=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਨਾਨਕਿਆਂ ਦੇ ਆਏ 3 ਬੱਚਿਆਂ ਨੂੰ ਮਿਲੀ ਖੇਡਦਿਆਂ ਹੋਇਆ ਏਦਾਂ ਮੌਤ – ਇਲਾਕੇ ਚ ਛਾਇਆ ਸੋਗ

ਆਈ ਤਾਜ਼ਾ ਵੱਡੀ ਖਬਰ 

ਬਚਪਨ ਵਿੱਚ ਹਰ ਇੱਕ ਬੱਚੇ ਨੂੰ ਚਾਅ ਹੁੰਦਾ ਹੈ ਕਿ ਜਦੋਂ ਵੀ ਸਕੂਲ ਚ ਗਰਮੀ ਦੀਆਂ ਛੁੱਟੀਆਂ ਪੈਣ ਤਾਂ ਉਹ ਆਪਣੇ ਨਾਨਕੇ ਘਰ ਜਾਵੇ । ਜਦੋਂ ਜੂਨ ਜੁਲਾਈ ਦੀਆਂ ਛੁੱਟੀਆਂ ਵਿੱਚ ਬੱਚੇ ਆਪਣੇ ਨਾਨਕੇ ਘਰ ਜਾਂਦੇ ਹਨ ਤਾਂ ਨਾਨਕਿਆਂ ਦੇ ਵੱਲੋਂ ਵੀ ਰੱਜ ਕੇ ਬੱਚਿਆਂ ਨਾਲ ਲਾਡ ਕੀਤਾ ਜਾਂਦਾ ਹੈ ਤੇ ਉਨ੍ਹਾਂ ਨੂੰ ਪਿਆਰ ਦਿੱਤਾ ਜਾਂਦਾ ਹੈ । ਪਰ ਦੇਸ਼ ਦੇ ਇਕ ਇਲਾਕੇ ਵਿੱਚ ਨਾਨਕਿਆਂ ਘਰੇ ਆਏ ਤਿੰਨ ਬੱਚਿਆਂ ਦੇ ਨਾਲ ਅਜਿਹਾ ਕਾਂਡ ਹੋ ਗਿਆ ਜਿਸ ਕਾਰਨ ਬੱਚਿਆਂ ਦੀ ਜਾਨ ਤੱਕ ਚਲੀ ਗਈ । ਮਾਮਲਾ ਰਾਜਸਥਾਨ ਦੇ ਧੌਲਪੁਰ ਤੋਂ ਸਾਹਮਣੇ ਆਇਆ, ਜਿੱਥੇ ਇਕ ਨਦੀ ਵਿਚ ਡੁੱਬਣ ਕਾਰਨ ਤਿੰਨ ਸਕੇ ਭਰਾਵਾਂ ਦੀ ਮੌਤ ਹੋ ਗਈ । ਇਸ ਦਰਦਨਾਕ ਹਾਦਸੇ ਵਾਪਰਨ ਤੋਂ ਬਾਅਦ ਪਰਿਵਾਰ ਵਿਚ ਮਾਤਮ ਦਾ ਮਾਹੌਲ ਹੈ । ਉੱਥੇ ਹੀ ਇਸ ਦਰਦਨਾਕ ਘਟਨਾ ਦੇ ਵਾਪਰਨ ਤੋਂ ਬਾਅਦ ਪੁਲੀਸ ਵੀ ਮੌਕੇ ਤੇ ਪਹੁੰਚੀ ।

