BREAKING NEWS
Search

ਪੰਜਾਬ ਵਾਸੀ ਹੋ ਜਾਣ ਸਾਵਧਾਨ – ਇਸ ਬੰਦੇ ਨੂੰ ਦੇਖਦਿਆਂ ਹੀ ਪੁਲਸ ਨੂੰ ਕਰੋ ਸੂਚਿਤ, ਇਸ ਕਾਰਨ ਹੋ ਰਹੀ ਜੋਰਾਂ ਤੇ ਭਾਲ

ਆਈ ਤਾਜ਼ਾ ਵੱਡੀ ਖਬਰ 

ਭਾਰਤ ਦੇਸ਼ ਇਕ ਅਜਿਹਾ ਦੇਸ਼ ਹੈ ਜਿੱਥੇ ਵੱਖ ਵੱਖ ਧਰਮਾਂ ਦੇ ਲੋਕ ਰਹਿੰਦੇ ਹਨ । ਭਾਰਤ ਦੇਸ਼ ਦੀ ਇਹ ਖ਼ਾਸੀਅਤ ਹੈ ਕਿ ਇੱਥੇ ਵੱਖ ਵੱਖ ਧਰਮਾਂ ਦੇ ਲੋਕ ਰਹਿੰਦੇ ਹਨ । ਵੱਖ ਵੱਖ ਧਰਮਾਂ ਨਾਲ ਜੁੜੇ ਹੋਏ ਸਮਾਗਮ ਇਸ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਦੇ ਉੱਪਰ ਕੀਤੇ ਜਾਂਦੇ ਹਨ, ਜੋ ਇਸ ਦੇਸ਼ ਦੀ ਖ਼ੂਬਸੂਰਤੀ ਨੂੰ ਹੋਰ ਜ਼ਿਆਦਾ ਵਧਾਉਂਦੇ ਹਨ । ਪਰ ਦੂਜੇ ਪਾਸੇ ਦੋਸ਼ੀਆਂ ਤੇ ਅਪਰਾਧੀਆਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹ ਅਜਿਹੇ ਪਵਿੱਤਰ ਸਮਾਗਮਾਂ ਦੇ ਵਿੱਚ ਵੀ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਪਿੱਛੇ ਨਹੀਂ ਹਟਦੇ। ਅਜਿਹਾ ਹੀ ਇਕ ਮਾਮਲਾ ਪੰਜਾਬ ਤੋਂ ਸਾਹਮਣੇ ਆਇਆ ਹੈ ਜਿੱਥੇ 17 ਤੋਂ 19 ਮਾਰਚ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਮਨਾਏ ਗਏ ਕੌਮੀ ਤਿਉਹਾਰ ਹੋਲੇ-ਮਹੱਲਾ ਦੌਰਾਨ ਇਤਿਹਾਸਿਕ ਗੁਰਦੁਆਰਾ ਕਿਲ੍ਹਾ ਆਨੰਦਗੜ੍ਹ ਸਾਹਿਬ ਦੇ ਲੰਗਰ ਹਾਲ ਵਿਚ ਇਕ ਵਿਅਕਤੀ ਗੁਰਦੁਆਰਾ ਸਾਹਿਬ ਦੀ ਸੇਵਾਦਾਰ ਦੇ ਛੇ ਸਾਲਾ ਬੱਚੇ ਨੂੰ ਲੈ ਕੇ ਫ਼ਰਾਰ ਹੋ ਗਿਆ ।

ਜਿਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਸੀ ਤੇ ਪੁਲੀਸ ਵੱਲੋਂ ਇਸ ਮਾਮਲੇ ਸਬੰਧੀ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਉੱਥੇ ਹੀ ਇਸ ਘਟਨਾ ਸਬੰਧੀ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਪੁਲੀਸ ਨੇ ਦੱਸਿਆ ਹੈ ਕਿ ਹੋਲਾ ਮਹੱਲਾ ਦੌਰਾਨ ਚਾਨਣ ਸਿੰਘ ਵਾਸੀ ਕਿਲਾ ਅਨੰਦਗਡ਼੍ਹ ਸਾਹਿਬ ਨੇ ਪੁਲੀਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ ਉਹ ਆਪਣੀ ਪਤਨੀ ਰਾਮ ਕੌਰ ਅਤੇ ਲੜਕੀ ਰੀਨਾ ਸਮੇਤ ਛੇ ਸਾਲਾ ਲੜਕੇ ਤਨਵੀਰ ਦੇ ਨਾਲ ਰਹਿੰਦਾ ਹੈ । ਉਨ੍ਹਾਂ ਦੱਸਿਆ ਕਿ ਲੰਗਰ ਹਾਲ ਦੇ ਵਿਚ ਪੱਚੀ ਕੁ ਸਾਲਾ ਇਕ ਵਿਅਕਤੀ ਜੋ ਆਪਣਾ ਨਾਮ ਗਗਨ ਅਤੇ ਸ਼ੈਟੀ ਦੱਸਦਾ ਸੀ , ਉਹ ਵੀ ਸੇਵਾ ਕਰਦਾ ਸੀ ਤੇ ਲੰਗਰ ਵਿੱਚ ਸੇਵਾ ਕਰਨ ਕਾਰਨ ਉਸ ਵਿਅਕਤੀ ਦੀ ਮੇਰੇ ਲੜਕੇ ਨਾਲ ਕਾਫੀ ਜਾਣ ਪਛਾਣ ਬਣ ਗਈ ਸੀ ।

ਉਨ੍ਹਾਂ ਦੱਸਿਆ 18 ਮਾਰਚ ਉਨ੍ਹਾਂ ਦਾ ਲੜਕਾ ਘਰ ਵਿੱਚ ਹੀ ਮੌਜੂਦ ਸੀ ਤੇ ਉਸੇ ਦਿਨ ਉਕਤ ਵਿਅਕਤੀ ਉਥੋਂ ਗਾਇਬ ਸੀ । ਉਨ੍ਹਾਂ ਦੱਸਿਆ ਕਿ ਕੁਝ ਸਮੇਂ ਬਾਅਦ ਸਾਡਾ ਲੜਕਾ ਉਥੋਂ ਗਾਇਬ ਹੋ ਗਿਆ ਤੇ ਉਨ੍ਹਾਂ ਵੱਲੋਂ ਆਪਣੇ ਲੜਕੇ ਦੀ ਕਾਫੀ ਭਾਲ ਕਰਨ ਉਪਰੰਤ ਜਦੋਂ ਕੋਈ ਸਫ਼ਲਤਾ ਹਾਸਲ ਨਹੀ ਹੋਈ ਤਾਂ ਉਨ੍ਹਾਂ ਵੱਲੋਂ ਲੰਗਰ ਹਾਲ ਦੇ ਕੈਮਰੇ ਵੇਖੇ ਗਏ ਤਾਂ ਦੇਖਣ ਤੇ ਪਤਾ ਲੱਗਿਆ ਕਿ ਉਕਤ ਵਿਅਕਤੀ ਮੇਰੇ ਲੜਕੇ ਨੂੰ ਗੁਰਦੁਆਰਾ ਸਾਹਿਬ ਵਿੱਚੋਂ ਲੈ ਕੇ ਜਾ ਰਿਹਾ ਹੈ ।

ਜਿਸ ਦੇ ਚੱਲਦੇ ਉਨ੍ਹਾਂ ਵੱਲੋਂ ਇਸ ਦੀ ਸ਼ਿਕਾਇਤ ਪੁਲੀਸ ਨੂੰ ਦਿੱਤੀ ਗਈ ਤੇ ਪੁਲੀਸ ਵੱਲੋਂ ਹੁਣ ਦੋਸ਼ੀ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ । ਪੁਲੀਸ ਦੇ ਵੱਲੋਂ ਹੁਣ ਦੋਸ਼ੀ ਵਿਅਕਤੀ ਦੀ ਤਸਵੀਰ ਜਾਰੀ ਕਰਕੇ ਚਾਰੇ ਪਾਸੇ ਇਸ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ ਤਾਂ ਜੋ ਬੱਚੇ ਬਾਰੇ ਕੁਝ ਪਤਾ ਲਗਾਇਆ ਜਾ ਸਕੇ ।



error: Content is protected !!