BREAKING NEWS
Search

ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇ ਵਾਲੇ ਬਾਰੇ ਆਈ ਇਹ ਵੱਡੀ ਖਬਰ ਅਦਾਲਤ ਚੋ

ਆਈ ਤਾਜ਼ਾ ਵੱਡੀ ਖਬਰ ‘

ਵਿਧਾਨਸਭਾ ਚੋਣਾਂ ਦੇ ਵਿਚ ਜਿਥੇ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਜਿੱਤ ਵਾਸਤੇ ਅੱਡੀ ਚੋਟੀ ਦਾ ਜ਼ੋਰ ਲਗਾਇਆ ਗਿਆ ਉਥੇ ਹੀ ਇਨ੍ਹਾਂ ਚੋਣਾਂ ਦੇ ਵਿਚ ਵੱਖ-ਵੱਖ ਪਾਰਟੀਆਂ ਵਿਚ ਬਹੁਤ ਸਾਰੇ ਪੰਜਾਬ ਦੇ ਗਾਇਕਾਂ ਤੇ ਅਦਾਕਾਰਾ ਨੇ ਵੀ ਹਿੱਸਾ ਲਿਆ ਜਿਨ੍ਹਾਂ ਵੱਲੋਂ ਇਸ ਵਾਰ ਰਾਜਨੀਤੀ ਵਿਚ ਆਪਣੀ ਕਿਸਮਤ ਅਜ਼ਮਾਈ ਗਈ ਹੈ। ਜਿੱਥੇ ਬਹੁਤ ਸਾਰੀਆਂ ਹਸਤੀਆਂ ਨੂੰ ਜਿੱਤ ਪ੍ਰਾਪਤ ਹੋਈ ਹੈ ਅਤੇ ਕੁਝ ਨੂੰ ਹਾਰ ਦਾ ਸਾਹਮਣਾ ਵੀ ਕਰਨਾ ਪਿਆ ਹੈ। ਉਥੇ ਹੀ ਇਸ ਰਾਜਨੀਤੀ ਦਾ ਅਸਰ ਉਹਨਾਂ ਦੇ ਫ਼ਿਲਮੀ, ਗਾਇਕੀ ਦੇ ਖੇਤਰ ਉੱਪਰ ਵੀ ਪਿਆ ਹੈ। ਉੱਥੇ ਹੀ ਬਹੁਤ ਸਾਰੀਆਂ ਹਸਤੀਆਂ ਆਏ ਦਿਨ ਕਿਸੇ ਨਾ ਕਿਸੇ ਵਿਵਾਦ ਵਿਚ ਫਸ ਜਾਂਦੀਆਂ ਹਨ। ਜਿਨ੍ਹਾਂ ਨਾਲ ਜੁੜੀਆਂ ਹੋਈਆਂ ਖ਼ਬਰਾਂ ਲਗਾਤਾਰ ਹੀ ਸਾਹਮਣੇ ਆ ਰਹੀਆਂ ਹਨ।

ਹੁਣ ਪੰਜਾਬ ਦੇ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਬਾਰੇ ਇਹ ਵੱਡੀ ਖਬਰ ਅਦਾਲਤ ਵਿੱਚੋਂ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਜਿਥੇ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਵਿਵਾਦਾਂ ਵਿੱਚ ਫਸਿਆ ਹੋਇਆ ਹੈ। ਉੱਥੇ ਹੀ ਉਸ ਵੱਲੋਂ ਕਾਂਗਰਸ ਪਾਰਟੀ ਵੱਲੋਂ ਮਾਨਸਾ ਤੋਂ ਚੋਣ ਲੜੀ ਗਈ ਸੀ ਜਿਸ ਵਿੱਚ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

ਉੱਥੇ ਹੀ ਉਨ੍ਹਾਂ ਵੱਲੋਂ 2021 ਦੇ ਵਿੱਚ ਸੰਜੂ ਨਾਮ ਦਾ ਗੀਤ ਵੀ ਗਾਇਆ ਗਿਆ ਸੀ ਜਿਸ ਵਿੱਚ ਵਕੀਲ ਵਰਗ ਉਪਰ ਕੀਤੀ ਗਈ ਅਪਮਾਨਜਨਕ ਟਿੱਪਣੀ ਨੂੰ ਲੈ ਕੇ ਐਡਵੋਕੇਟ ਸੁਨੀਲ ਮੱਲਣ ਵੱਲੋਂ ਉਸਦੇ ਖਿਲਾਫ਼ ਚੰਡੀਗੜ ਦੀ ਜ਼ਿਲ੍ਹਾ ਅਦਾਲਤ ਵਿੱਚ ਫਰਵਰੀ ਮਹੀਨੇ ਦੌਰਾਨ ਮਾਮਲਾ ਦਰਜ ਕੀਤਾ ਗਿਆ ਸੀ। ਜਿੱਥੇ ਸਿੱਧੂ ਨੂੰ ਕਈ ਵਾਰ ਅਦਾਲਤ ਵੱਲੋਂ ਇਸ ਮਾਮਲੇ ਸਬੰਧੀ ਨੋਟਿਸ ਵੀ ਭੇਜੇ ਗਏ ਹਨ। ਪਰ ਸਿੱਧੂ ਵੱਲੋਂ ਬਾਰ-ਬਾਰ ਅਦਾਲਤ ਵਿਚ ਨਾ ਜਾ ਕੇ ਅਦਾਲਤ ਦਾ ਅਪਮਾਨ ਵੀ ਕੀਤਾ ਜਾ ਰਿਹਾ ਹੈ।

ਜਿਸ ਦੇ ਚਲਦਿਆਂ ਹੋਇਆਂ ਜ਼ਿਲ੍ਹਾ ਅਦਾਲਤ ਵਿੱਚ ਸਿੱਧੂ ਮੂਸੇਵਾਲਾ ਨੂੰ ਐਕਸ ਪਾਰਟੀ ਐਲਾਨਣ ਦੀ ਮੰਗ ਵੀ ਐਡਵੋਕੇਟ ਮੱਲਣ ਵੱਲੋਂ ਕੀਤੀ ਗਈ ਹੈ। ਜਿੱਥੇ 29 ਮਾਰਚ ਨੂੰ ਸ਼ੁਰੂ ਜ਼ਿਲ੍ਹਾ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਗਈ ਸੀ। ਗਾਇਕ ਸਿੱਧੂ ਮੂਸੇਵਾਲਾ ਉਪਰ ਜਿੱਥੇ ਕਈ ਤਰ੍ਹਾਂ ਦੇ ਦੋਸ਼ ਲਗਾਏ ਜਾ ਰਹੇ ਹਨ ਉਥੇ ਹੀ ਉਸ ਵੱਲੋਂ ਕਈ ਵਾਰ ਨੋਟਿਸ ਲੈਣ ਤੋਂ ਇਨਕਾਰ ਕੀਤਾ ਗਿਆ ਹੈ ਜਿਸ ਨੂੰ ਦੇਖਦੇ ਹੋਏ ਐਡਵੋਕੇਟ ਮੱਲਣ ਨੇ ਦੋਸ਼ ਲਗਾਏ ਹਨ ਕਿ ਸਿਧੂ ਮੁਸੇ ਵਾਲਾ ਆਪਣੇ ਆਪ ਨੂੰ ਕਾਨੂੰਨ ਤੋਂ ਉਪਰ ਸਮਝ ਰਿਹਾ ਹੈ।



error: Content is protected !!