ਆਈ ਤਾਜ਼ਾ ਵੱਡੀ ਖਬਰ

ਇਸ ਦੁਨੀਆਂ ਦੇ ਵਿਚ ਵੱਖ ਵੱਖ ਖੇਤਰਾਂ ਦੀਆਂ ਬਹੁਤ ਸਾਰੀਆਂ ਅਜਿਹੀਆਂ ਹਸਤੀਆਂ ਹਨ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਦੇ ਵਿਚ ਆਪਣੀ ਮਿਹਨਤ ਅਤੇ ਹਿੰਮਤ ਸਦਕਾ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਹੈ। ਅਜਿਹੀਆਂ ਸਖਸੀਅਤਾਂ ਦੁਨੀਆਂ ਦੇ ਵਿੱਚ ਬੱਚੇ ਬੱਚੇ ਵਿੱਚ ਜਾਣ ਪਹਿਚਾਣ ਬਣਾਉਣ ਵਿਚ ਕਾਮਯਾਬ ਹੋ ਜਾਂਦੇ ਹਨ ਅਤੇ ਦੁਨੀਆਂ ਦੇ ਹਰ ਕੋਨੇ ਵਿੱਚ ਹਰ ਇਨਸਾਨ ਉਨ੍ਹਾਂ ਨੂੰ ਜਾਣਦਾ ਹੈ। ਆਪਣੀ ਪਹਿਚਾਣ ਬਣਾਉਣ ਵਾਸਤੇ ਉਨ੍ਹਾਂ ਨੂੰ ਬਹੁਤ ਸਾਲਾਂ ਦੀ ਤਪੱਸਿਆ ਲੱਗੀ ਹੁੰਦੀ ਹੈ ਅਤੇ ਜਿਸ ਵਾਸਤੇ ਉਨ੍ਹਾਂ ਵੱਲੋਂ ਸਖਤ ਮਿਹਨਤ ਕੀਤੀ ਗਈ ਹੈ। ਅਜਿਹੀਆਂ ਹਸਤੀਆਂ ਜਿੱਥੇ ਫ਼ਿਲਮੀ ਜਗਤ, ਖੇਡ ਜਗਤ , ਸੰਗੀਤ ਜਗਤ, ਸਾਹਿਤਿਕ ਜਗਤ ਅਤੇ ਧਾਰਮਿਕ ਜਗਤ ਵਿਚ ਆਪਣੀ ਪਹਿਚਾਣ ਬਣਾਉਣ ਵਿਚ ਕਾਮਯਾਬ ਹੁੰਦੀਆਂ ਹਨ।

ਉੱਥੇ ਹੀ ਖੇਡਾਂ ਦੀ ਦੁਨੀਆ ਵਿੱਚ ਵੀ ਬਹੁਤ ਸਾਰੇ ਅਜਿਹੇ ਮਹਾਨ ਖਿਡਾਰੀ ਹਨ ਜੋ ਅੱਜ ਦੀ ਪੀੜੀ ਲਈ ਇੱਕ ਪ੍ਰੇਰਨਾ ਸਰੋਤ ਹਨ। ਜਿਨ੍ਹਾਂ ਨੂੰ ਵੇਖ ਕੇ ਬਹੁਤ ਸਾਰੇ ਉਨ੍ਹਾਂ ਦੇ ਪ੍ਰਸੰਸਕ ਉਨ੍ਹਾਂ ਦੇ ਨਕਸ਼ੇ ਕਦਮਾਂ ਤੇ ਵੀ ਚੱਲਣਾ ਲੋਚਦੇ ਹਨ। ਖੇਡ ਜਗਤ ਦੇ ਵਿਚ ਜਿੱਥੇ ਫੁੱਟਵਾਲ ਦੀ ਦੁਨੀਆ ਵਿੱਚ ਰੋਨਾਲਡੋ ਦਾ ਨਾਮ ਵੱਖਰਾ ਹੀ ਲਿਆ ਜਾਂਦਾ ਹੈ। ਹੁਣ ਇਸ ਮਸ਼ਹੂਰ ਫੁੱਟਬਾਲਰ ਰੋਨਾਲਡੋ ਦੇ ਘਰ ਮੌਤ ਹੋਣ ਕਾਰਨ ਮਾਤਮ ਛਾ ਗਿਆ ਹੈ ਜਿਸ ਨਾਲ ਜੁੜੀ ਹੋਈ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਪੁਰਤਗਾਲ ਦੇ ਸਟਾਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਵੱਲੋਂ ਆਪਣੀ ਪਰਿਵਾਰਿਕ ਮਾਮਲੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਹੈ ਕਿ ਉਨ੍ਹਾਂ ਦੇ ਘਰ 18 ਅਪ੍ਰੈਲ ਦੀ ਦੇਰ ਰਾਤ ਨਵ-ਜਨਮੇ ਬੇਟੇ ਦਾ ਦਿਹਾਂਤ ਹੋ ਗਿਆ ਹੈ। ਇਸ ਦੀ ਜਾਣਕਾਰੀ ਰੋਨਾਲਡੋ ਅਤੇ ਉਸ ਦੀ ਪਤਨੀ ਵੱਲੋਂ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਗਈ ਹੈ। ਮਾਤਾ ਪਿਤਾ ਲਈ ਇਹ ਇੱਕ ਅਸਹਿਣਯੋਗ ਦਰਦ ਹੈ, ਜਿਸ ਬਾਰੇ ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕੇ ਸਾਡੀ ਬੇਟੀ ਦਾ ਜਨਮ ਹੀ ਸਾਨੂੰ ਤਾਕਤ ਦਿੰਦਾ ਹੈ ਅਤੇ ਇਹ ਦੁੱਖ ਝੱਲਣ ਦੀ ਸ਼ਕਤੀ ਵੀ ਦੇ ਰਿਹਾ ਹੈ।

