BREAKING NEWS
Search

ਇਥੇ ਵਾਪਰੀ ਸ਼ਰਮਨਾਕ ਘਟਨਾ, ਦਾਦੀ ਨੇ 4 ਸਾਲਾਂ ਪੋਤੀ ਨਾਲ ਕੀਤਾ ਅਜਿਹਾ ਕਾਰਾ, ਹੋਈ ਮੌਤ

ਆਈ ਤਾਜ਼ਾ ਵੱਡੀ ਖਬਰ 

ਸਿਆਣਿਆ ਨੂੰ ਅਕਸਰ ਇਹ ਕਹਿੰਦੇ ਸੁਣਿਆਂ ਗਿਆ ਹੈ ਕਿ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਹੈ। ਜੀ ਹਾਂ ਮਾਂ ਬਾਪ ਨੂੰ ਜਿੱਥੇ ਆਪਣੇ ਧੀਆਂ ਪੁੱਤਰਾਂ ਦੇ ਮੁਕਾਬਲੇ ਆਪਣੇ ਪੋਤੇ ਪੋਤੀਆਂ ਅਤੇ ਦੋਹਤੇ ਦੋਹਤਰਿਆਂ ਨੂੰ ਵਧੇਰੇ ਪਿਆਰ ਕੀਤਾ ਜਾਂਦਾ ਹੈ। ਜਿਸ ਵਾਸਤੇ ਸਿਆਣਿਆਂ ਵੱਲੋਂ ਇਹ ਕਹਾਵਤਾਂ ਬਣਾਈਆਂ ਗਈਆਂ ਹਨ। ਜਿੱਥੇ ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਦੇ ਹਨ ਜਿੱਥੇ ਮਾਂ-ਬਾਪ ਦੇ ਮੁਕਾਬਲੇ ਦਾਦਾ-ਦਾਦੀ ਬੱਚਿਆਂ ਨੂੰ ਵਧੇਰੇ ਪਿਆਰ ਕਰਦੇ ਵੇਖੇ ਗਏ ਹਨ। ਉਥੇ ਹੀ ਦਾਦੇ-ਦਾਦੀਆਂ ਵੱਲੋਂ ਅਜਿਹੀਆਂ ਭਿਆਨਕ ਘਟਨਾਵਾਂ ਨੂੰ ਅੰਜ਼ਾਮ ਦੇ ਦਿੱਤਾ ਜਾਂਦਾ ਹੈ ਲੋਕਾਂ ਦੇ ਰੋਂਗਟੇ ਖੜੇ ਕਰਦੀਆਂ ਹਨ। ਅਜਿਹੀਆਂ ਘਟਨਾਵਾਂ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਜਾ ਸਕਦਾ।

ਹੁਣ ਇੱਥੋਂ ਸ਼ਰਮਨਾਕ ਘਟਨਾ ਵਾਪਰੀ ਹੈ ਜਿਥੇ ਦਾਦੀ ਵੱਲੋਂ ਚਾਰ ਸਾਲਾ ਪੋਤੀ ਨਾਲ ਅਜਿਹਾ ਕਾਰਾ ਕੀਤਾ ਗਿਆ ਹੈ ਜਿਸ ਨਾਲ ਉਸ ਦੀ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਵਿਸ਼ਵ ਦੇ ਸ਼ਕਤੀਸ਼ਾਲੀ ਦੇਸ਼ ਅਮਰੀਕਾ ਤੋਂ ਸਾਹਮਣੇ ਆਇਆ ਹੈ। ਜਿੱਥੇ ਅਮਰੀਕਾ ਦੇ ਲੂਸੀਆਨਾ ਵਿਚ ਰਹਿਣ ਵਾਲੀ ਇਕ ਦਾਦੀ ਵੱਲੋ ਆਪਣੀ ਚਾਰ ਸਾਲਾਂ ਧੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ 53 ਦਾਦੀ ਰੋਕਸੈਨ ਵੱਲੋਂ ਆਪਣੀ ਚਾਰ ਸਾਲਾਂ ਦੀ ਮਾਸੂਮ ਪੋਤੀ ਨੂੰ ਜਬਰਦਸਤੀ ਅੱਧੀ ਬੋਤਲ ਵਿਸਕੀ ਦੀ ਪਿਲਾ ਦਿੱਤੀ ਗਈ।

ਜਿਸ ਕਾਰਨ ਉਸ ਬੱਚੇ ਦੀ ਹਾਲਤ ਗੰਭੀਰ ਹੋ ਗਈ ਅਤੇ ਉਸ ਦੇ ਖੂਨ ਵਿੱਚ ਸ਼ਰਾਬ ਦੀ ਮਾਤਰਾ ਵਧ ਜਾਣ ਕਾਰਨ ਉਸ ਮਾਸੂਮ ਬੱਚੀ ਦੀ ਮੌਤ ਹੋ ਗਈ। ਜਿਸ ਸਮੇਂ ਦਾਦੀ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਉਸ ਸਮੇਂ ਬੱਚੀ ਦੀ 28 ਸਾਲਾ ਮਾਂ ਉਸਦੇ ਕੋਲ ਖੜ੍ਹੀ ਚੁਪਚਾਪ ਦੇਖਦੀ ਰਹੀ ਅਤੇ ਕੋਈ ਵੀ ਐਕਸ਼ਨ ਨਹੀਂ ਲਿਆ ਗਿਆ।

ਪੁਲਿਸ ਵੱਲੋਂ ਜਿੱਥੇ ਦੋਸ਼ੀ ਦਾਦੀ ਅਤੇ ਮਾਂ ਉਪਰ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ। ਉੱਥੇ ਹੀ ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਹੋਇਆਂ ਬੱਚੀ ਦੇ ਵੱਡੇ ਭੈਣ-ਭਰਾ ਵੱਲੋਂ ਦੱਸਿਆ ਗਿਆ ਹੈ ਕਿ ਇਹ ਸਭ ਕੁਝ ਇਸ ਲਈ ਕੀਤਾ ਗਿਆ ਕਿਉਂਕਿ ਉਸ ਬੱਚੀ ਵੱਲੋਂ ਦਾਦੀ ਦੀ ਵਿਸਕੀ ਵਿਚੋਂ ਇਕ ਘੁੱਟ ਵਿਸਕੀ ਦਾ ਭਰ ਲਿਆ ਗਿਆ ਸੀ। ਜਿਸ ਤੋਂ ਗੁੱਸੇ ਹੁੰਦੇ ਹੋਏ ਦਾਦੀ ਵੱਲੋਂ ਬੱਚੀ ਨੂੰ ਸਜ਼ਾ ਦਿੱਤੀ ਗਈ ਅਤੇ ਉਸ ਨੂੰ ਆਪਣੇ ਗੋਡੇ ਫਰਸ਼ ਤੇ ਟੇਕਣ ਅਤੇ ਵਿਸਕੀ ਦੀ ਅੱਧੀ ਬੋਤਲ ਨੂੰ ਖਤਮ ਕਰਨ ਵਾਸਤੇ ਮਜ਼ਬੂਰ ਕੀਤਾ ਗਿਆ।



error: Content is protected !!