ਆਈ ਤਾਜ਼ਾ ਵੱਡੀ ਖਬਰ

ਪੰਜਾਬ ਵਿੱਚ ਜਿੱਥੇ ਅੱਜ ਦੇ ਦੌਰ ਵਿੱਚ ਬਹੁਤ ਸਾਰੇ ਲੋਕਾਂ ਵੱਲੋਂ ਵਿਦੇਸ਼ਾਂ ਦਾ ਰੁਖ਼ ਕੀਤਾ ਜਾਂਦਾ ਹੈ ਉਥੇ ਹੀ ਕਈ ਪਰਵਾਰਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਵੀ ਪੰਜਾਬ ਵਿਚ ਬੇਰੋਜ਼ਗਾਰੀ ਅਤੇ ਨਸ਼ਿਆਂ ਦੇ ਚੱਲਦੇ ਹੋਏ ਵਿਦੇਸ਼ ਭੇਜਣ ਨੂੰ ਪਹਿਲ ਦਿੱਤੀ ਜਾ ਰਹੀ ਹੈ। ਜਿੱਥੇ ਬਹੁਤ ਸਾਰੇ ਮਾਪਿਆਂ ਵੱਲੋਂ ਆਪਣੇ ਪੁੱਤਰਾਂ ਨੂੰ ਵਿਦੇਸ਼ ਭੇਜਣ ਲਈ ਉਨ੍ਹਾਂ ਦਾ ਆਇਲਟਸ ਪਾਸ ਲੜਕੀਆਂ ਨਾਲ ਵਿਆਹ ਕਰ ਦਿੱਤਾ ਜਾਂਦਾ ਹੈ ਅਤੇ ਸਾਰਾ ਪੈਸਾ ਲਗਾ ਕੇ ਲੜਕੀਆਂ ਨੂੰ ਵਿਦੇਸ਼ ਭੇਜ ਦਿੱਤਾ ਜਾਂਦਾ ਹੈ ਲੜਕੀਆਂ ਵੱਲੋਂ ਵਿਦੇਸ਼ ਦੀ ਧਰਤੀ ਤੇ ਕਦਮ ਰੱਖਦੇ ਹੀ ਆਪਣੇ ਪਤੀ ਨੂੰ ਬੁਲਾਉਣ ਤੋਂ ਇਨਕਾਰ ਕਰ ਦਿੱਤਾ ਜਾਂਦਾ ਹੈ।

ਪੰਜਾਬ ਵਿੱਚ ਅਜਿਹੇ ਧੋਖਾਧੜੀ ਦੇ ਮਾਮਲੇ ਲਗਾਤਾਰ ਹੀ ਵਧਦੇ ਜਾ ਰਹੇ ਹਨ ਜਿਸਦੇ ਚਲਦੇ ਹੋਏ ਬਹੁਤ ਸਾਰੇ ਨੌਜਵਾਨਾਂ ਵੱਲੋਂ ਮਾਨਸਿਕ ਤਣਾਅ ਦੇ ਕਾਰਨ ਆਪਣੀ ਜੀਵਨ ਲੀਲਾ ਖਤਮ ਕੀਤੀ ਗਈ ਹੈ। ਹੁਣ ਕੈਨੇਡਾ ਪਹੁੰਚਦੇ ਹੀ ਏਅਰਪੋਰਟ ਤੇ ਪੰਜਾਬੀ ਮੁੰਡੇ ਨਾਲ ਪਤਨੀ ਵੱਲੋਂ ਅਜਿਹਾ ਕੀਤਾ ਗਿਆ ਹੈ ਜਿਸ ਬਾਰੇ ਸੁਣ ਕੇ ਸਭ ਹੈਰਾਨ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਮੋਗਾ ਜ਼ਿਲ੍ਹੇ ਦੇ ਪਿੰਡ ਰੌਲੀ ਦੇ ਵਾਸੀ ਹਰਦੀਪ ਸਿੰਘ ਦੇ ਕੈਨੇਡਾ ਪਹੁੰਚਣ ਤੇ ਉਸਦੀ ਪਤਨੀ ਉਸਨੂੰ ਹਵਾਈ ਅੱਡੇ ਉੱਪਰ ਇਸ ਲਈ ਛੱਡ ਕੇ ਚਲੀ ਗਈ ਕਿਉਂਕਿ ਉਸ ਨੂੰ 8 ਲੱਖ ਰੁਪਏ ਨਹੀਂ ਦਿਤੇ ਗਏ।

ਇਸ ਸਾਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੀੜਤ ਹਰਦੀਪ ਸਿੰਘ ਦੇ ਮਾਮੇ ਸੁਖਚੈਨ ਸਿੰਘ ਨਿਵਾਸੀ ਪਿੰਡ ਰੌਲੀ ਵੱਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਦੇ ਭਾਣਜੇ ਦਾ ਵਿਆਹ 2018 ਦੇ ਵਿੱਚ 13 ਫਰਵਰੀ ਨੂੰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਉਸ ਦੀ ਪਤਨੀ ਨੂੰ ਕੈਨੇਡਾ ਭੇਜ ਦਿੱਤਾ ਗਿਆ ਸੀ ਤਾਂ ਜੋ ਉਨ੍ਹਾਂ ਦੇ ਭਾਣਜੇ ਨੂੰ ਵੀ ਉੱਥੇ ਪਹੁੰਚ ਕੇ ਕੈਨੇਡਾ ਬੁਲਾ ਲਵੇ। ਪਰ ਉਸ ਵੱਲੋਂ ਕੈਨੇਡਾ ਪਹੁੰਚਣ ਤੇ ਆਪਣੇ ਪਤੀ ਨੂੰ ਬੁਲਾਉਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੰਚਾਇਤ ਦੇ ਰਾਹੀਂ ਉਸ ਦੇ ਭਾਣਜੇ ਦੀ ਫਾਈਲ ਲਗਵਾਉਣ ਲਈ ਮਨਾਇਆ ਗਿਆ।