ਉਨ੍ਹਾਂ ਵੱਲੋਂ ਜਿਥੇ ਸੋਸ਼ਲ ਮੀਡੀਆ ਤੇ ਦੁੱਖ ਜ਼ਾਹਿਰ ਕਰਦੇ ਹੋਏ ਲਿਖਿਆ ਗਿਆ ਹੈ ਕਿ ਸਾਨੂੰ ਬਹੁਤ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਸਾਡੇ ਨਵ-ਜਨਮੇ ਬੇਟੇ ਦਾ ਦਿਹਾਂਤ ਹੋ ਗਿਆ ਹੈ, ਸਾਡਾ ਬੇਟਾ ਸਾਡੇ ਲਈ ਇਕ ਫਰਿਸ਼ਤਾ ਸੀ ਜਿਸ ਨੂੰ ਅਸੀਂ ਹਮੇਸ਼ਾ ਪਿਆਰ ਕਰਾਂਗੇ। ਇਸ ਜੋੜੇ ਦੇ ਦੋ ਬੱਚੇ ਪੈਦਾ ਹੋਏ ਸਨ ਬੇਟੀ ਸੁਰੱਖਿਅਤ ਹੈ ਅਤੇ ਬੇਟੇ ਦੀ ਮੌਤ ਹੋ ਗਈ ਹੈ । ਇਹ ਖਬਰ ਮਿਲਣ ਤੋਂ ਬਾਅਦ ਵੱਖ-ਵੱਖ ਖੇਡ ਹਸਤੀਆਂ ਵੱਲੋਂ ਉਨ੍ਹਾਂ ਦੇ ਨਾਲ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ।


ਤਾਜਾ ਜਾਣਕਾਰੀ
ਮਸ਼ਹੂਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦੇ ਘਰੇ ਪਿਆ ਮਾਤਮ ਹੋਈ ਮੌਤ- ਤਾਜਾ ਵੱਡੀ ਖਬਰ
ByadminApril 19, 2022Comments Off on ਮਸ਼ਹੂਰ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਦੇ ਘਰੇ ਪਿਆ ਮਾਤਮ ਹੋਈ ਮੌਤ- ਤਾਜਾ ਵੱਡੀ ਖਬਰ
Previous Postਜੇਲ ਚ ਬੰਦ ਅਕਾਲੀ ਆਗੂ ਬਿਕਰਮ ਮਜੀਠੀਆ ਬਾਰੇ ਆਈ ਵੱਡੀ ਖਬਰ,ਹੁਣੇ ਹੁਣੇ ਅਦਾਲਤ ਨੇ ਸੁਣਾਇਆ ਇਹ ਫੈਸਲਾ
Next Postਪੰਜਾਬ ਦੇ ਮੌਸਮ ਬਾਰੇ ਆਈ ਵੱਡੀ ਖਬਰ, ਇਹਨਾਂ ਤਰੀਕਾਂ ਨੂੰ ਪੈ ਸਕਦਾ ਮੀਂਹ – ਆਇਆ ਤਾਜਾ ਵੱਡਾ ਅਲਰਟ