ਆਈ ਤਾਜ਼ਾ ਵੱਡੀ ਖਬਰ

ਕੁਦਰਤ ਨੇ ਹਰ ਇਕ ਇਨਸਾਨ ਨੂੰ ਆਪਣੇ ਹਿਸਾਬ ਨਾਲ ਜ਼ਿੰਦਗੀ ਜਿਊਣ ਦਾ ਬਲ ਬਖਸ਼ਿਆ ਹੈ। ਸੰਸਾਰ ਵਿੱਚ ਜਿੱਥੇ ਇਨਸਾਨ ਆਪਣੀ ਜਿੰਦਗੀ ਨੂੰ ਆਪਣੇ ਹਿਸਾਬ ਨਾਲ ਜਿਊਦਾ ਹੈ ਉਥੇ ਹੀ ਪਸ਼ੂ, ਪੰਛੀ ਅਤੇ ਜਾਨਵਰ ਵੀ ਜ਼ਿੰਦਗੀ ਨੂੰ ਆਪਣੇ ਹਿਸਾਬ ਨਾਲ ਜਿਊਦੇ ਹਨ। ਜਿੱਥੇ ਇਨਸਾਨ ਅਤੇ ਕੁਝ ਜਾਨਵਰ ਇੱਕ ਦੂਸਰੇ ਤੋ ਦੂਰ ਰਹਿੰਦੇ ਹਨ ਉਥੇ ਹੀ ਕੁਝ ਜਾਨਵਰ ਇਨਸਾਨੀ ਦੁਨੀਆ ਵਿਚ ਆ ਕੇ ਲੋਕਾਂ ਵਿਚ ਡਰ ਦਾ ਮਾਹੌਲ ਵੀ ਪੈਦਾ ਕਰ ਦਿੰਦੇ ਹਨ। ਜਿਨ੍ਹਾਂ ਦੇ ਅਚਾਨਕ ਹੀ ਜੰਗਲਾਂ ਤੋਂ ਨਿਕਲ ਕੇ ਇਨਸਾਨੀ ਦੁਨੀਆਂ ਵਿੱਚ ਆਉਣ ਨਾਲ ਜਿੱਥੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਜਾਂਦਾ ਹੈ ਉਥੇ ਹੀ ਕਈ ਵਾਰ ਇਨ੍ਹਾਂ ਜਾਨਵਰਾਂ ਵਲੋ ਡਰ ਦੇ ਕਾਰਨ ਲੋਕਾਂ ਉਪਰ ਹਮਲਾ ਕਰਕੇ ਬਹੁਤ ਸਾਰੇ ਲੋਕਾਂ ਨੂੰ ਗੰਭੀਰ ਜ਼ਖਮੀ ਕਰਨ ਦੀਆਂ ਖ਼ਬਰਾਂ ਲਗਾਤਾਰ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਸ ਡਰ ਦੇ ਕਾਰਨ ਜਿੱਥੇ ਲੋਕਾਂ ਦਾ ਬਾਹਰ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ।

ਹੁਣ ਪੰਜਾਬ ਵਿੱਚ ਇੱਥੇ ਰਿਹਾਇਸ਼ੀ ਏਰੀਏ ਵਿੱਚ ਜੰਗਲੀ ਜਾਨਵਰ ਦੇ ਆਉਣ ਕਾਰਨ ਭਾਜੜਾਂ ਪੈ ਗਈਆਂ ਹਨ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅਜਨਾਲਾ ਦੇ ਵਾਰਡ ਨੰਬਰ 11 ਤੋਂ ਸਾਹਮਣੇ ਆਈ ਹੈ। ਜਿੱਥੇ ਬੀਤੀ ਦੇਰ ਸ਼ਾਮ ਉਸ ਸਮੇਂ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਹੋ ਗਿਆ ਜਿਸ ਸਮੇਂ ਇਸ ਏਰੀਏ ਦੇ ਵਿੱਚ ਲੋਕਾਂ ਨੂੰ ਇਕ ਜੰਗਲੀ ਹਿਰਨ ਦੇ ਆਉਣ ਕਾਰਨ ਭਾਜੜਾਂ ਪੈ ਗਈਆਂ। ਜਿੱਥੇ ਥੋੜੀ ਦੂਰੀ ਤੇ ਹਿੰਦ ਪਾਕਿਸਤਾਨ ਸਰਹੱਦ ਦੇ ਨਜ਼ਦੀਕ ਪੈਂਦੇ ਜੰਗਲੀ ਖੇਤਰ ਵਿੱਚ ਹਿਰਨ ਦੇ ਕਾਰਨ ਲੋਕਾਂ ਵਿਚ ਡਰ ਵੇਖਿਆ ਗਿਆ ਉਥੇ ਹੀ ਇਸ ਘਟਨਾ ਉਪਰੰਤ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਹਿਰਨ ਦੇ ਆਉਣ ਦੀ ਜਾਣਕਾਰੀ ਦਿੱਤੀ ਗਈ।

ਜਿਸ ਤੋਂ ਬਾਅਦ ਅਧਿਕਾਰੀਆਂ ਵੱਲੋਂ ਇਸ ਹਿਰਨ ਨੂੰ ਕਾਬੂ ਕਰਨ ਲਈ ਬਹੁਤ ਸਾਰੀਆਂ ਕੋਸ਼ਿਸ਼ਾਂ ਲਗਾਤਾਰ ਕੀਤੀਆਂ ਜਾਂਦੀਆਂ ਰਹੀਆਂ, ਅਤੇ ਸ਼ਹਿਰ ਵਾਸੀਆਂ ਵੱਲੋਂ ਵੀ ਅਧਿਕਾਰੀਆਂ ਦੀ ਪੂਰੀ ਮਦਦ ਕੀਤੀ ਗਈ। ਪਰ ਹਿਰਨ ਅਧਿਕਾਰੀਆਂ ਦੇ ਹੱਥ ਵਿੱਚ ਨਾ ਆ ਸਕਿਆ।

ਉੱਥੇ ਹੀ ਇਸ ਦੀ ਜਾਣਕਾਰੀ ਦਿੰਦੇ ਹੋਏ ਅਧਿਕਾਰੀ ਨੇ ਕਿਹਾ ਕਿ ਇਸ ਹਿਰਨ ਦੇ ਮਾਦਾ ਹਿਰਨ ਹੋਣ ਕਾਰਨ ਲੋਕਾਂ ਨੂੰ ਕੋਈ ਨੁਕਸਾਨ ਨਹੀਂ ਹੋਵੇਗਾ। ਤੇ ਜਲਦੀ ਹੀ ਇਸ ਨੂੰ ਕਾਬੂ ਕਰਕੇ ਜੰਗਲ ਵਿਚ ਛੱਡਿਆ ਜਾਵੇਗਾ। ਫਿਰ ਵੀ ਗਿਰਨ ਦੇ ਕਾਰਨ ਸ਼ਹਿਰ ਵਾਸੀਆਂ ਵਿਚ ਡਰ ਵੇਖਿਆ ਜਾ ਰਿਹਾ ਹੈ।


ਤਾਜਾ ਜਾਣਕਾਰੀ


