ਆਸਟ੍ਰੇਲੀਆ ਤੋਂ ਹੁਣੇ ਹੁਣੇ ਆਈ ਅੱਤ ਮਾੜੀ ਖਬਰ
ਐਡੀਲੇਡ— ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ‘ਚ ਇਕ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਉਸ ਦੀ ਪਛਾਣ ਪਰਮਪ੍ਰੀਤ ਪੁਨੀਆ (ਪਰਮ) ਵਜੋਂ ਕੀਤੀ ਗਈ ਹੈ, ਜਿਸ ਦੀ ਉਮਰ 23 ਸਾਲ ਸੀ। ਉਹ ਪੰਜਾਬ ਦੇ ਮਲੌਟ ਸ਼ਹਿਰ ਨਾਲ ਸਬੰਧਤ ਸੀ। ਸ਼ਨੀਵਾਰ ਨੂੰ ਸਾਊਥ ਈਸਟਰਨ ਫਰੀਵੇਅ ‘ਤੇ ਮੂਰੇ ਬ੍ਰਿਜ ਨੇੜੇ ਇਕ ਟਰੱਕ ਅਤੇ ਵੈਨ ਵਿਚਕਾਰ ਟੱਕਰ ਹੋ ਗਈ, ਜਿਸ ‘ਚ ਪਰਮ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਉਹ ਰੈੱਡ ਕ੍ਰਾਸ ਦੀ ਡਲਿਵਰੀ ਵੈਨ ‘ਚ ਬਲੱਡ ਲੈ ਜਾ ਰਿਹਾ ਸੀ ਅਤੇ ਉਸ ਦੀ ਵੈਨ ਨਾਲ ਇਕ ਟਰੱਕ ਦੀ ਟੱਕਰ ਹੋ ਗਈ। ਟੱਕਰ ਹੁੰਦੇ ਹੀ ਵੈਨ ਨੂੰ ਅੱਗ ਲੱਗ ਗਈ ਅਤੇ ਪਰਮ ਦੀ ਵੀ ਮੌਤ ਹੋ ਗਈ। ਉਸ ਦੇ ਸਰੀਰ ਦਾ 80 ਫੀਸਦੀ ਤੋਂ ਵਧੇਰੇ ਹਿੱਸਾ ਝੁਲਸ ਗਿਆ ਸੀ।
ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਟਰੱਕ ਡਰਾਈਵਰ ਵੀ ਜ਼ਖਮੀ ਹੈ ਅਤੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਸਥਾਨਕ ਪੁਲਸ ਅਤੇ ਐਮਰਜੈਂਸੀ ਸੇਵਾਵਾਂ ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਅਫਸੋਸ ਹੈ ਕਿ ਉਹ ਇਸ ਅਣਹੋਣੀ ਨੂੰ ਰੋਕ ਨਾ ਸਕੇ। ਪਰਮ ਦੇ ਦੋਸਤਾਂ ਨੇ ਦੱਸਿਆ ਕਿ ਪਿਛਲੇ ਮਹੀਨੇ ਹੀ ਉਸ ਨੇ ਆਪਣਾ ਜਨਮ ਦਿਨ ਮਨਾਇਆ ਸੀ ਅਤੇ ਸਭ ਬਹੁਤ ਖੁਸ਼ ਸਨ।
ਪਰਮ ਦਸੰਬਰ 2015 ‘ਚ ਆਸਟ੍ਰੇਲੀਆ ਗਿਆ ਸੀ ਅਤੇ ਆਪਣੇ ਦੋਸਤਾਂ ਨਾਲ ਮੈਲਬੌਰਨ ‘ਚ ਰਹਿ ਰਿਹਾ ਸੀ। ਉਸ ਦੇ ਦੋਸਤਾਂ ਨੇ ਦੱਸਿਆ ਕਿ ਪਰਮ ਦੇ ਮਾਂ-ਬਾਪ ਡੂੰਘੇ ਸਦਮੇ ‘ਚ ਹਨ । ਪਰਮ ਦੀ ਭੈਣ ਕੈਨੇਡਾ ‘ਚ ਵਿਆਹੀ ਹੋਈ ਹੈ। ਪਰਿਵਾਰ ਅਤੇ ਦੋਸਤਾਂ ਨੇ ਕਿਹਾ ਕਿ ਉਹ ਇਸ ਭਾਣੇ ਨੂੰ ਕਦੇ ਭੁੱਲ ਨਹੀਂ ਸਕਣਗੇ।
ਤਾਜਾ ਜਾਣਕਾਰੀ