ਕੀ ਤੁਸੀਂ ਕਦੇ ਕਿਸੇ ਅਜਿਹੇ ਦਵਾਖਾਨੇ ਦੇ ਰੂਪ ਵਿਚ ਸੁਣਿਆ ਹੈ ਕਿ ਜਿਥੇ ਤੁਸੀਂ ਕਿਸੇ ਵੀ ਬਿਮਾਰੀ ਦਾ ਇਲਾਜ ਕਰਵਾਉਣ ਜਾਵੋ ਪਰ ਫੀਸ ਦੇ ਨਾਮ ਤੇ ਕੇਵਲ ਤੁਹਾਡੇ ਕੋਲੋਂ 50 ਰੁਪਏ ਤੋਂ ਜ਼ਿਆਦਾ ਨਹੀਂ ਲਾਏ ਜਾਂਦੇ ਹਨ ਅਤੇ ਹੋਰ ਤਾ ਹੋਰ ਦਵਾਈਆਂ ਵੀ ਮੁਫ਼ਤ ਵਿਚ ਦਿੱਤੀਆਂ ਜਾਂਦੀਆਂ ਹਨ ਅੱਜ ਦੇ ਸਮੇ ਵਿਚ ਜਿੱਥੇ ਦੇਸ਼ ਦੀ ਹਰ ਗਲੀ ਮੁਹਲੇ ਵਿਚ ਕਲੀਨਿਕ ਅਤੇ ਹਸਪਤਾਲ ਖੁੱਲ ਗਏ ਹਨ ਅਤੇ ਮਰੀਜਾਂ ਤੋਂ ਇਲਾਜ਼ ਦੇ ਨਾਮ ਤੇ ਹਜ਼ਾਰਾਂ ਲੱਖਾਂ ਰੁਪਏ ਠੱਗ ਲਏ ਜਾਂਦੇ ਹਨ ਅਜਿਹੇ ਵਿਚ ਇਹ ਮੈਡੀਕਲ ਕਲੀਨਿਕ ਇਹਨਾਂ ਸਭ ਦੇ ਲਈ ਇੱਕ ਮਿਸਾਲ ਹੈ।
ਜੀ ਹਾਂ ਅਸੀਂ ਜਿਸ ਕਲੀਨਿਕ ਦੀ ਗੱਲ ਕਰ ਰਹੇ ਹਾਂ ਉਹ ਦਿੱਲੀ ਵਿਚ ਪਿਛਲੇ 30 ਸਾਲਾਂ ਤੋਂ ਮੌਜੂਦ ਹੈ ਅਤੇ ਇਥੇ ਪਿਛਲੇ 30 ਸਾਲਾਂ ਤੋਂ ਇਹ ਨਿਯਮ ਚਲਦਾ ਆ ਰਿਹਾ ਹੈ ਇਹ ਕਲੀਨਿਕ ਪੂਰਵ ਦਿਲੀ ਦੇ ਪਰਵਾਨਾ ਰੋਡ ਤੇ ਸਥਿਤ ਰਾਧੇ ਸ਼ਾਮ ਪਾਰਕ ਦੇ ਕੋਲ ਹੈ। ਰਾਠੀ ਕਲੀਨਿਕ ਦੇ ਨਾਮ ਨਾਲ ਲੋਕਾਂ ਦੇ ਵਿਚ ਮਸ਼ਹੂਰ ਇਸ ਕਲੀਨਿਕ ਵਿਚ ਇਥੇ ਦੇ ਕਈ ਸੈਕੜੇ ਲੋਕ ਹਰ ਰੋਜ ਆਪਣਾ ਇਲਾਜ਼ ਕਰਵਾਉਣ ਆਉਂਦੇ ਹਨ ਇਸ ਕਲੀਨਿਕ ਦੀ ਵਿਸ਼ੇਸ਼ਤਾ ਇਹ ਹੈ ਕਿ ਸਸਤੀ ਹੋਣ ਦੇ ਕਾਰਨ ਕੇਵਲ ਝੁੱਗੀ ਅਤੇ ਝੋਪੜੀ ਵਿਚ ਰਹਿਣ ਵਾਲੇ ਹੀ ਨਹੀਂ ਬਲਕਿ ਮੱਧ ਵਰਗ ਦੇ ਲੋਕ ਵੀ ਇਥੋਂ ਆਪਣੀ ਦਵਾਈ ਲੈਂਦੇ ਹਨ।
