ਬ੍ਰਾਜ਼ੀਲ ਵਿਚ ਡਾਕਟਰਾਂ ਨੇ ਇਕ ਚਮਤਕਾਰ ਕਰ ਦਿਖਾਇਆ ਹੈ। ਡਾਕਟਰਾਂ ਨੇ ਇਕ ਮ੍ਰਿਤਕ ਮਹਿਲਾ ਦੀ ਬੱਚੇਦਾਨੀ ਨੂੰ ਦੂਜੀ ਮਹਿਲਾ ਵਿਚ ਟਰਾਂਸਪਲਾਂਟ ਕੀਤਾ। ਜਿਸ ਨਾਲ ਹੁਣ ਦੂਜੀ ਮਹਿਲਾ ਨੇ ਸਿਹਤਮੰਦ ਬੱਚੇ ਨੂੰ ਜਨਮ ਦਿੱਤਾ ਹੈ। ਡਾਕਟਰਾਂ ਮੁਤਾਬਕ ਅਜਿਹਾ ਦੁਨੀਆ ਵਿਚ ਪਹਿਲੀ ਵਾਰ ਹੋਇਆ ਹੈ। ਇਸ ਤੋਂ ਪਹਿਲਾਂ ਵੀ ਮ੍ਰਿਤਕ ਮਹਿਲਾ ਦੀ ਬੱਚੇਦਾਨੀ ਟਰਾਂਸਪਲਾਂਟ ਜ਼ਰੀਏ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਸ ਸਮੇਂ ਸਫਲਤਾ ਹਾਸਲ ਨਹੀਂ ਹੋਈ ਸੀ।
ਮ੍ਰਿਤਕ ਮਹਿਲਾ ਦੀ ਬੱਚੇਦਾਨੀ ਕੀਤੀ ਗਈ ਟਰਾਂਸਪਲਾਂਟ
ਇਕ ਪਤੱਰਿਕਾ ਵਿਚ ਪ੍ਰਕਾਸ਼ਿਤ ਖਬਰ ਮੁਤਾਬਕ ਇਸ ਸੋਧ ਦੀ ਅਗਵਾਈ ਸਾਓ ਪਾਲੋ ਯੂਨੀਵਰਸਿਟੀ ਦੀ ਡਾਕਟਰ ਡਾਨੀ ਇਜ਼ੇਨਬਰਗ ਨੇ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਹ ਟਰਾਂਸਪਲਾਂਟ ਸਤੰਬਰ 2016 ਵਿਚ ਕੀਤਾ ਗਿਆ ਸੀ। ਜਦੋਂ ਮਹਿਲਾ ਦੀ ਉਮਰ 32 ਸਾਲ ਸੀ। ਮ੍ਰਿਤਕ ਮਹਿਲਾ ਦੀ ਬੱਚੇਦਾਨੀ ਨੂੰ ਦੂਜੀ ਮਹਿਲਾ ਦੇ ਵੀਨਸ ਨਾਲ ਜੋੜਿਆ ਗਿਆ ਅਤੇ ਆਰਟਰੀਜ਼, ਲਿਗਾਮੇਂਟਸ ਅਤੇ ਵਜ਼ਾਈਨਲ ਕਨਾਲ ਨੂੰ ਜੋੜਿਆ ਗਿਆ। ਆਪਣੀ ਬੱਚੇਦਾਨੀ ਦਾਨ ਕਰਨ ਵਾਲੀ ਮ੍ਰਿਤਕ ਮਹਿਲਾ ਦੀ ਉਮਰ 45 ਸਾਲ ਸੀ। ਦਿਲ ਦਾ ਦੌਰਾ ਪੈਣ ਕਾਰਨ ਡੋਨਰ ਮਹਿਲਾ ਦੀ ਮੌਤ ਹੋਈ ਸੀ।
ਸਿੰਡਰੋਮ ਕਾਰਨ ਨਹੀਂ ਸੀ ਬੱਚੇਦਾਨੀ
ਜਿਸ ਦੂਜੀ ਮਹਿਲਾ ਵਿਚ ਬੱਚੇਦਾਨੀ ਟਰਾਂਸਪਲਾਂਟ ਕੀਤੀ ਗਈ ਉਹ Mayer-Rokitansky-Kuster-Hauser ਸਿੰਡਰੋਮ ਕਾਰਨ ਬਿਨਾਂ ਬੱਚੇਦਾਨੀ ਦੇ ਪੈਦਾ ਹੋਈ ਸੀ। ਡਾਕਟਰਾਂ ਮੁਤਾਬਕ ਬੱਚੇਦਾਨੀ ਟਰਾਂਸਪਲਾਂਟ ਦੇ 5 ਮਹੀਨੇ ਬਾਅਦ ਹੀ ਮਹਿਲਾ ਦੇ ਸਾਰੇ ਟੈਸਟ ਸਧਾਰਨ ਸਨ। ਉਸ ਦਾ ਅਲਟਰਾਸਾਊਂਡ ਨੋਰਮਲ ਸੀ। ,,,,,, ਉਸ ਨੂੰ ਮਾਹਵਾਰੀ ਵੀ ਸਮੇਂ ‘ਤੇ ਹੋ ਰਹੀ ਸੀ। ਟਰਾਂਸਪਲਾਂਟ ਦੇ 7 ਮਹੀਨੇ ਬਾਅਦ ਮਹਿਲਾਂ ਨੂੰ ਪਹਿਲਾਂ ਤੋਂ ਹੀ ਫ੍ਰੀਜ਼ ਕੀਤੇ ਗਏ ਅੰਡੇ ਇਮਪਲਾਂਟ ਕੀਤੇ ਗਏ ਅਤੇ 10 ਦਿਨ ਬਾਅਦ ਹੀ ਉਸ ਦੀ ਪ੍ਰੈਗਨੈਂਸੀ ਰਿਪੋਰਟ ਪੌਜੀਟਿਵ ਆਈ।
35 ਹਫਤੇ ਬਾਅਦ ਦਿੱਤਾ ਬੱਚੇ ਨੂੰ ਜਨਮ
ਮਹਿਲਾ ਨੇ 35 ਹਫਤੇ ਤੇ 3 ਦਿਨ ਬਾਅਦ ਸੀ-ਸੈਕਸ਼ਨ (caesarean section) ਜ਼ਰੀਏ ਬੇਟੀ ਨੂੰ ਜਨਮ ਦਿੱਤਾ। ਜਨਮ ਸਮੇਂ ਬੱਚੀ ਦਾ ਵਜ਼ਨ 2,550 ਗ੍ਰਾਮ ਸੀ। ਮ੍ਰਿਤਕ ਡੋਨਰ ਦੀ ਬੱਚੇਦਾਨੀ ਨਾਲ ਬੱਚੇ ਦੇ ਜਨਮ ਦਾ ਇਹ ਪਹਿਲਾ ਮਾਮਲਾ ਦੱਸਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਅਮਰੀਕਾ, ਚੈੱਕ ਗਣਰਾਜ ਅਤੇ ਤੁਰਕੀ ਵਿਚ ਹੋਇਆ ਸੀ ਪਰ ਸਾਰੇ 10 ਮਾਮਲੇ ਅਸਫਲ ਰਹੇ। ਉੱਥੇ ਬੱਚੇਦਾਨੀ ਟਰਾਂਸਪਲਾਂਟ ਜ਼ਰੀਏ ਪਹਿਲਾ ਬੱਚਾ ਸਾਲ 2013 ਵਿਚ ਸਵੀਡਨ ਵਿਚ ਪੈਦਾ ਹੋਇਆ ਸੀ।ਵਿਗਿਆਨੀਆਂ ਮੁਤਾਬਕ ਹੁਣ ਤੱਕ ਅਜਿਹੇ 39 ਕੇਸ ਹੋਏ ਹਨ ਜਿਨ੍ਹਾਂ ਵਿਚੋਂ 11 ਵਿਚ ਬੱਚਿਆਂ,,,,,ਦਾ ਜਨਮ ਹੋਇਆ ਹੈ। ਬੱਚੇਦਾਨੀ ਟਰਾਂਸਪਲਾਂਟ ਜ਼ਰੀਏ ਭਾਰਤ ਵਿਚ ਵੀ ਇਕ ਮਹਿਲਾ ਬੱਚੇ ਨੂੰ ਜਨਮ ਦੇ ਚੁੱਕੀ ਹੈ। ਇਸ ਸਫਲ ਆਪਰੇਸ਼ਨ ਦੇ ਬਾਅਦ ਨਤੀਜਾ ਨਿਕਲਦਾ ਹੈ ਕਿ ਮੈਡੀਕਲ ਸਾਇੰਸ ਵਿਚ ਇਸ ਤਰ੍ਹਾਂ ਦੇ ਟਰਾਂਸਪਲਾਂਟ ਸੰਭਵ ਹਨ। ਹੁਣ ਉਨ੍ਹਾਂ ਹਜ਼ਾਰਾਂ ਔਰਤਾਂ ਨੂੰ ਇਕ ਨਵੀਂ ਉਮੀਦ ਮਿਲੀ ਹੈ ਜੋ ਬੱਚੇਦਾਨੀ ਦੀਆਂ ਸਮੱਸਿਆਵਾਂ ਕਾਰਨ ਮਾਂ ਨਹੀਂ ਬਣ ਸਕਦੀਆਂ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