ਜਿਨ੍ਹਾਂ ਵੱਲੋਂ ਤਿੰਨਾਂ ਭਰਾਵਾਂ ਦੀਆਂ ਲਾਸ਼ਾਂ ਨੂੰ ਨਦੀ ਵਿੱਚੋਂ ਬਾਹਰ ਕੱਢਿਆ ਗਿਆ ਅਤੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾਂ ਦੇ ਹਵਾਲੇ ਕਰ ਦਿੱਤਾ । ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਹ ਤਿੰਨੋਂ ਸਕੇ ਭਰਾ ਆਪਣੇ ਨਾਨਕੇ ਘਰ ਆਏ ਹੋਏ ਸਨ ਇਸੇ ਦੌਰਾਨ ਹੀ ਨਾਨਕੇ ਪਿੰਡ ਹੀ ਇਨ੍ਹਾਂ ਨਾਲ ਦਰਦਨਾਕ ਹਾਦਸਾ ਵਾਪਰਿਆ ਅਤੇ ਤਿੰਨੇ ਸਕੇ ਭਰਾਵਾਂ ਦੀ ਮੌਤ ਤੋਂ ਬਾਅਦ ਹੁਣ ਪਿੰਡ ਦੇ ਵਿਚ ਸੋਗ ਦੀ ਲਹਿਰ ਬਣੀ ਹੋਈ ਹੈ । ਇਸ ਹਾਦਸੇ ਬਾਰੇ ਜਿਸਨੂੰ ਵੀ ਪਤਾ ਚੱਲ ਰਿਹਾ ਹੈ ਉਸ ਦੀਆਂ ਅੱਖਾਂ ਵਿਚੋਂ ਹੰਝੂ ਆ ਰਹੇ ਹਨ।

ਉਥੇ ਹੀ ਪੁਲਸ ਅਧਿਕਾਰੀਆਂ ਨੇ ਇਸ ਬਾਬਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਾਦਸਾ ਐਤਵਾਰ ਨੂੰ ਰਾਜਘਾਟ ਪਿੰਡ ਵਿੱਚ ਵਾਪਰਿਆ । ਜਿੱਥੇ ਤਿੰਨ ਸਕੇ ਭਰਾ ਚਿਰਾਗ , ਰੋਹਿਤ ਅਤੇ ਕਾਨਾ ਆਪਣੇ ਨਾਨਕੇ ਘਰ ਗਏ ਹੋਏ ਸਨ । ਤਿੰਨੋਂ ਐਤਵਾਰ ਸਵੇਰੇ ਗਿਆਰਾਂ ਵਜੇ ਚੰਬਲ ਨਦੀ ਚ ਨਹਾਉਣ ਗਏ ਤੇ ਜਦੋਂ ਦੁਪਹਿਰ ਤੱਕ ਉਹ ਘਰ ਨਹੀਂ ਪਰਤੇ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਉਨ੍ਹਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਗਈ । ਭਾਲ ਕਰਦੇ ਹੋਏ ਰਿਸ਼ਤੇਦਾਰਾਂ ਨੇ ਵੇਖਿਆ ਕਿ ਬੱਚਿਆਂ ਦੇ ਕੱਪੜੇ ਨਦੀ ਕਿਨਾਰੇ ਪਏ ਹੋਏ ਸਨ ।

ਇਹ ਦੇਖ ਕੇ ਪਰਿਵਾਰ ਵਾਲਿਆਂ ਦੇ ਹੋਸ਼ ਉੱਡ ਗਏ ਤੇ ਉਨ੍ਹਾਂ ਦੇ ਬੱਚੇ ਦੀ ਨਦੀ ਵਿੱਚ ਡੁੱਬਦੀ ਪੁਲਿਸ ਨੂੰ ਸੂਚਨਾ ਦਿੱਤੀ ਤੇ ਪੁਲੀਸ ਨੇ ਗੋਤਾਖੋਰਾਂ ਦੀ ਮਦਦ ਨਾਲ ਬੱਚਿਆਂ ਦੀ ਲਾਸ਼ ਨਦੀ ਵਿੱਚੋਂ ਬਾਹਰ ਕੱਢਿਆ । ਫ਼ਿਲਹਾਲ ਪੁਲੀਸ ਵੱਲੋਂ ਹੁਣ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।




error: Content is protected !!