ਇਸ ਕਲੀਨਿਕ ਨੂੰ ਐਮ ਬੀ ਬੀ ਐਸ ਜੋੜਾ ਡਾਕਟਰ ਕ੍ਰਿਸ਼ਨ ਕੁਮਾਰ ਰਾਠੀ ਅਤੇ ਡਾਕਟਰ ਲਤਾ ਰਾਠੀ ਦੁਆਰਾ ਚਲਾਇਆ ਜਾਂਦਾ ਹੈ। ਡਾਕਟਰ ਰਾਠੀ ਜੋੜਾ ਪਿਛਲੇ 30 ਸਾਲਾਂ ਤੋਂ ਇਸ ਤਰ੍ਹਾਂ ਨਾਲ ਇਲਾਜ਼ ਕਰ ਰਹੇ ਹਨ ਅਤੇ ਇਸਦਾ ਨਤੀਜਾ ਹੈ ਕਿ ਡਾਕਟਰ ਰਾਠੀ ਅਤੇ ਲੋਕਾਂ ਦੇ ਵਿਚ ਕਿਸੇ ਡਾਕਟਰ ਮਰੀਜ਼ ਦਾ ਰਿਸ਼ਤਾ ਨਾ ਹੋ ਕੇ ਇੱਕ ਪਰਿਵਾਰ ਵਰਗਾ ਰਿਸ਼ਤਾ ਬਣ ਚੁੱਕਾ ਹੈ। ਇਸ ਕਲੀਨਿਕ ਦੇ ਬਾਰੇ ਵਿਚ ਦੱਸਦੇ ਹੋਏ ਡਾਕਟਰ ਰਾਠੀ ਦੱਸਦੇ ਹਨ ਕਿ ਕੋਈ ਵੀ ਮਰੀਜ ਡਾਕਟਰ ਦੇ ਕੋਲ ਆਪਣੀ ਬਿਮਾਰੀ ਦਾ ਇਲਾਜ ਕਰਵਾਉਣ ਆਉਂਦਾ ਹੈ ਨਾ ਕਿ ਮਾਨਸਿਕ ਤਣਾਅ ਲੈਣ ਦੇ ਵਾਸਤੇ ਉਥੇ ਹੀ ਅੱਜ ਦੇ ਸਮੇ ਵਿਚ ਜਿਥੇ ਇਲਾਜ ਏਨਾ ਮਹਿੰਗਾ ਹੁੰਦਾ ਜਾ ਰਿਹਾ ਹੈ ਅਜਿਹੇ ਵਿਚ ਉਹਨਾਂ ਦੀ ਇਹ ਪਹਿਲ ਲੋਕਾਂ ਨੂੰ ਕੁਝ ਰਾਹਤ ਤਾ ਜ਼ਰੂਰ ਦਿੰਦੀ ਹੈ।
ਡਾਕਟਰ ਕ੍ਰਿਸ਼ਨ ਕੁਮਾਰ ਰਾਠੀ ਨੇ ਇਸ ਨੇਕ ਕੰਮ ਦੇ ਲਈ ਆਪਣੇ ਪਿਤਾ ਜੀ ਦਾ ਧੰਨਵਾਦ ਪ੍ਰਗਟ ਕੀਤਾ ਉਹਨਾਂ ਨੇ ਦੱਸਿਆ ਕਿ ਮੇਰੇ ਪਿਤਾ ਜੀ ਨੇ ਹੀ ਮੈਨੂੰ ਅਜਿਹੇ ਸੰਸਾਕਰ ਦਿੱਤੇ ਹਨ ਕਿ ਮੈ ਕਿਸੇ ਵੀ ਇਨਸਾਨ ਨੂੰ ਕਸ਼ਟ ਨਾ ਦੇਵਾ ਅਤੇ ਜਿਥੋਂ ਤੱਕ ਹੋ ਸਕੇ ਖੁਦ ਨਾਲ ਹੀਉਹਨਾਂ ਦੀ ਸੇਵਾ ਕਰਾ ਅਸਲ ਵਿਚ ਅੱਜ ਦੇ ਸਮੇ ਵਿਚ ਡਾਕਟਰ ਰਾਠੀ ਵਰਗੇ ਹੋਰ ਦੂਜੇ ਸਮੇ ਦੀ ਲੁੱਟ ਕਰਨ ਵਾਲੇ ਡਾਕਟਰਾਂ ਲਈ ਇੱਕ ਮਿਸਾਲ ਪੈਦਾ ਕਰਨ ਵਾਲੇ ਡਾਕਟਰ ਹਨ।
Home ਵਾਇਰਲ ਇਸ ਜਗ੍ਹਾ ਤੇ ਭਿਆਨਕ ਤੋਂ ਭਿਆਨਕ ਬਿਮਾਰੀ ਦਾ ਇਲਾਜ ਕੀਤਾ ਜਾਂਦਾ ਹੈ ਸਿਰਫ਼ 50 ਰੁਪਏ ਵਿਚ,ਵੱਧ ਤੋਂ ਵੱਧ ਸ਼ੇਅਰ ਕਰੋ ਜੀ
ਵਾਇਰਲ