BREAKING NEWS
Search

ਘਰਵਾਲੇ ਦੀ ਮੌਤ ਦੇ ਫੋਰਨ ਬਾਅਦ ਘਰਵਾਲੀ ਨੇ ਵਿਛੋੜਾ ਨਾ ਸਹਾਰਦੇ ਹੋਏ ਇਹ ਚਿੱਠੀ ਲਿੱਖ ਕੇ ਦੇ ਦਿੱਤੀ ਆਪਣੀ ਜਾਨ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿਚ ਬਹੁਤ ਸਾਰੀਆਂ ਅਜਿਹੀਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਹਨ ਜੋ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀਆਂ ਹਨ। ਜਿੱਥੇ ਪਤੀ ਪਤਨੀ ਦਾ ਮਜਬੂਤ ਰਿਸ਼ਤਾ ਕਈ ਵਾਰ ਤਾਰ-ਤਾਰ ਹੁੰਦਾ ਵੀ ਦੇਖਿਆ ਗਿਆ ਹੈ। ਉਥੇ ਹੀ ਕੁਝ ਪਤੀ-ਪਤਨੀ ਦੇ ਅਜਿਹੇ ਰਿਸ਼ਤੇ ਵੀ ਹੁੰਦੇ ਹਨ ਜਿਨ੍ਹਾਂ ਵੱਲੋਂ ਆਪਸੀ ਪਿਆਰ ਦੀ ਮਿਸਾਲ ਕਾਇਮ ਕਰ ਦਿੱਤੀ ਜਾਂਦੀ ਹੈ। ਜਿਨ੍ਹਾਂ ਵੱਲੋਂ ਇਕੱਠੇ ਜਿਉਣ ਮਰਨ ਦੀਆਂ ਕਸਮਾਂ ਵਿਆਹ ਦੇ ਦੌਰਾਨ ਖਾਧੀਆਂ ਜਾਂਦੀਆਂ ਹਨ ਅਤੇ ਜ਼ਿੰਦਗੀ ਦੇ ਆਖ਼ਰੀ ਸਾਹ ਤਕ ਉਨ੍ਹਾਂ ਨੂੰ ਨਿਭਾਇਆ ਵੀ ਜਾਂਦਾ ਹੈ। ਹੁਣ ਘਰ ਵਾਲੇ ਦੀ ਮੌਤ ਦੇ ਤੁਰੰਤ ਬਾਅਦ ਹੀ ਪਤਨੀ ਵੱਲੋਂ ਉਸ ਦਾ ਵਿਛੋੜਾ ਨਾ ਸਹਾਰਦੇ ਹੋਏ ਇਹ ਚਿੱਠੀ ਲਿਖ ਕੇ ਆਪਣੀ ਜਾਨ ਦੇ ਦਿੱਤੀ ਗਈ ਹੈ।

ਜਿਸ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਮੱਧ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ ਜਿਥੇ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਇੱਕ ਪਤਨੀ ਵੱਲੋਂ ਵੀ ਆਪਣੇ ਪਤੀ ਦੀ ਮੌਤ ਤੋਂ ਬਾਅਦ ਸਦਮੇ ਵਿੱਚ ਆਪਣੀ ਜਾਨ ਦੇ ਦਿੱਤੀ ਗਈ ਹੈ। ਦੱਸਿਆ ਗਿਆ ਹੈ ਕਿ ਪਤੀ-ਪਤਨੀ ਦੇ ਵਿਆਹ ਨੂੰ ਜਿੱਥੇ ਚਾਰ ਸਾਲ ਦਾ ਸਮਾਂ ਬੀਤ ਚੁੱਕਾ ਸੀ ਅਤੇ ਦੋਹਾਂ ਦੇ ਕੋਈ ਵੀ ਬੱਚਾ ਪੈਦਾ ਨਹੀਂ ਹੋਇਆ। ਪਤੀ ਜਿੱਥੇ ਇੱਕ ਡਾਕਟਰ ਸੀ, ਪਰਾਗ ਪਾਠਕ ਡਾਕਟਰ ਜਿਥੇ ਇਕ ਨਿੱਜੀ ਮੈਡੀਕਲ ਕਾਲਜ ਵਿਚ ਪ੍ਰੋਫੈਸਰ ਸੀ।

