BREAKING NEWS
Search

ਰਾਜਾ ਵੜਿੰਗ ਨੇ ਮੋੜਤੀ ਭਗਵੰਤ ਮਾਨ ਦੀ ਚਾੜੀ ਭਾਜੀ – ਦਿਤਾ ਅਜਿਹਾ ਜਵਾਬ ਸਭ ਰਹਿ ਗਏ ਹੈਰਾਨ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਆਮ ਆਦਮੀ ਪਾਰਟੀ ਨੇ ਪੰਜਾਬ ਤੇ ਆਪਣੀ ਸਰਕਾਰ ਬਣਾ ਲਈ ਹੈ । ਇਸ ਪਾਰਟੀ ਦੇ ਵੱਲੋਂ ਹੁਣ ਤੱਕ ਕਈ ਤਰ੍ਹਾਂ ਦੇ ਕਾਰਜ ਅਤੇ ਐਲਾਨ ਕੀਤੀ ਜਾ ਰਹੇ ਹਨ। ਉਥੇ ਹੀ ਪੰਜਾਬ ਦੇ ਮੁੱਖਮੰਤਰੀ ਭਗਵੰਤ ਮਾਨ ਦੇ ਵੱਲੋਂ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ , ਇਸ ਦਿਨ ਛੁੱਟੀ ਦੇ ਐਲਾਨ ਤੋਂ ਬਾਅਦ ਸਾਬਕਾ ਟਰਾਂਸਪੋਰਟ ਮੰਤਰੀ ਅਤੇ ਮੌਜੂਦਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਗਵੰਤ ਮਾਨ ਦੇ ਇਸ ਫ਼ੈਸਲੇ ਦਾ ਵਿਰੋਧ ਕੀਤਾ ਗਿਆ ਹੈ । ਉਨ੍ਹਾਂ ਵੱਲੋਂ ਸ਼ਹੀਦੇ ਆਜ਼ਮ ਭਗਤ ਸਿੰਘ ਦੀ ਜਨਮ ਤਰੀਕ ਨੂੰ ਲੈ ਕੇ ਬਹਿਸ ਕੀਤੀ ਗਈ ਹੈ ।

ਮੁੱਖਮੰਤਰੀ ਭਗਵੰਤ ਮਾਨ ਨੇ ਕੱਲ੍ਹ ਯਾਨੀ 23 ਮਾਰਚ ਨੂੰ ਸ਼ਹੀਦੇ ਆਜ਼ਮ ਭਗਤ ਸਿੰਘ, ਰਾਜਗੁਰੂ , ਸੁਖਦੇਵ ਦੀ ਬਰਸੀ ਤੇ ਪੂਰੇ ਸੂਬੇ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ । ਇਸ ਤੇ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵਿਰੋਧ ਕਰਦੇ ਹੋਏ ਕਿਹਾ ਹੈ ਕਿ ਛੁੱਟੀ ਨਹੀਂ ਕਰਨੀ ਚਾਹੀਦੀ ।ਇਸ ਦੀ ਜਗ੍ਹਾ ਉਨ੍ਹਾਂ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ ।ਇਸ ਤੋਂ ਬਾਅਦ ਸੀਐਮ ਮਾਨ ਨੇ ਉਨ੍ਹਾਂ ਤੋਂ ਭਗਤ ਸਿੰਘ ਦੇ ਜਨਮ ਦਿਨ ਬਾਰੇ ਪੁੱਛਿਆ । ਜਿਸ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਪਲਟਵਾਰ ਕੀਤਾ ਤੇ ਕੇਜਰੀਵਾਲ ਦਾ ਇੱਕ ਪੁਰਾਣਾ ਟਵੀਟ ਲੱਭਿਆ ਜਿਸ ਵਿੱਚ ਕੇਜਰੀਵਾਲ ਨੇ ਸਤਾਈ ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਦੱਸਿਆ ਸੀ ।

ਵੜਿੰਗ ਨੇ ਕਿਹਾ ਅੱਧਾ ਗਿਆਨ ਨਾ ਗਿਆਨ ਨਾਲੋਂ ਵੱਧ ਖ਼ਤਰਨਾਕ ਹੈ । ਜ਼ਿਕਰਯੋਗ ਹੈ ਕਿ ਸੀਐਮ ਭਗਵੰਤ ਮਾਨ ਨੇ ਭਗਤ ਸਿੰਘ ਦਾ ਜਨਮ ਅਠਾਈ ਦਸੰਬਰ ਦੱਸਿਆ ਜਦ ਕਿ ਕੇਜਰੀਵਾਲ ਸਤਾਈ ਦਸੰਬਰ ਦੱਸ ਰਹੇ ਹਨ । ਬੜਿੰਗ ਨੇ ਪੁੱਛਿਆ ਕਿ ਦੋਵਾਂ ਵਿੱਚੋਂ ਸਹੀ ਕੌਣ ਹੈ ? ਰਾਜਾ ਵੜਿੰਗ ਦੇ ਸ਼ਹੀਦ ਭਗਤ ਸਿੰਘ ਬਾਰੇ ਜਾਗਰੂਕਤਾ ਫੈਲਾਉਣ ਦੇ ਸਵਾਲ ‘ਤੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਹ ਮੇਰੇ ਵੀ ਦਿਮਾਗ ‘ਚ ਹੈ। ਉਨ੍ਹਾਂ ਨੇ ਵੜਿੰਗ ਤੋਂ ਪੁੱਛ ਲਿਆ ਕਿ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਕਦੋਂ ਹੈ? ਵੜਿੰਗ ਚੁੱਪ ਰਹਿ ਗਏ ਤਾਂ CM ਮਾਨ ਨੇ ਕਿਹਾ ਕਮਾਲ ਹੈ? 28 ਸਤੰਬਰ ਨੂੰ ਹੁੰਦਾ ਹੈ।

ਉਸ ਦਿਨ ਉਨ੍ਹਾਂ ਦੀ ਜ਼ਿੰਦਗੀ ਬਾਰੇ ਨਾਟਕ ਤੇ ਕੋਰੀਓਗ੍ਰਾਫੀ ਹੁੰਦੀ ਹੈ। ਉਥੇ ਹੀ ਦੂਜੇ ਪਾਸੇ ਕਾਂਗਰਸੀ ਵਿਧਾਇਕ ਵੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਕਿਹਾ ਸੀ ਕਿ ਪਿਛਲੀ ਵਾਰ ਕਾਂਗਰਸ ਸਰਕਾਰ ਨੇ ਛੁੱਟੀ ਬਦਲ ਦਿੱਤੀ ਸੀ। ਉਨ੍ਹਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਦੇ ਅੱਗੇ ਸਾਰੀਆਂ ਸਰਕਾਰਾਂ ਦਾ ਸਿਰ ਝੁਕਦਾ ਹੈ। ਮੇਰੇ ਖਿਆਲ ਨਾਲ ਛੁੱਟੀ ਦੇਣਾ ਸਹੀ ਨਹੀਂ ਹੈ ।



error: Content is protected !!