ਆਈ ਤਾਜ਼ਾ ਵੱਡੀ ਖਬਰ

ਪੰਜਾਬ ਦੇ ਵਿੱਚ ਗੁੰਡਿਆਂ ਦੇ ਹੌਸਲੇ ਦਿਨ ਪ੍ਰਤੀ ਦਿਨ ਬੁਲੰਦ ਹੁੰਦੇ ਜਾ ਰਹੇ ਹਨ । ਗੁੰਡਿਆਂ ਵੱਲੋਂ ਬਿਨਾਂ ਕਿਸੇ ਡਰ ਤੋਂ ਕਈ ਅਪਰਾਧਿਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ । ਹਰ ਰੋਜ਼ ਗੁੰਡਿਆਂ ਵੱਲੋਂ ਕੀਤੀ ਜਾ ਰਹੀ ਗੁੰਡਾ ਗਰਦੀ ਦੀਆਂ ਤਸਵੀਰਾਂ ਪੰਜਾਬ ਦੇ ਵੱਖੋ ਵੱਖਰੇ ਹਿੱਸਿਆਂ ਤੋਂ ਸਾਹਮਣੇ ਆਉਂਦੀਆਂ ਹਨ ਜੋ ਕਾਫ਼ੀ ਦਿਲ ਦਹਿਲਾਉਣ ਵਾਲੀਆਂ ਹੁੰਦੀਆਂ ਹਨ । ਅਜਿਹਾ ਹੀ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਝਬਾਲ ਤੋਂ ਸਾਹਮਣੇ ਆਇਆ , ਜਿੱਥੇ ਕੁਝ ਨੌਜਵਾਨਾਂ ਨੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ । ਉਨ੍ਹਾਂ ਨੌਜਵਾਨਾਂ ਦੇ ਵੱਲੋਂ ਵੱਖ ਵੱਖ ਘਰਾਂ ਦੇ ਵਿੱਚ ਦਾਖ਼ਲ ਹੋ ਕੇ ਜਿੱਥੇ ਇੱਟਾਂ ਰੋੜੇ ਵਰ੍ਹਾਏ ਗਏ ਉਥੇ ਹੀ ਇਕ ਕਾਰ ਦੀ ਪੂਰੀ ਤਰ੍ਹਾਂ ਦੇ ਨਾਲ ਭੰਨਤੋਡ਼ ਕਰਨ ਦੇ ਨਾਲ ਨਾਲ ਮੋਟਰਸਾਈਕਲ ਨੂੰ ਅੱਗ ਵੀ ਲਗਾ ਦਿੱਤੀ ਗਈ ।

ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਨ੍ਹਾਂ ਦੋਸ਼ੀਆਂ ਦੇ ਵੱਲੋਂ ਲੋਕਾਂ ਦੇ ਵਿਚ ਡਰ ਦਾ ਮਾਹੌਲ ਪੈਦਾ ਕਰਨ ਲਈ ਹਵਾਈ ਫਾਇਰ ਵੀ ਕੀਤੇ ਗਏ । ਮੌਕੇ ਤੇ ਇਸਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਤੇ ਪੁਲੀਸ ਨੇ ਸੂਚਨਾ ਮਿਲਦੇ ਸਾਰ ਹੀ ਘਟਨਾ ਵਾਲੇ ਸਥਾਨ ਤੇ ਪਹੁੰਚ ਕੇ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ।

ਉੱਥੇ ਹੀ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਰਾਤ ਨੂੰ ਉਹ ਆਪਣੇ ਪਰਿਵਾਰਾਂ ਨਾਲ ਘਰ ਦੇ ਵਿਚ ਸੁੱਤੇ ਹੋਏ ਸੀ ਕਿ ਉਸੇ ਸਮੇਂ ਰਾਤ ਦੇ ਬਾਰਾਂ ਵਜੇ ਅਚਾਨਕ ਦੋ ਦਰਜਨਾਂ ਤੋਂ ਵੱਧ ਨੌਜਵਾਨ ਉਨ੍ਹਾਂ ਦੇ ਇਲਾਕੇ ਵਿੱਚ ਆਏ, ਜਿਨ੍ਹਾਂ ਵੱਲੋਂ ਗੁੰਡਾਗਰਦੀ ਦਾ ਨੰਗਾ ਨਾਚ ਕਰਦਿਆਂ ਹੋਇਆਂ ਉਨ੍ਹਾਂ ਉੱਪਰ ਹਮਲਾ ਕਰ ਦਿੱਤਾ ਗਿਆ ਤੇ ਨਾਲ ਹੀ ਇੱਟਾਂ ਰੋੜੇ ਵਰ੍ਹਾਉਂਦਿਆਂ ਔਰਤਾਂ ਨਾਲ ਖਿੱਚ ਧੂਹ ਵੀ ਕੀਤੀ ਗਈ । ਉਨ੍ਹਾਂ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ । ਜਿਸ ਦੇ ਚੱਲਦੇ ਲੋਕਾਂ ਦੇ ਵੱਲੋਂ ਆਪਣੀ ਜਾਨ ਬਚਾਉਣ ਲਈ ਉਹ ਆਪਣੇ ਘਰਾਂ ਵਿੱਚ ਜਾ ਕੇ ਲੁਕ ਗਏ ।

ਜਿਸ ਤੋਂ ਬਾਅਦ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ ਗਈ । ਪੁਲੀਸ ਦੇ ਵੱਲੋਂ ਉਕਤ ਸਾਰੇ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ । ਫਿਲਹਾਲ ਸਾਰੇ ਦੋਸ਼ੀ ਮੌਕੇ ਤੋਂ ਫਰਾਰ ਹਨ । ਪੁਲੀਸ ਦੇ ਵੱਲੋਂ ਹੁਣ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ ।


ਤਾਜਾ ਜਾਣਕਾਰੀ
ਪੰਜਾਬ ਚ ਇਥੇ ਘਰਾਂ ਦੇ ਅੰਦਰ ਵੜ ਕੇ ਰਾਤ 12 ਵਜੇ ਕੀਤਾ ਗਿਆ ਅਜਿਹਾ ਕਾਂਡ ਦੇਖ ਸਭ ਰਹਿ ਗਏ ਹੈਰਾਨ
ByadminMarch 25, 2022Comments Off on ਪੰਜਾਬ ਚ ਇਥੇ ਘਰਾਂ ਦੇ ਅੰਦਰ ਵੜ ਕੇ ਰਾਤ 12 ਵਜੇ ਕੀਤਾ ਗਿਆ ਅਜਿਹਾ ਕਾਂਡ ਦੇਖ ਸਭ ਰਹਿ ਗਏ ਹੈਰਾਨ
Previous Postਬੇਅੰਤ ਕੌਰ ਅਤੇ ਲਵਪ੍ਰੀਤ ਮਾਮਲੇ ਚ ਆ ਗਿਆ ਨਵਾਂ ਮੌੜ ਟਰੂਡੋ ਸਰਕਾਰ ਵਲੋਂ ਆ ਗਈ ਇਹ ਵੱਡੀ ਖਬਰ
Next Postਪੰਜਾਬ ਚ ਇਥੇ ਬੱਕਰੇ ਅਤੇ ਮੁਰਗੇ ਦੇ ਮੀਟ ਦਾ ਲਗਾਇਆ ਗਿਆ ਲੰਗਰ , ਮਚਿਆ ਹੜਕੰਪ ਹੋਇਆ ਭਾਰੀ ਵਿਰੋਧ