ਆਈ ਤਾਜ਼ਾ ਵੱਡੀ ਖਬਰ

ਦੇਸ਼ ਵਿਚ ਲਗਾਤਾਰ ਹੀ ਲੁੱਟ-ਖੋਹ ਦੀਆਂ ਘਟਨਾਵਾਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ ਜਿੱਥੇ ਅਜਿਹੀਆਂ ਘਟਨਾਵਾਂ ਸਾਹਮਣੇ ਆਉਣ ਨਾਲ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਜਾਂਦਾ ਹੈ। ਅੱਜਕਲ ਦੇ ਦੌਰ ਵਿੱਚ ਜਿੱਥੇ ਬਹੁਤ ਸਾਰੇ ਬੇਰੁਜ਼ਗਾਰ ਅਤੇ ਨਸ਼ਿਆਂ ਦੀ ਲੱਤ ਦੇ ਕਾਰਨ ਕਈ ਲੋਕਾਂ ਵੱਲੋਂ ਅਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ ਕਿ ਉਨ੍ਹਾਂ ਵੱਲੋਂ ਇਸ ਗੱਲ ਦਾ ਵੀ ਖਿਆਲ ਨਹੀਂ ਰੱਖਿਆ ਜਾਂਦਾ ਹੈ ਇਸ ਤਰ੍ਹਾਂ ਕਿਸੇ ਦੀ ਜਾਨ ਵੀ ਜਾ ਸਕਦੀ ਹੈ। ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਦੇ ਸਮੇਂ ਜਿਥੇ ਬਹੁਤ ਸਾਰੇ ਲੋਕਾਂ ਵੱਲੋਂ ਘਰ ਵਿੱਚ ਲੋਕਾਂ ਨੂੰ ਲੁੱਟ ਦਾ ਸ਼ਿਕਾਰ ਬਣਾਇਆ ਜਾਂਦਾ ਹੈ ਉੱਥੇ ਹੀ ਬਹੁਤ ਸਾਰੇ ਲੋਕਾਂ ਨੂੰ ਵਿਰੋਧ ਕਰਨ ਤੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ।

ਹੁਣ ਜਦੋਂ ਘਰਵਾਲਾ ਆਪਣੀ ਪਤਨੀ ਦੇ ਗੋਲ ਗੱਪੇ ਲੈਕੇ ਗਿਆ ਤਾਂ ਉਸ ਦੀ ਪਤਨੀ ਦੀ ਲਾਸ਼ ਬਾਥਰੂਮ ਵਿਚੋਂ ਬਰਾਮਦ ਹੋਈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਗਾਜ਼ੀਆਬਾਦ ਦੇ ਸਾਹਿਬਾਬਾਦ ਤੋਂ ਸਾਹਮਣੇ ਆਇਆ ਹੈ, ਜਿੱਥੇ ਕੁਝ ਲੁਟੇਰਿਆਂ ਵੱਲੋਂ ਲੁੱਟ ਖੋਹ ਦੀ ਨੀਅਤ ਨਾਲ ਘਰ ਵਿੱਚ ਬਜ਼ੁਰਗ ਔਰਤ ਨੂੰ ਬਾਲਕੋਨੀ ਵਿਚ ਬੰਦੀ ਬਣਾ ਕੇ 20 ਸਾਲਾ ਗਰਭਵਤੀ ਔਰਤ ਦਾ ਤਾਰ ਨਾਲ ਗੱਲ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਇਸ ਘਟਨਾ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਮ੍ਰਿਤਕਾ ਦਾ ਪਤੀ ਆਪਣੇ ਕੰਮ ਤੋਂ ਸ਼ਾਮ ਨੂੰ ਘਰ ਪਰਤਿਆ ਸੀ ਅਤੇ ਆਪਣੀ ਪਤਨੀ ਲਈ ਬਾਜ਼ਾਰ ਤੋਂ ਗੋਲ ਗੱਪੇ ਲੈ ਕੇ ਆਇਆ ਅਤੇ ਉਸ ਵੱਲੋਂ ਆਵਾਜ਼ ਦੇਣ ਤੇ ਜਦੋਂ ਘਰ ਵਿੱਚ ਕਿਸੇ ਵੱਲੋਂ ਵੀ ਜਵਾਬ ਨਾ ਦਿੱਤਾ ਗਿਆ ਤਾਂ ਵੇਖਿਆ ਕਿ ਘਰ ਦੀ ਲਾਈਟ ਬੰਦ ਸੀ ਅਤੇ ਉਸ ਦੀ ਮਾਂ ਨੂੰ ਬਾਲਕੋਨੀ ਵਿਚ ਬੰਦੀ ਬਣਾਇਆ ਹੋਇਆ ਸੀ।

