BREAKING NEWS
Search

ਦੇਖੋ ਅੰਮ੍ਰਿਤਸਰ ਦਾ ਮੁੰਡਾ ਨਕਲੀ ਡੀਐਸਪੀ ਬਣ ਇੰਝ ਮਾਰਦਾ ਰਿਹਾ ਪੁਲਿਸ ਮੁਲਾਜ਼ਮਾਂ ਨੂੰ ਦੱਬਕੇ “2 ਸਾਲ ਬੌਡੀਗਾਰਡ ਵੀ ਮਿਲੇ ਰਹੇ ਤੇ!

ਸ਼ੋਸ਼ਲ ਮੀਡੀਆ ਇੱਕ ਇਸ ਤਰ੍ਹਾਂ ਦੀ ਚੀਜ਼ ਜਿਸ ਤੇ ਆਏ ਦਿਨ ਕੋਈ ਨਾ ਕੋਈ ਅਜਿਹੀ ਖਬਰ ਆਉਦੀ ਰਹਿੰਦੀ ਜਿਸ ਜਿਸ ਨੂੰ ਸੁਣ ਕੇ ਲੋਕਾਂ ਨੂੰ ਯਕੀਨ ਨਹੀਂ ਹੁੰਦਾ ਅਜਿਹੀ ਹੀ ਇੱਕ ਖਬਰ ਅੰਮ੍ਰਿਤਸਰ ਤੋਂ ਆ ਰਹੀ ਹੈ ਰਿਪੋਰਟਾਂ ਅਨੁਸਾਰ ਨਕਲੀ ਡੀਐਸਪੀ ਨੇ ਦੋ ਸਾਲ ਪੁਲਿਸ ‘ਚ ਰੱਖਿਆ ਚੰਗਾ ਦਬਦਬਾ, ਝੂਠ ਬੋਲ ਸਬ ਇੰਸਪੈਕਟਰ ਨਾਲ ਕਰਵਾਇਆ ਵਿਆਹ ਬੇਹੱਦ ਸ਼ਾਤਰ ਬੰਦਾ ਡੀਐਸਪੀ ਦੀ ਵਰਦੀ ਪਾ ਕੇ ਦੋ ਸਾਲ ਤੋਂ ਪੰਜਾਬ ਪੁਲਿਸ ਦੀਆਂ ਹੀ ਅੱਖਾਂ ਵਿੱਚ ਸ਼ਰੇਆਮ ਘੱਟਾ ਪਾ ਰਿਹਾ ਸੀ।

ਹੋਰ ਤਾਂ ਹੋਰ ਇਸ ਨਕਲੀ ਡੀਐਸਪੀ ਨੂੰ ਬਾਡੀਗਾਰਡ ਵੀ ਮਿਲੇ ਹੋਏ ਸੀ ਤੇ ਹੇਠਲੇ ਮੁਲਾਜ਼ਮ ਖੜ੍ਹੇ ਹੋ ਕੇ ਸਲਿਊਟ ਠੋਕਦੇ ਸੀ।ਉਹ ਥਾਣਿਆਂ ਦੀ ਚੈਕਿੰਗ ਵੀ ਕਰਦਾ ਸੀ ਤੇ ਨਾਕੇ ਵੀ ਲਾਉਂਦਾ ਸੀ। ਤੁਹਾਨੂੰ ਦੱਸ ਦੇਈਏ ਕਿ ਇਹ ਮਾਮਲਾ ਸਾਹਮਣੇ ਆਉਣ ਮਗਰੋਂ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਅੰਮ੍ਰਿਤਸਰ ਦੇ ਇਸ ਸ਼ਖਸ ਨੇ ਚਾਲਬਾਜ਼ੀ ਨਾਲ ਹੀ ਇੰਸਪੈਕਟਰ ਰੈਂਕ ਦੀ ਮਹਿਲਾ ਨਾਲ ਵਿਆਹ ਕਰਵਾ ਲਿਆ। ਤੁਹਾਨੂੰ ਦੱਸ ਦੇਈਏ ਕਿ ਹੁਣ ਪਤਨੀ ਨੇ ਹੀ ਪਤੀ ਦਾ ਭਾਂਡਾ ਭੰਨ੍ਹਿਆ ਹੈ। ਵਿਆਹ ਤੋਂ ਬਾਅਦ ਉਸ ਨੇ ਕਿਹਾ ਕਿ ਉਹ ਸਸਪੈਂਡ ਹੋ ਗਿਆ ਹੈ। ਪਤਨੀ ਨੇ ਕਿਸੇ ਅਫਸਰ ਨਾਲ ਗੱਲ ਕਰਨ ਲਈ ਕਿਹਾ ਤਾਂ ਉਹ ਬਹਾਨੇ ਬਣਾਉਣ ਲੱਗਾ। ਇਸ ਤੋਂ ਸ਼ੱਕ ਹੋ ਗਿਆ ਤੇ ਅਸਲੀਅਤ ਸਾਹਮਣੇ ਆ ਗਈ। ਜਲੰਧਰ (ਦਿਹਾਤੀ) ਪੁਲਿਸ ਜ਼ਿਲ੍ਹੇ ਵਿੱਚ ਸਰਗਰਮ ਰਹੇ ਮੋਹਿਤ ਅਰੋੜਾ ਨਾਮ ਦੇ ਸ਼ਖ਼ਸ ਹੁਣ ਰੋਪੜ ਪੁਲਿਸ ਦੇ ਕਾਬੂ ਆ ਗਿਆ ਹੈ। ਪੁਲਿਸ ਦੀ ਤਫਤੀਸ਼ ਦੌਰਾਨ ਸਾਹਮਣੇ ਆਇਆ ਕਿ ਮੋਹਿਤ ਅਰੋੜਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਜਾਣਕਾਰੀ ਅਨੁਸਾਰ ਪੁਲਿਸ ਨੂੰ ਇਸ ਨੇ ਆਪਣਾ ਨਾਂ ਵਿਕਰਮਜੀਤ ਸਿੰਘ ਮਾਨ ਦੱਸਿਆ ਸੀ।

