BREAKING NEWS
Search

ਪੰਜਾਬ ਚ ਇਥੇ ਟਰੇਨ ਨਾਲ ਵਾਪਰਿਆ ਭਿਆਨਕ ਹਾਦਸਾ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਆਪਣੀ ਮੰਜ਼ਲ ਤੱਕ ਪਹੁੰਚਣ ਲਈ ਯਾਤਰੀਆਂ ਵੱਲੋਂ ਜਿਥੇ ਰੇਲਵੇ ਸਫ਼ਰ ਦਾ ਵਧੇਰੇ ਇਸਤੇਮਾਲ ਕੀਤਾ ਜਾਂਦਾ ਹੈ, ਉਥੇ ਹੀ ਇਸ ਸਫ਼ਰ ਨੂੰ ਸੁਰੱਖਿਅਤ ਸਫਰ ਵੀ ਮੰਨਿਆ ਜਾਂਦਾ ਹੈ ਤੇ ਯਾਤਰੀਆਂ ਵੱਲੋਂ ਸਫਰ ਦੇ ਦੌਰਾਨ ਕੁਦਰਤੀ ਨਜ਼ਾਰਿਆਂ ਦਾ ਆਨੰਦ ਵੀ ਮਾਣਿਆ ਜਾਂਦਾ ਹੈ। ਜਿੱਥੇ ਇਹ ਰੇਲ ਦਾ ਸਫਰ ਆਪਣੀ ਮੰਜ਼ਲ ਤਕ ਆਸਾਨੀ ਨਾਲ ਪਹੁੰਚਣ ਵਾਲਾ ਅਤੇ ਸਸਤਾ ਸਫਰ ਮੰਨਿਆ ਜਾਂਦਾ ਹੈ ਉਥੇ ਹੀ ਇਸ ਤਰ੍ਹਾਂ ਦੇ ਹਾਦਸੇ ਵਾਪਰ ਜਾਂਦੇ ਹਨ ਜਿਸ ਕਾਰਨ ਯਾਤਰੀਆਂ ਵਿੱਚ ਇਸ ਰੇਲਵੇ ਸਫ਼ਰ ਨੂੰ ਲੈ ਕੇ ਡਰ ਪੈਦਾ ਹੋ ਜਾਂਦਾ ਹੈ। ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕਈ ਰੇਲ ਹਾਦਸੇ ਹੋਣ ਦੀਆਂ ਖ਼ਬਰਾਂ ਵੀ ਲਗਾਤਾਰ ਸਾਹਮਣੇ ਆ ਚੁੱਕੀਆਂ ਹਨ।

ਹੁਣ ਪੰਜਾਬ ਵਿੱਚ ਇੱਥੇ ਟਰੇਨ ਨਾਲ ਭਿਆਨਕ ਹਾਦਸਾ ਵਾਪਰਿਆ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿੱਥੇ ਸ਼ਨੀਵਾਰ ਸ਼ਾਮ ਨੂੰ ਅੰਮ੍ਰਿਤਸਰ ਤੋਂ ਚੱਲ ਕੇ ਨਵੀਂ ਦਿੱਲੀ ਜਾਣ ਵਾਲੀ ਸ਼ਾਨੇ ਪੰਜਾਬ ਐਕਸਪ੍ਰੈੱਸ ਵਿੱਚ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ।

ਜਿੱਥੇ ਇਹ ਗੱਡੀ ਅਮ੍ਰਿਤਸਰ ਤੋਂ ਰਵਾਨਾ ਹੋਈ ਸੀ ਉਥੇ ਹੀ ਬਿਆਸ ਸਟੇਸ਼ਨ ਤੋਂ ਚੱਲਣ ਉਪਰੰਤ ਇਸ ਗੱਡੀ ਤੇ ਡੀ 14 ਕੋਚ ਦੇ ਹੇਠੋਂ ਅਚਾਨਕ ਹੀ ਧੂੰਆਂ ਨਿਕਲਨ ਲੱਗ ਪਿਆ, ਇਸ ਘਟਨਾ ਦਾ ਪਤਾ ਉਸ ਸਮੇਂ ਡਿਊਟੀ ਤੇ ਤਾਇਨਾਤ ਆਰ ਪੀ ਐੱਫ਼ ਨੂੰ ਲੱਗਾ ਜਦੋਂ ਜਲੰਧਰ ਦੇ ਸਿਟੀ ਸਟੇਸ਼ਨ ਤੇ ਪੁਲ ਦੇ ਨਜ਼ਦੀਕ ਤੋਂ ਇਹ ਟ੍ਰੇਨ ਗੁਜਰੀ ਅਤੇ ਧੂੰਆਂ ਨਿਕਲਦਾ ਦੇਖਿਆ ਗਿਆ। ਜਿਨ੍ਹਾਂ ਵੱਲੋਂ ਤੁਰੰਤ ਹੀ ਇਸ ਘਟਨਾ ਦੀ ਜਾਣਕਾਰੀ ਰੇਲਵੇ ਕਰਮਚਾਰੀਆਂ ਨੂੰ ਦਿੱਤੀ ਗਈ ਅਤੇ ਰੇਲਵੇ ਸਟੇਸ਼ਨ ਤੇ ਪਹੁੰਚਣ ਤੇ ਆਰਪੀਐਫ ਦੇ ਸਟਾਫ ਵੱਲੋਂ ਅੱਗ ਬੁਝਾਊ ਯੰਤਰਾਂ ਦੇ ਨਾਲ ਤੁਰੰਤ ਹੀ ਇਸ ਅੱਗ ਉਪਰ ਕਾਬੂ ਪਾਇਆ ਗਿਆ।

ਇਸ ਟ੍ਰੇਨ ਦੇ ਪਹੀਏ ਜਿੱਥੇ ਜਾਮ ਹੋ ਗਏ ਉਥੇ ਹੀ ਰੇਲਵੇ ਲਾਈਨਾਂ ਨਾਲ ਘਿਸਣ ਕਾਰਨ ਇਨ੍ਹਾਂ ਵਿੱਚ ਅੱਗ ਨਿਕਲਨ ਤੇ ਧੂੰਆਂ ਉਠ ਰਿਹਾ ਸੀ। ਸ਼ਾਮ ਪੰਜ ਵਜੇ ਇਸ ਦੇ ਪਹੀਏ ਨੂੰ ਫਿਟ ਕਰਾਰ ਦਿੰਦੇ ਹੋਏ ਮੁੜ ਤੋਂ ਰਵਾਨਾ ਕੀਤਾ ਗਿਆ। ਇਸ ਘਟਨਾ ਕਾਰਨ ਜਿਥੇ ਯਾਤਰੀਆਂ ਵਿੱਚ ਡਰ ਪੈਦਾ ਹੋ ਗਿਆ ਉਥੇ ਹੀ ਕੋਈ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ ਹੈ।



error: Content is protected !!