ਆਈ ਤਾਜ਼ਾ ਵੱਡੀ ਖਬਰ

ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸੱਤਾ ਵਿੱਚ ਆਉਂਦੇ ਹੀ ਪੰਜਾਬ ਵਿੱਚ ਵਾਪਰੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਵਾਸਤੇ ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਵੱਖਰੀ ਟੀਮ ਬਣਾਈ ਜਾ ਰਹੀ ਹੈ। ਇਸ ਟੀਮ ਵੱਲੋਂ ਜਿਥੇ ਗੈਂਗਸਟਰਾਂ ਨੂੰ ਠੱਲ ਪਾਉਣ ਵਾਸਤੇ ਆਪਣੇ ਅਧਾਰ ਤੇ ਕੰਮ ਕੀਤਾ ਜਾਵੇਗਾ। ਉਥੇ ਹੀ ਪੁਲੀਸ ਅਤੇ ਪ੍ਰਸ਼ਾਸਨ ਵੱਲੋਂ ਵੀ ਇਸ ਟੀਮ ਦਾ ਸਾਥ ਦੇ ਕੇ ਵਾਪਰਣ ਵਾਲੀਆਂ ਘਟਨਾਵਾਂ ਨੂੰ ਹੱਲ ਕੀਤਾ ਜਾਵੇਗਾ। ਪਿਛਲੇ ਕੁਝ ਸਮੇਂ ਤੋਂ ਜਿੱਥੇ ਬਹੁਤ ਸਾਰੀਆਂ ਅਪਰਾਧਕ ਘਟਨਾਵਾਂ ਦੇ ਵਾਪਰਨ ਕਾਰਨ ਪੰਜਾਬ ਦੇ ਹਲਾਤਾਂ ਤੇ ਵੀ ਗਹਿਰਾ ਅਸਰ ਹੋਇਆ ਹੈ।

ਹੁਣ ਮਸ਼ਹੂਰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਤੋਂ ਬਾਅਦ ਇਹ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਉਸ ਦੇ ਭਰਾ ਵੱਲੋਂ ਖੁਲਾਸਾ ਕੀਤਾ ਗਿਆ ਹੈ। ਪਿਛਲੇ ਮਹੀਨੇ 14 ਮਾਰਚ ਨੂੰ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਉਸ ਸਮੇਂ ਕਤਲ ਕਰ ਦਿੱਤਾ ਗਿਆ ਸੀ ਜਦੋਂ ਉਹ ਇਕ ਟੂਰਨਾਮੈਂਟ ਵਿੱਚ ਪਹੁੰਚੇ ਹੋਏ ਸਨ। ਉਸ ਸਮੇਂ ਕੁਝ ਅਣਪਛਾਤੇ ਲੋਕਾਂ ਵੱਲੋਂ ਉਨ੍ਹਾਂ ਉੱਪਰ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਗਈਆਂ ਸਨ। ਉੱਥੇ ਹੀ ਹੁਣ ਉਨ੍ਹਾਂ ਦੇ ਭਰਾ ਨੂੰ ਵੀ ਜਾਨ ਤੋਂ ਮਾਰ ਦਿੱਤੇ ਜਾਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਇਸ ਬਾਰੇ ਸੰਦੀਪ ਨੰਗਲ ਅੰਬੀਆ ਦੇ ਭਰਾ ਅੰਗਰੇਜ਼ ਸਿੰਘ ਵੱਲੋਂ ਜਾਣਕਾਰੀ ਦਿੱਤੀ ਗਈ ਹੈ।

ਜਿਨ੍ਹਾਂ ਦੱਸਿਆ ਕਿ whatsapp ਨੰਬਰ ਉਪਰ ਕੈਨੇਡਾ ਬੈਠੇ ਇਕ ਵਿਅਕਤੀ ਵੱਲੋਂ ਉਨ੍ਹਾਂ ਨੂੰ ਫੋਨ ਕਰ ਕੇ ਧਮਕੀਆਂ ਦਿੱਤੀਆਂ ਗਈਆਂ ਹਨ, ਕੇ ਸੰਦੀਪ ਵਾਂਗ ਹੀ ਤੁਹਾਡਾ ਹਾਲ ਕੀਤਾ ਜਾਵੇਗਾ ਅਗਰ ਤੁਸੀ ਕਾਤਲਾਂ ਦੇ ਖਿਲਾਫ ਦਰਜ ਕੀਤੇ ਗਏ ਮਾਮਲੇ ਨੂੰ ਵਾਪਸ ਨਹੀਂ ਲੈਂਦੇ।

ਜਿੱਥੇ ਇੰਟਰਨੇਟ ਕਾਲ ਦੇ ਰਾਹੀਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਉੱਥੇ ਹੀ ਇਸ ਬਾਰੇ ਜਾਣਕਾਰੀ ਮਿਲਦੇ ਹੀ ਜਲੰਧਰ ਦੀ ਪੁਲੀਸ ਹਰਕਤ ਵਿੱਚ ਆ ਗਈ ਹੈ ਅਤੇ ਇਸ ਮਾਮਲੇ ਨੂੰ ਲੈ ਕੇ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ। ਜਦ ਕਿ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੇ ਕਾਤਲਾਂ ਨੂੰ ਪੁਲਿਸ ਵੱਲੋਂ ਤੁਰੰਤ ਹੀ ਕਾਬੂ ਕਰ ਲਿਆ ਗਿਆ ਸੀ। ਜਿਨ੍ਹਾਂ ਦੇ ਖਿਲਾਫ ਮਾਮਲੇ ਦਰਜ ਕੀਤੇ ਗਏ ਹਨ।

Home ਤਾਜਾ ਜਾਣਕਾਰੀ ਮਸ਼ਹੂਰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੇ ਕਤਲ ਤੋਂ ਬਾਅਦ ਆਈ ਵੱਡੀ ਖਬਰ, ਭਰਾ ਨੇ ਕੀਤਾ ਇਹ ਖੁਲਾਸਾ

ਤਾਜਾ ਜਾਣਕਾਰੀ
ਮਸ਼ਹੂਰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੇ ਕਤਲ ਤੋਂ ਬਾਅਦ ਆਈ ਵੱਡੀ ਖਬਰ, ਭਰਾ ਨੇ ਕੀਤਾ ਇਹ ਖੁਲਾਸਾ
ByadminApril 16, 2022Comments Off on ਮਸ਼ਹੂਰ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦੇ ਕਤਲ ਤੋਂ ਬਾਅਦ ਆਈ ਵੱਡੀ ਖਬਰ, ਭਰਾ ਨੇ ਕੀਤਾ ਇਹ ਖੁਲਾਸਾ
Previous Postਇਥੇ ਸਕੂਲ ਵਿਚ 14 ਵਿਦਿਆਰਥੀ ਆ ਗਏ ਪੌਜੇਟਿਵ, ਮਚਿਆ ਹੜਕੰਪ- ਤਾਜਾ ਵੱਡੀ ਖਬਰ
Next Postਪੰਜਾਬ ਦੇ ਨੌਜਵਾਨ ਨੇ ਕਰਤਾ ਅਜਿਹਾ ਵੱਡਾ ਐਲਾਨ, ਸਾਰੇ ਪਾਸੇ ਹੋ ਗਈ ਚਰਚਾ- ਕਰਤੀ ਨਿਵੇਕਲੀ ਪਹਿਲ