ਜਿਸ ਤੋਂ ਬਾਅਦ ਉਸ ਦੀ ਪਤਨੀ ਦੀ ਲਾਸ਼ ਬਾਥਰੂਮ ਵਿਚੋਂ ਬਰਾਮਦ ਕੀਤੀ ਗਈ ਜਿਸ ਦਾ ਗਲ਼ ਘੁੱਟ ਕੇ ਮੌਤ ਦੇ ਘਾਟ ਉਤਾਰਿਆ ਗਿਆ ਸੀ। ਇਸ ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲੀਸ ਵੱਲੋਂ ਦਿੱਤੇ ਘਟਨਾ ਸਥਾਨ ਤੇ ਪਹੁੰਚ ਕੇ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਵਾਸਤੇ ਭੇਜ ਦਿੱਤਾ ਗਿਆ ਹੈ ਉਥੇ ਹੀ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ ਹੈ।

ਮ੍ਰਿਤਕਾ ਦੇ ਪਤੀ ਸੰਤੋਸ਼ ਵੱਲੋਂ ਦੱਸਿਆ ਗਿਆ ਹੈ ਕਿ ਉਸ ਨੂੰ ਫਲੈਟ ਵਿੱਚ ਰਹਿੰਦੇ ਮਜ਼ਦੂਰ ਅਤੇ ਉਸ ਦੇ ਠੇਕੇਦਾਰ ਵਿਪਨ ਤੇ ਕਤਲ ਕਰਨ ਦਾ ਸ਼ੱਕ ਜ਼ਾਹਿਰ ਕੀਤਾ ਗਿਆ ਹੈ। ਕਿਉਂਕਿ ਘਰ ਵਿੱਚ ਸਾਰੇ ਅਲਮਾਰੀਆਂ ਦੇ ਤਾਲੇ ਟੁੱਟੇ ਹੋਏ ਸਨ।


ਤਾਜਾ ਜਾਣਕਾਰੀ
ਘਰਵਾਲਾ ਘਰੇ ਲੈ ਕੇ ਗਿਆ ਘਰਵਾਲੀ ਲਈ ਗੋਲਗੱਪੇ – ਪਰ ਬਾਥਰੂਮ ਚ ਇਸ ਹਲਾਤ ਚ ਮਿਲੀ ਪਤਨੀ ਦੀ ਲਾਸ਼
ByadminMay 7, 2022Comments Off on ਘਰਵਾਲਾ ਘਰੇ ਲੈ ਕੇ ਗਿਆ ਘਰਵਾਲੀ ਲਈ ਗੋਲਗੱਪੇ – ਪਰ ਬਾਥਰੂਮ ਚ ਇਸ ਹਲਾਤ ਚ ਮਿਲੀ ਪਤਨੀ ਦੀ ਲਾਸ਼
Previous Postਜੇਲ ਚ ਬੰਦ ਜਗਤਾਰ ਸਿੰਘ ਹਵਾਰਾ ਬਾਰੇ ਆਈ ਵੱਡੀ ਖਬਰ, ਕੋਰਟ ਨੇ ਦਿੱਤੇ ਇਹ ਨਿਰਦੇਸ਼
Next Postਫ਼ਿਲਮੀ ਜਗਤ ਨੂੰ ਲਗਾ ਵੱਡਾ ਝੱਟਕਾ ਹੋਈ ਇਸ ਮਸ਼ਹੂਰ ਅਦਾਕਾਰ ਦੀ ਅਚਾਨਕ ਮੌਤ – ਤਾਜਾ ਵੱਡੀ ਖਬਰ