BREAKING NEWS
Search

ਮਸ਼ਹੂਰ ਪੰਜਾਬੀ ਗਾਇਕ ਦਾ ਹੋਇਆ ਭਿਆਨਕ ਐਕਸੀਡੈਂਟ, ਕਾਰਾਂ ਦੀ ਹੋਈ ਜਬਰਦਸਤ ਟੱਕਰ- ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੇ ਵਿੱਚ ਹਰ ਰੋਜ਼ ਸਡ਼ਕੀ ਹਾਦਸਿਆਂ ਵਿੱਚ ਇਜ਼ਾਫ਼ਾ ਹੁੰਦਾ ਜਾ ਰਿਹਾ ਹੈ । ਇਹ ਸੜਕੀ ਹਾਦਸੇ ਕਈ ਵਾਰ ਇੰਨੇ ਭਿਆਨਕ ਵਾਪਰਦੇ ਹਨ ਕਿ ਜਿਸ ਦੇ ਚਲਦੇ ਕਈ ਲੋਕਾਂ ਦੀਆਂ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ । ਇਨ੍ਹਾਂ ਸੜਕੀ ਹਾਦਸਿਆਂ ਦੌਰਾਨ ਜਿੱਥੇ ਆਮ ਲੋਕ ਹਰ ਰੋਜ਼ ਆਪਣੀਆਂ ਜਾਨਾਂ ਗੁਆ ਰਹੇ ਹਨ । ਉਥੇ ਕਈ ਪ੍ਰਸਿੱਧ ਹਸਤੀਆਂ ਵੀ ਇਨ੍ਹਾਂ ਸੜਕੀ ਹਾਦਸਿਆਂ ਦੇ ਦੇ ਚੱਲਦੇ ਹਮੇਸ਼ਾ ਹਮੇਸ਼ਾ ਲਈ ਲੁਪਤ ਹੋ ਚੁੱਕੀਆਂ ਹਨ । ਇਸੇ ਵਿਚਕਾਰ ਹੁਣ ਪੰਜਾਬੀ ਸੰਗੀਤ ਜਗਤ ਨਾਲ ਜੁੜੇ ਹੋਏ ਇੱਕ ਗਾਇਕ ਸਬੰਧੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਮਸ਼ਹੂਰ ਪੰਜਾਬੀ ਗਾਇਕ ਨਾਲ ਇਕ ਅਜਿਹਾ ਭਿਆਨਕ ਹਾਦਸਾ ਵਾਪਰਿਆ ਹੈ ਜਿਸ ਦੇ ਚੱਲਦੇ ਇਹ ਗਾਇਕ ਗੰਭੀਰ ਰੂਪ ਨਾਲ ਜ਼ਖਮੀ ਹੈ ਅਤੇ ਇਸ ਖ਼ਬਰ ਦੀ ਚਰਚਾ ਹੁਣ ਚਾਰੇ ਪਾਸੇ ਤੇਜ਼ੀ ਨਾਲ ਛਿੜ ਚੁੱਕੀ ਹੈ ।

ਦਰਅਸਲ ਤਪਾ ਮੰਡੀ ਦੇ ਮੁੱਖ ਮਾਰਗ ਤੇ ਅੱਜ ਸਵੇਰੇ ਦੋ ਕਾਰਾਂ ਵਿਚ ਜ਼ਬਰਦਸਤ ਟੱਕਰ ਹੋ ਗਈ । ਜਿਸ ਵਿੱਚ ਉੱਘੇ ਪੰਜਾਬੀ ਗਾਇਕ ਸਮੇਤ ਦੋ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਹੁਣ ਤਕ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਉੱਘੇ ਗਾਇਕ ਵੁਨੀਤ ਖਾਂ ਅਪਣੇ ਪਿੰਡ ਰੀੜ ਖੇੜਾ ਜ਼ਿਲ੍ਹਾ ਪਟਿਆਲਾ ਤੋ ਇਕ ਸਮਾਗਮ ਵਿੱਚ ਸ਼ਾਮਲ ਹੋਣ ਲਈ ਬਠਿੰਡਾ ਵੱਲ ਜਾ ਰਹੇ ਸੀ ਕਿ ਉਸੇ ਸਮੇਂ ਮਹਿਤਾ ਕੱਠ ਤੋਂ ਗ਼ਲਤ ਰਸਤੇ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਨੇ ਜ਼ਬਰਦਸਤ ਟੱਕਰ ਮਾਰ ਦਿੱਤੀ । ਜਿਸ ਵਿੱਚ ਪੁਨੀਤ ਖਾਂ ਅਤੇ ਦੂਸਰੀ ਕਾਰ ਚਾਲਕ ਸਮੇਤ ਹੋਰ ਦੋ ਲੋਕ ਜ਼ਖਮੀ ਹੋ ਗਏ ।

ਜਿਨ੍ਹਾਂ ਨੂੰ ਮੌਕੇ ਤੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ । ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ । ਉੱਥੇ ਹੀ ਇਸ ਗਾਇਕ ਦੀ ਜ਼ਖ਼ਮੀ ਹੋਣ ਦੀ ਗੱਲ ਅੱਗ ਵਾਂਗ ਸੋਸ਼ਲ ਮੀਡੀਆ ਤੇ ਫੈਲ ਚੁੱਕੀ । ਲਗਾਤਾਰ ਉਨ੍ਹਾਂ ਦੇ ਦੇ ਫੈਂਸ ਦੇ ਵੱਲੋਂ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ ਤੇ ਨਾਲ ਹੀ ਗਾਇਕ ਦੇ ਠੀਕ ਹੋਣ ਦੇ ਲਈ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਜਾ ਰਹੀ ਹੈ । ਜ਼ਿਕਰਯੋਗ ਹੈ ਕਿ ਹਰ ਰੋਜ਼ ਪੰਜਾਬ ਵਿੱਚ ਸੜਕੀ ਹਾਦਸੇ ਵਧ ਰਹੇ ਹਨ । ਪਰ ਇਸ ਦੇ ਬਾਵਜੂਦ ਲੋਕਾਂ ਦੀਆਂ ਅਣਗਹਿਲੀਆਂ ਅਤੇ ਲਾਪ੍ਰਵਾਹੀਆਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ।

ਅਣਗਹਿਲੀਆਂ ਤੇ ਲਾਪ੍ਰਵਾਹੀਆਂ ਕਾਰਨ ਹਰ ਰੋਜ਼ ਕਈ ਤਰ੍ਹਾਂ ਦੇ ਸਡ਼ਕੀ ਹਾਦਸੇ ਵਾਪਰਦੇ ਹਨ । ਜਿਸ ਦੇ ਚਲਦੇ ਇਹ ਲੋਕ ਆਪਣੀਆਂ ਕੀਮਤੀ ਜਾਨਾਂ ਗੁਆਉਂਦੇ ਹਨ । ਇਸ ਲਈ ਸਾਨੂੰ ਸਾਰਿਆਂ ਨੂੰ ਸਤਰਕ ਹੋ ਕੇ ਸੜਕ ਤੇ ਚੱਲਣਾ ਚਾਹੀਦਾ ਹੈ ਅਤੇ ਸਾਵਧਾਨੀ ਦੇ ਨਾਲ ਵਾਹਨ ਚਲਾਉਣਾ ਚਾਹੀਦਾ ਹੈ ।



error: Content is protected !!