ਇਸ ਨਕਲੀ ਡੀਐਸਪੀ ਨੂੰ ਪੰਜਾਬ ਪੁਲਿਸ ਨੇ ਦੋ ਗੰਨਮੈਨ ਵੀ ਦਿੱਤੇ ਹੋਏ ਸੀ। ਹੋਰ ਤਾਂ ਹੋਰ ਤੁਹਾਨੂੰ ਦੱਸ ਦੇਈਏ ਕਿ ਇਹ ਬੀਏ ਫੇਲ੍ਹ ਹੈ ਤੇ ਘਰੋਂ ਵੀ ਕੱਢਿਆ ਹੋਇਆ ਹੈ। ਰਿਪੋਰਟਾਂ ਅਨੁਸਾਰ ਮੋਹਿਤ ਦੇ ਨਕਲੀ ਪੁਲਿਸ ਅਫ਼ਸਰ ਹੋਣ ਦਾ ਸ਼ੱਕ ਉਸ ਦੀ ਸਬ ਇੰਸਪੈਕਟਰ ਪਤਨੀ ਨੂੰ ਉਸ ਸਮੇਂ ਪਿਆ ਜਦੋਂ ਨਾ ਤਾਂ ਉਹ ਦਫ਼ਤਰ ਜਾਂਦਾ ਸੀ ਤੇ ਨਾ ਹੀ ਕੋਈ ਜੱਦੀ ਪੁਸ਼ਤੀ ਘਰ-ਬਾਰ ਦਾ ਟਿਕਾਣਾ ਦੱਸਦਾ ਸੀ। ਇਸ ਮਗਰੋਂ ਉਸ ਨੇ ਰੋਪੜ ਪੁਲਿਸ ਨੂੰ ਸ਼ਿਕਾਇਤ ਕੀਤੀ। ਪੁਲਿਸ ਨੇ ਧਾਰਾ 420 ਤਹਿਤ ਮਾਮਲਾ ਦਰਜ ਕਰਕੇ ਮੋਹਿਤ ਅਰੋੜਾ ਨੂੰ ਗ੍ਰਿਫ਼ਤਾਰ ਕਰ ਲਿਆ।

ਇਸ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਹੋਰ ਅਫ਼ਸਰਾਂ ਤੇ ਕਰਮਚਾਰੀਆਂ ਖ਼ਿਲਾਫ਼ ਵੀ ਕਾਰਵਾਈ ਹੋਣ ਦੇ ਆਸਾਰ ਹਨ। ਮੋਹਿਤ ਅਰੋੜਾ ਅੰਮ੍ਰਿਤਸਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਤੇ ਆਪਣੇ ਪਰਿਵਾਰ ਤੋਂ ਵੱਖ ਪੀਜੀ (ਪੇਇੰਗ ਗੈਸਟ) ਰਹਿੰਦਾ ਸੀ। ਜਾਣਕਾਰੀ ਅਨੁਸਾਰ ਸਾਲ 2017 ਵਿੱਚ ਉਸ ਨੇ ਜਲੰਧਰ ਜ਼ਿਲ੍ਹੇ ਦੀ ਪੁਲਿਸ ਦੇ ਸਨਮੁੱਖ ਪੇਸ਼ ਹੋ ਕੇ ਦਾਅਵਾ ਕੀਤਾ ਕਿ ਉਹ ਪੰਜਾਬ ਪੁਲਿਸ ਦਾ ਡੀਐਸਪੀ ਹੈ ਤੇ ਇਸ ਸਮੇਂ ਮੁਅੱਤਲੀ ਅਧੀਨ ਹੈ। ਉਸ ਤੋਂ ਬਾਅਦ ਇਹ ਵਿਅਕਤੀ ਪੁਲਿਸ ਵਿੱਚ ਪੂਰੀ ਤਰ੍ਹਾਂ ਘੁਲਮਿਲ ਗਿਆ। ਇੱਥੋਂ ਤੱਕ ਕਿ ਟਰੈਫਿਕ ਪੁਲਿਸ ਦੇ ਮੁਲਾਜ਼ਮਾਂ ਨੂੰ ਸਿਖਲਾਈ ਵੀ ਇਸ ਵਿਅਕਤੀ ਵੱਲੋਂ ਦਿੱਤੀ ਗਈ। ਪੁਲਿਸ ਵੱਲੋਂ ਅਰੋਪੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਾਡੇ ਸਮਾਜ ਚ ਅਨੇਕਾਂ ਹੀ ਅਰੋਪੀ ਆਏ ਦਿਨ ਬੇਨਕਾਬ ਹੁੰਦੇ ਹਨ ਪਰ ਪਤਾ ਨਹੀਂ ਕੀ ਗੱਲ ਹੈ ਫਿਰ ਵੀ ਹਟਦੇ ਨਹੀਂ।



error: Content is protected !!