ਆਈ ਤਾਜ਼ਾ ਵੱਡੀ ਖਬਰ

ਦੁਨੀਆਂ ਵਿੱਚ ਹਰ ਇੱਕ ਮਾਂ-ਬਾਪ ਵਲੋ ਆਪਣੇ ਬੱਚਿਆਂ ਨੂੰ ਬਹੁਤ ਖੁਸ਼ੀ ਦੇ ਨਾਲ ਪਾਲਿਆ ਜਾਂਦਾ ਹੈ ਅਤੇ ਪੜ੍ਹਾਇਆ ਲਿਖਾਇਆ ਜਾਂਦਾ ਹੈ ਅਤੇ ਇੱਕ ਵਧੀਆ ਇਨਸਾਨ ਬਣਾਇਆ ਜਾਂਦਾ ਹੈ ਤਾਂ ਜੋ ਮਾਪੇ ਅੱਗੇ ਜਾ ਕੇ ਆਪਣੇ ਬੱਚਿਆਂ ਨੂੰ ਪੈਰਾਂ ਸਿਰ ਕਰ ਸਕਣ। ਮਾਪਿਆਂ ਨੂੰ ਆਪਣੇ ਬੱਚਿਆਂ ਦੇ ਬਿਹਤਰ ਭਵਿੱਖ ਨੂੰ ਦੇਖਦੇ ਹੋਏ ਬਹੁਤ ਸਾਰੇ ਸੁਪਨੇ ਵੀ ਸਜਾਏ ਜਾਂਦੇ ਹਨ। ਜਿੱਥੇ ਉਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ ਵਾਸਤੇ ਮਾਪਿਆਂ ਵੱਲੋਂ ਆਪਣੀ ਜ਼ਿੰਦਗੀ ਦੀ ਸਾਰੀ ਜਮ੍ਹਾਂ ਪੂੰਜੀ ਨਿਸ਼ਾਵਰ ਕਰ ਦਿੱਤੀ ਜਾਂਦੀ ਹੈ। ਮਾਪਿਆਂ ਵੱਲੋਂ ਜਿੱਥੇ ਆਪਣੇ ਬੱਚਿਆਂ ਨੂੰ ਜ਼ਿੰਦਗੀ ਵਿਚ ਅੱਗੇ ਵਧਣ ਦਾ ਮੌਕਾ ਦਿੱਤਾ ਜਾਂਦਾ ਹੈ ਅਤੇ ਉਨ੍ਹਾਂ ਦਾ ਵਿਆਹ ਵਧੀਆ ਪਰਿਵਾਰ ਵੇਖ ਕੇ ਕੀਤਾ ਜਾਂਦਾ ਹੈ।

ਉਥੇ ਹੀ ਦਹੇਜ ਦੇ ਲਾਲਚੀਆਂ ਵੱਲੋਂ ਬਹੁਤ ਸਾਰੀਆਂ ਕੁੜੀਆਂ ਨੂੰ ਦਹੇਜ ਦੀ ਬਲੀ ਚੜ੍ਹਾ ਦਿੱਤਾ ਜਾਂਦਾ ਹੈ ਜਿਸ ਨਾਲ ਮਾਂ-ਪਿਉ ਤੇ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ। ਹੁਣ ਪੰਜਾਬ ਵਿੱਚ ਇੱਥੇ ਆਏ ਫੋਨ ਨੇ ਧੀ ਦੇ ਬਾਰੇ ਆਈ ਖਬਰ ਨੇ ਪਰਵਾਰ ਵਿੱਚ ਕੀਰਨੇ ਪਾ ਦਿੱਤੇ ਹਨ ਜਿਥੇ ਧੀ ਦੀ ਮੌਤ ਨਾਲ ਸੋਗ ਦੀ ਲਹਿਰ ਫੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਸੁਲਤਾਨਪੁਰ ਲੋਧੀ ਤੋਂ ਸਾਹਮਣੇ ਆਇਆ ਹੈ। ਜਿੱਥੇ 22 ਸਾਲਾਂ ਦੀ ਨਵ ਵਿਆਹੁਤਾ ਲੜਕੀ ਵੱਲੋਂ ਸਹੁਰੇ ਪਰਿਵਾਰ ਤੋਂ ਦੁਖੀ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ।

ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਜਲੰਧਰ ਕੈਂਟ ਦੇ ਅਧੀਨ ਰਹਿਣ ਵਾਲੇ ਪਿੰਡ ਸੰਸਾਰਪੁਰ ਦੇ ਟੈਂਟ ਦੀ ਦੁਕਾਨ ਕਰਨ ਵਾਲੇ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੀ 22 ਸਾਲਾਂ ਦੀ ਬੇਟੀ ਤਾਨੀਆ ਦਾ ਵਿਆਹ ਪਿਛਲੇ ਸਾਲ 4 ਅਗਸਤ 2021 ਕਪੂਰਥਲਾ ਦੇ ਗੋਕਲ ਨਗਰ ਸੈਦੋ ਭੁਲਾਣਾ ਦੇ ਰਹਿਣ ਵਾਲੇ ਅਕਾਸ਼ਦੀਪ ਪੁੱਤਰ ਸ਼ੀਤਲ ਨਾਲ ਕੀਤਾ ਗਿਆ ਸੀ। ਜੋ 30 ਅਗਸਤ 2021 ਨੂੰ ਵਿਆਹ ਕਰਵਾਉਣ ਤੋਂ ਬਾਅਦ ਕੈਨੇਡਾ ਚਲਾ ਗਿਆ ਸੀ। ਜਿਸ ਤੋਂ ਬਾਅਦ ਲੜਕੀ ਦੇ ਪਤੀ ਅਤੇ ਸਹੁਰੇ ਪਰਿਵਾਰ ਵੱਲੋਂ ਅਕਸਰ ਹੀ ਪੈਸੇ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਲੜਕੀ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ।

ਜਿਸ ਬਾਰੇ ਲੜਕੀ ਵੱਲੋਂ ਆਪਣੇ ਪੇਕੇ ਪਰਿਵਾਰ ਨੂੰ ਦੱਸਿਆ ਗਿਆ ਅਤੇ ਉਹਨਾਂ ਵੱਲੋਂ ਸਹੁਰੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਗਈ ਕਿ ਉਨ੍ਹਾਂ ਦੀ ਬੇਟੀ ਨੂੰ ਪ੍ਰੇਸ਼ਾਨ ਨਾ ਕੀਤਾ ਜਾਵੇ। ਉੱਥੇ ਹੀ 24 ਅਪ੍ਰੈਲ 2022 ਨੂੰ ਲੜਕੀ ਦੇ ਸਹੁਰੇ ਵੱਲੋਂ ਪੇਕੇ ਪਰਿਵਾਰ ਨੂੰ ਫੋਨ ਕਰਕੇ ਦੱਸਿਆ ਗਿਆ ਕਿ ਉਹਨਾਂ ਦੀ ਬੇਟੀ ਵੱਲੋਂ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਗਈ ਹੈ। ਇਸ ਸਬੰਧੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਕੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ। ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਵਾਸਤੇ ਭੇਜ ਦਿੱਤਾ ਗਿਆ।

Home ਤਾਜਾ ਜਾਣਕਾਰੀ ਪੰਜਾਬ ਚ ਇਥੇ ਆਏ ਫੋਨ ਨੇ ਪਵਾਏ ਕੀਰਨੇ, ਧੀ ਦੇ ਬਾਰੇ ਸੁਣ ਕੇ ਪੈਰਾਂ ਚੋਂ ਨਿਕਲੀ ਜਮੀਨ, ਇਸ ਤਰਾਂ ਖੌਫਨਾਕ ਤਰੀਕੇ ਨਾਲ ਖੁਦ ਚੁਣੀ ਮੌਤ

ਤਾਜਾ ਜਾਣਕਾਰੀ
ਪੰਜਾਬ ਚ ਇਥੇ ਆਏ ਫੋਨ ਨੇ ਪਵਾਏ ਕੀਰਨੇ, ਧੀ ਦੇ ਬਾਰੇ ਸੁਣ ਕੇ ਪੈਰਾਂ ਚੋਂ ਨਿਕਲੀ ਜਮੀਨ, ਇਸ ਤਰਾਂ ਖੌਫਨਾਕ ਤਰੀਕੇ ਨਾਲ ਖੁਦ ਚੁਣੀ ਮੌਤ
ByadminApril 26, 2022Comments Off on ਪੰਜਾਬ ਚ ਇਥੇ ਆਏ ਫੋਨ ਨੇ ਪਵਾਏ ਕੀਰਨੇ, ਧੀ ਦੇ ਬਾਰੇ ਸੁਣ ਕੇ ਪੈਰਾਂ ਚੋਂ ਨਿਕਲੀ ਜਮੀਨ, ਇਸ ਤਰਾਂ ਖੌਫਨਾਕ ਤਰੀਕੇ ਨਾਲ ਖੁਦ ਚੁਣੀ ਮੌਤ
Previous Postਮਸ਼ਹੂਰ ਪੰਜਾਬੀ ਗਾਇਕ ਅਤੇ ਸਾਂਸਦ ਹੰਸ ਰਾਜ ਹੰਸ ਬਾਰੇ ਆਈ ਵੱਡੀ ਖਬਰ, ਸਾਰੇ ਪਾਸੇ ਹੋਈ ਚਰਚਾ
Next Postਡਾ. SP ਓਬਰਾਏ ਇਕ ਵਾਰ ਫੇਰ ਬਣੇ ਮਸੀਹਾ, ਕੀਤਾ ਇਹ ਸਲਾਘਾਯੋਗ ਕੰਮ