ਹੁਣ ਜਦੋਂ ਉਸ ਦਾ ਭਾਣਜਾ ਕੈਨੇਡਾ ਪਹੁੰਚਿਆ ਹੈ ਤਾਂ ਉਸ ਦੀ ਪਤਨੀ ਵੱਲੋਂ ਉਸਨੂੰ ਏਅਰਪੋਰਟ ਤੇ ਹੀ 8 ਲੱਖ ਰੁਪਏ ਨਾ ਮਿਲਣ ਕਾਰਨ ਛੱਡ ਦਿੱਤਾ ਗਿਆ ਹੈ। ਜੋ ਕਿ ਇਸ ਸਮੇਂ ਆਪਣੇ ਦੋਸਤਾਂ ਦੇ ਕੋਲ ਰਹਿ ਰਿਹਾ ਹੈ। ਪੀੜਤ ਪਰਿਵਾਰ ਵੱਲੋਂ ਲੜਕੀ ਅਤੇ ਉਸ ਦੇ ਪਰਿਵਾਰ ਉੱਪਰ 18 ਲੱਖ 50 ਹਜ਼ਾਰ ਰੁਪਏ ਦੀ ਧੋਖਾਧੜੀ ਕੀਤੇ ਜਾਣ ਦੀ ਸ਼ਿਕਾਇਤ ਪੁਲਿਸ ਸਟੇਸ਼ਨ ਵਿਚ ਦਰਜ ਕਰਾਈ ਗਈ ਹੈ। ਅਜੇ ਕਿਸੇ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ ਅਤੇ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਸਾਰੇ ਮਾਮਲੇ ਦੀ ਜਾਂਚ ਤੋਂ ਪਿੱਛੋਂ ਹੀ ਕਾਰਵਾਈ ਕੀਤੀ ਜਾਵੇਗੀ।

Home ਤਾਜਾ ਜਾਣਕਾਰੀ ਕੈਨੇਡਾ ਪਹੁੰਚਦੇ ਹੀ ਏਅਰਪੋਰਟ ਤੇ ਪੰਜਾਬੀ ਮੁੰਡੇ ਨਾਲ ਪਤਨੀ ਨੇ ਕੀਤਾ ਅਜਿਹਾ ਕਾਰਾ, ਪੈਰਾਂ ਚੋਂ ਨਿਕਲੀ ਜਮੀਨ, ਕਦੇ ਸੋਚਿਆ ਨਹੀਂ ਹੋਵੇਗਾ

ਤਾਜਾ ਜਾਣਕਾਰੀ
ਕੈਨੇਡਾ ਪਹੁੰਚਦੇ ਹੀ ਏਅਰਪੋਰਟ ਤੇ ਪੰਜਾਬੀ ਮੁੰਡੇ ਨਾਲ ਪਤਨੀ ਨੇ ਕੀਤਾ ਅਜਿਹਾ ਕਾਰਾ, ਪੈਰਾਂ ਚੋਂ ਨਿਕਲੀ ਜਮੀਨ, ਕਦੇ ਸੋਚਿਆ ਨਹੀਂ ਹੋਵੇਗਾ
ByadminApril 15, 2022Comments Off on ਕੈਨੇਡਾ ਪਹੁੰਚਦੇ ਹੀ ਏਅਰਪੋਰਟ ਤੇ ਪੰਜਾਬੀ ਮੁੰਡੇ ਨਾਲ ਪਤਨੀ ਨੇ ਕੀਤਾ ਅਜਿਹਾ ਕਾਰਾ, ਪੈਰਾਂ ਚੋਂ ਨਿਕਲੀ ਜਮੀਨ, ਕਦੇ ਸੋਚਿਆ ਨਹੀਂ ਹੋਵੇਗਾ
Previous Postਇਸ ਮਸ਼ਹੂਰ ਅਦਾਕਾਰ ਦਾ ਹੋਇਆ ਪੰਜਾਬੀ ਰੀਤੀ ਰਿਵਾਜਾਂ ਨਾਲ ਵਿਆਹ, ਪ੍ਰਸਸੰਕ ਦੇ ਰਹੇ ਵਧਾਈਆਂ
Next Postਯੂਕਰੇਨ ਅਤੇ ਰੂਸ ਵਿਚਕਾਰ ਚਲ ਰਹੀ ਜੰਗ ਵਿਚ ਅਮਰੀਕਾ ਵਲੋਂ ਆਈ ਇਹ ਖਬਰ, ਰਾਸ਼ਟਪਤੀ ਜੋ ਬਾਇਡਨ ਨੇ ਕਰਤਾ ਵੱਡਾ ਐਲਾਨ