ਉੱਥੇ ਹੀ ਪਤਨੀ ਵੀ ਇੱਕ ਸਹਾਇਕ ਪ੍ਰੋਫੈਸਰ ਸੀ, ਜੋ ਇੱਕ ਨਿੱਜੀ ਕਾਲਜ ਵਿਚੋਂ ਸਹਾਇਕ ਪ੍ਰੋਫੈਸਰ ਦੇ ਤੋਰ ਤੇ ਆਪਣੀਆਂ ਸੇਵਾਵਾਂ ਨਿਭਾ ਰਹੀ ਸੀ। ਉਥੇ ਹੀ ਡਾਕਟਰ ਪਰਾਗ ਜਨਕ ਨੂੰ ਜਿੱਥੇ ਬ੍ਰੇਨ ਹੈਮਰੇਜ ਦੇ ਕਾਰਨ 28 ਅਪ੍ਰੈਲ ਨੂੰ ਗੰਭੀਰ ਸਥਿਤੀ ਵਿੱਚ ਹਸਪਤਾਲ ਦਾਖਲ ਕਰਾਇਆ ਗਿਆ। ਉਥੇ ਹੀ ਅਪਰੇਸ਼ਨ ਤੋਂ ਬਾਅਦ ਉਸ ਨੂੰ ਵੈਂਟੀਲੇਟਰ ਉਪਰ ਰੱਖਿਆ ਗਿਆ ਸੀ। ਉਸ ਦੀ ਹਾਲਤ ਵਿੱਚ ਕੋਈ ਸੁਧਾਰ ਨਾ ਹੋਇਆ ਅਤੇ ਦੋ ਮਈ ਨੂੰ ਜੇਰੇ ਇਲਾਜ਼ ਉਸਦੀ ਮੌਤ ਹੋ ਗਈ।

ਡਾਕਟਰ ਵੱਲੋਂ ਜਿਥੇ ਉਸਦੀ ਪਤਨੀ ਨੂੰ ਇਹ ਸਾਰੀ ਜਾਣਕਾਰੀ ਦਿੱਤੀ ਗਈ ਤਾਂ ਪਤਨੀ ਸੁੰਨ ਹੋਵੇ ਅਤੇ ਉਸ ਵੱਲੋਂ ਆਖਿਆ ਗਿਆ ਕਿ ਇਸ ਤੋਂ ਬਿਨਾਂ ਦੁਨੀਆਂ ਵਿੱਚ ਮੇਰਾ ਕੋਈ ਨਹੀਂ ਹੈ। ਜਿੱਥੇ ਉਸ ਵੱਲੋਂ ਵੀ ਛੱਪੜ ਵਿੱਚ ਛਾਲ ਮਾਰ ਕੇ ਆਪਣੀ ਜਾਨ ਦੇ ਦਿੱਤੀ ਗਈ, ਇਸ ਘਟਨਾ ਦਾ ਖੁਲਾਸਾ ਹੋਣ ਤੇ ਉਸ ਦੀ ਲਾਸ਼ ਨੂੰ ਗੋਤਾਖੋਰਾਂ ਵੱਲੋਂ ਬਰਾਮਦ ਕੀਤਾ ਗਿਆ ਹੈ। ਜਿੱਥੇ ਪਤੀ ਪਤਨੀ ਦਾ ਦੋਹਾਂ ਦਾ ਇਕੱਠਿਆਂ ਸੰਸਕਾਰ ਕੀਤਾ ਗਿਆ ਹੈ ਉਥੇ ਹੀ ਸਾਰੇ ਪਿੰਡ ਵਿਚ ਸੋਗ ਦੀ ਲਹਿਰ ਹੈ।



error: Content is protected !!