BREAKING NEWS
Search

ਹੁਣੇ ਸ਼ਾਮੀ ਆਈ ਤਾਜਾ ਵੱਡੀ ਖਬਰ ਪੰਜਾਬ ਦੇ ਸਾਰੇ ਸਕੂਲਾਂ ਚ ਕੱਲ੍ਹ ਤੋਂ….

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਅਧਿਆਪਕ ਹੁਣ ਸਕੂਲਾਂ ਵਿੱਚ ਕੱਲ੍ਹ ਤੋਂ ਨਹੀਂ ਰਹਿਣਗੇ ਸ਼ੋਸ਼ਲ ਮੀਡੀਆ ‘ਤੇ online , ਪੜ੍ਹੋ ਵੱਡੀ ਖ਼ਬਰ

ਅਧਿਆਪਕ ਹੁਣ ਸਕੂਲਾਂ ਵਿੱਚ ਨਹੀਂ ਰਹਿਣਗੇ ਸ਼ੋਸ਼ਲ ਮੀਡੀਆ ‘ਤੇ online , ਪੜ੍ਹੋ ਵੱਡੀ ਖ਼ਬਰ:ਚੰਡੀਗੜ੍ਹ : ਦੁਨੀਆਂ ਭਰ ਵਿੱਚ ਮੋਬਾਇਲ ਫੋਨ ਵੱਡੀ ਉਮਰ ਦੇ ਲੋਕਾਂ , ਨੌਜਵਾਨਾਂ ਅਤੇ ਬੱਚਿਆਂ ਲਈ ਇੱਕ ਬਹੁਤ ਹੀ ਜ਼ਰੂਰੀ ਹਿੱਸਾ ਬਣ ਗਿਆ ਹੈ,

ਜਿਸ ਤੋਂ ਬਿਨਾਂ ਗੁਜਾਰਾ ਮੁਸ਼ਕਿਲ ਹੀ ਮਨਿਆ ਜਾਂਦਾ ਹੈ।ਕੰਮ ਕਾਜ ਹੋਵੇ ਜਾਂ ਆਮ ਘਰੇਲੂ ਜੀਵਨ, ਹਰ ਥਾਂ ਫੋਨ ਦੀ ਲੋੜ ਪੈਂਦੀ ਹੀ ਹੈ।ਇਸੇ ਕਰਕੇ ਦੇਖਿਆ ਜਾਂਦਾ ਹੈ ਕਿ ਹਰ ਕਿਸੇ ਕਿਸੇ ਕੋਲ ਮੋਬਾਇਲ ਹੁੰਦਾ ਹੀ ਹੈ।

ਇਸ ਦੌਰਾਨ ਸਿੱਖਿਆ ਵਿਭਾਗ ਨੇ ਸਕੂਲਾਂ ‘ਚ ਅਧਿਆਪਕਾਂ ਨੂੰ ਫੋਨਾਂ ਦੀ ਵਰਤੋਂ ਘੱਟ ਕਰਨ ਦਾ ਆਦੇਸ਼ ਦਿੱਤਾ ਹੈ।ਇਸ ਦੇ ਲਈ ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਪੰਜਾਬ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਫਸਰਾਂ ਅਤੇ ਸਕੂਲ ਮੁਖੀਆਂ ਨੂੰ ਇੱਕ ਪੱਤਰ ਲਿਖ ਕੇ ਕਿਹਾ ਹੈ ਕਿ ਅਧਿਆਪਕਾਂ ਵਲੋਂ ਮੋਬਾਇਲ ਫ਼ੋਨਾਂ ਦੀ ਬੇਹਿਸਾਬੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਅਧਿਆਪਕ ਕਲਾਸਾਂ ਵਿੱਚ ਮੋਬਾਇਲ ‘ਤੇ ਸ਼ੋਸ਼ਲ ਮੀਡੀਆ ਵਿੱਚ ਰੁੱਝੇ ਰਹਿੰਦੇ ਹਨ ।

ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੇ ਜ਼ਿਲ੍ਹਾ ਮੁਖੀਆਂ ਅਤੇ ਸਕੂਲ ਮੁਖੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਲੋੜੀਂਦੀਆਂ ਹਦਾਇਤਾਂ ਜਾਰੀ ਕਰਨ ਤਾਂ ਜੋ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ।



error: Content is protected !!