ਸ਼ਾਇਦ ਹੋ ਕੋਈ ਅਜਿਹਾ ਮਾਤਾ ਪਿਤਾ ਹੋਵੇ ਜਿਸਨੂੰ ਆਪਣੇ ਬੱਚੇ ਦੀ ਚਿੰਤਾ ਨਾ ਰਹੀ ਹੋਵੇ ਉਹਨਾਂ ਦੀ ਭਲਾਈ ਅਤੇ ਖੁਸ਼ੀ ਦੇ ਲਈ ਹਰ ਸੰਭਵ ਕੋਸ਼ਿਸ਼ ਕਰਦੇ ਹਨ ਪਰ ਇਹ ਦੁਨੀਆਂ ਜਿੰਨੀ ਵੱਡੀ ਹੈ ਉਨੀ ਹੀ ਵੱਡੀਆਂ ਵੱਡੀਆਂ ਸਮੱਸਿਆਵਾ ਵੀ ਹਨ ਜੋ ਕਦੇ ਕਦੇ ਏਨੀ ਵੱਡੀ ਹੋ ਜਾਂਦੀ ਹੈ ਕਿ ਜਾਨ ਤੱਕ ਲੈ ਲੈਂਦੀ ਹੈ ਅੱਜ ਅਸੀਂ ਤੁਹਾਨੂੰ ਇਕ ਅਜਿਹੀ ਹੀ ਘਟਨਾ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ ਜਿਸਨੂੰ ਪੜਨ ਦੇ ਬਾਅਦ ਨਿਸ਼ਚਿਤ ਰੂਪ ਨਾਲ ਤੁਹਾਡਾ ਦਿਲ ਵੀ ਭਰ ਆਵੇਗਾ ਅਸੀਂ ਗੱਲ ਕਰ ਰਹੇ ਹਾਂ ਉਸ ਪਿਤਾ ਦੀ ਜਿਸਨੇ ਆਪਣੀ ਬੇਟੀ ਦੇ ਲਈ ਕਬਰ ਖੋਦ ਰੱਖੀ ਹੈ ਜਰਾ ਸੋਚੋ ਉਸ ਪਿਤਾ ਤੇ ਕੀ ਗੁਜਰਦੀ ਹੋਵੇਗੀ ਜਿਸ ਨੇ ਆਪਣੀ ਬੇਟੀ ਦੇ ਲਈ ਕਬਰ ਸਜਾ ਰੱਖੀ ਹੋਵੇ।
ਤੁਹਾਨੂੰ ਦੱਸ ਦੇ ਕਿ ਉਹ ਆਪਣੀ ਬੇਟੀ ਦੀ ਕਬਰ ਖੋਦ ਕੇ ਉਸਦੀ ਮੌਤ ਦਾ ਇੰਤਜਾਰ ਕਰ ਰਿਹਾ ਹੈ ਅਤੇ ਕਿਉਂਕਿ ਬੇਟੀ ਨੂੰ ਕਬਰ ਤੋਂ ਡਰ ਨਾ ਲੱਗੇ ਇਸ ਲਈ ਇਹ ਪਿਤਾ ਰੋਜ ਆਪਣੀ ਬੇਟੀ ਨੂੰ ਉਸਦੀ ਕਬਰ ਵਿਚ ਸੁਲਾਉਂਣ ਦੇ ਲਈ ਲੈ ਜਾਂਦਾ ਹੈ ਅਤੇ ਉਸਦੇ ਨਾਲ ਖੁਦ ਵੀ ਉਥੇ ਹੀ ਲੇਟ ਜਾਂਦਾ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਬੱਚੀ ਜਿਆਦਾ ਦਿਨਾਂ ਤੱਕ ਜੀਅ ਨਹੀਂ ਪਵੇਗੀ ਕਿਉਂਕਿ ਉਸਨੂੰ ਬਹੁਤ ਹੀ ਗੰਭੀਰ ਬਿਮਾਰੀ ਹੈ ਜਿਸਦੇ ਇਲਾਜ਼ ਦੇ ਲਈ ਪਿਤਾ ਦੇ ਕੋਲ ਹੁਣ ਹੋਰ ਪੈਸੇ ਵੀ ਨਹੀਂ ਹਨ ਅਜਿਹੇ ਵਿਚ ਉਹ ਸਿਰਫ ਆਪਣੀ ਬੇਟੀ ਦੀ ਮੌਤ ਦਾ ਇੰਤਜਾਰ ਕਰ ਰਿਹਾ ਹੈ।ਰੂਰਲ ਚੀਨ ਦੇ ਇਕ ਪਿੰਡ ਵਿਚ ਰਹਿਣ ਵਾਲੇ ਝਾਂਗ ਲਿਯੋਂਗ ਅਤੇ ਉਹਨਾਂ ਦੀ ਪਤਨੀ ਡੇਗ ਦੀ 2 ਸਾਲ ਦੇ ਬੇਟੀ ਜਿਸਦਾ ਨਾਮ ਝਾਂਗ ਜਿਨਲੀ ਹੈ। ਜਿਨਲੀ ਥੈਲੇਸੀਮਿਆਂ ਵਰਗੀ ਗੰਭੀਰ ਬਿਮਾਰੀ ਤੋਂ ਪੀੜਿਤ ਹੈ। ਬੇਟੀ ਨੂੰ ਮੌਤ ਆਉਣ ਤੇ ਇਸ ਜਗਾ ਤੋਂ ਡਰ ਨਾ ਲੱਗੇ ਇਸ ਲਈ ਝਾਂਗਆਪਣੀ ਬੇਟੀ ਨੂੰ ਕਹਿੰਦੇ ਰਹਿੰਦੇ ਹਨ ਕਿ ਇਹ ਜਗਾ ਉਸਦੇ ਖੇਡਣ ਦੇ ਲਈ ਹੈ ਉਹ ਉਥੇ ਆਰਾਮ ਨਾਲ ਸ਼ਾਂਤੀ ਨਾਲ ਲੇਟ ਸਕਦੀ ਹੈ ਝਾਂਗ ਆਪਣੀ 2 ਸਾਲ ਦੀ ਬੇਟੀ ਨੂੰ ਕਬਰ ਤੋਂ ਜਾਣੂ ਕਰਵਾਉਣ ਦੇ ਲਈ ਉਸਨੂੰ ਰੋਜ਼ ਕਬਰ ਦੇ ਕੋਲ ਲੈ ਕੇ ਜਾਂਦਾ ਹੈ।
ਇਹ ਪਿਤਾ ਆਪਣੀ ਬੱਚੀ ਦੇ ਇਲਾਜ ਤੇ ਹੁਣ ਤੱਕ 10 ਲੱਖ ਰੁਪਏ ਖਰਚ ਕਰ ਚੁੱਕਾ ਹੈ ਪਰ ਹੁਣ ਉਹ ਹੋਰ ਜ਼ਿਆਦਾ ਪੈਸੇ ਖਰਚ ਨਹੀਂ ਕਰ ਸਕਦਾ ਹੈ। ਇਸ ਬਿਮਾਰੀ ਵਿਚ ਬੱਚੇ ਦੇ ਸਰੀਰ ਵਿਚ ਹੀਮੋਗਲੋਬਿਨ ਦੀ ਕਮੀ ਹੋ ਜਾਂਦੀ ਹੈ ਡਾਕਟਰ ਦਾ ਕਹਿਣਾ ਹੈ ਕਿ ਇਸ ਹਾਲਤ ਵਿਚ ਬੱਚੀ ਦਾ ਬਚਣਾ ਮੁਸ਼ਕਿਲ ਹੈ। ਉਸਦੇ ਬਲੱਡ ਸੈੱਲ ਹੋਲੀ ਹੋਲੀ ਕੰਮ ਕਰਨਾ ਬੰਦ ਕਰ ਰਹੇ ਹਨ। ਇਹ ਵੀ ਦੱਸ ਦੇ ਕਿ ਉਸਦੀ ਪਤਨੀ ਇਕ ਹੋਰ ਬੱਚੇ ਨੂੰ ਜਨਮ ਦੇਣ ਦੀ ਤਿਆਰੀ ਵਿਚ ਹੈ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਬੱਚੇ ਦੇ ਕੋਰਡ ਬਲੱਡ ਨਾਲ ਜਿਨਲੀ ਦਾ ਇਲਾਜ ਕੀਤਾ ਜਾ ਸਕੇਗਾ। ਬੱਚੇ ਨੂੰ ਗਰਭ ਵਿਚ ਕੱਢਣ ਵਾਲੇ ਬਲੱਡ ਨੂੰ ਕੋਰਡ ਬਲੱਡ ਕਹਿੰਦੇ ਹਨ ਇਸ ਵਿਚ ਮੌਜੂਦ ਸੈੱਲ ਦਾ ਉਪਯੋਗ ਗੰਭੀਰ ਰੋਗਾਂ ਵਿਚ ਕੀਤਾ ਜਾ ਸਕਦਾ ਹੈ। ਜਿਨਲੀ ਦੇ ਮਾਤਾ ਪਿਤਾ ਉਸਨੂੰ ਬਚਾਹੁਣ ਦੇ ਲਈ ਕਿਤੇ ਵੀ ਜਾਣ ਨੂੰ ਤਿਆਰ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹੁਣ ਉਹ ਕਿਸੇ ਵੀ ਵੱਡੇ ਡਾਕਟਰ ਤੋਂ ਇਲਾਜ਼ ਕਰਵਾਉਣ ਵਿਚ ਸਮਰੱਥ ਨਹੀਂ ਹਨ। ਉਹਨਾਂ ਨੂੰ ਕਿਸੇ ਫਰਿਸ਼ਤੇ ਜਿਹੀ ਉਮੀਦ ਹੈ ਜੋ ਕੋਈ ਕ੍ਰਿਸ਼ਮਾ ਹੀ ਉਸ ਬੱਚੀ ਨੂੰ ਬਚਾ ਸਕਦਾ ਹੈ।
ਵਾਇਰਲ