BREAKING NEWS
Search

ਪੰਜਾਬ ਚ ਇਥੇ ਗੁੱਜਰਾਂ ਅਤੇ ਜ਼ਿਮੀਂਦਾਰਾਂ ਚ ਹੋਈ ਖੂਨੀ ਝੜਪ ਹੋਈਆਂ ਏਨੀਆਂ ਮੌਤ ਅਤੇ 10 ਜਖਮੀ

ਆਈ ਤਾਜ਼ਾ ਵੱਡੀ ਖਬਰ 

ਲੋਕ ਇੰਨੇ ਜ਼ਿਆਦੇ ਬੇਖੌਫ ਹੋ ਚੁੱਕੇ ਹਨ ਕਿ ਉਨ੍ਹਾਂ ਵੱਲੋਂ ਬਿਨਾਂ ਕਿਸੇ ਡਰ ਤੋਂ ਕਈ ਵੱਡੀਆਂ ਅਪਰਾਧਕ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ । ਲੋਕ ਛੋਟੀਆਂ ਛੋਟੀਆਂ ਤਕਰਾਰਾਂ ਨੂੰ ਲੈ ਕੇ ਇੱਕ ਦੂਜੇ ਦੀ ਜਾਨ ਲੈਣ ਤੋ ਵੀ ਪਿੱਛੇ ਨਹੀਂ ਹਟਦੇ । ਹਰ ਰੋਜ਼ ਅਪਰਾਧਕ ਘਟਨਾਵਾਂ ਨਾਲ ਸਬੰਧਤ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ ਤੇ ਅਜਿਹਾ ਹੀ ਇਕ ਮਾਮਲਾ ਪਿੰਡ ਅਨੈਤਪੁਰਾ ਤੋਂ ਸਾਹਮਣੇ ਆਇਆ । ਜਿੱਥੇ ਗੁੱਜਰਾਂ ਅਤੇ ਜ਼ਿਮੀਂਦਾਰਾ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਵਿਵਾਦ ਛਿੜ ਗਿਆ ਤੇ ਵਿਵਾਦ ਨੇ ਖੂਨੀ ਲੜਾਈ ਦਾ ਰੂਪ ਧਾਰ ਲਿਆ । ਇਸ ਦੌਰਾਨ ਤਾਬੜਤੋੜ ਗੋਲੀਆਂ ਚਲਾਈਆਂ ਗਈਆਂ । ਗੋਲੀਆਂ ਲੱਗਣ ਕਾਰਨ ਦੋ ਗੁੱਜਰਾਂ ਦੀ ਮੌਤ ਹੋ ਗਈ ।

ਜਦ ਕਿ ਇਸ ਪੂਰੀ ਦਰਦਨਾਕ ਘਟਨਾ ਦੌਰਾਨ ਦੱਸ ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ । ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ ਗਿਆ , ਉਥੇ ਹੀ ਇਸ ਦੀ ਜਾਣਕਾਰੀ ਪੁਲੀਸ ਨੂੰ ਦਿੱਤੀ ਗਈ ਤੇ ਪੁਲੀਸ ਨੇ ਸੂਚਨਾ ਮਿਲਦੇ ਸਾਰ ਹੀ ਮੌਕੇ ਤੇ ਪਹੁੰਚ ਕੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

ਉੱਥੇ ਹੀ ਇਸ ਪੂਰੀ ਘਟਨਾ ਨੂੰ ਲੈ ਕੇ ਗੁੱਜਰ ਭਾਈਚਾਰੇ ਦੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚੇ ਰੇਹੜਾ ਲਾ ਕੇ ਪੱਠੇ ਲੈਣ ਜਾ ਰਹੇ ਸੀ ਕਿ ਉਸੇ ਸਮੇਂ ਜ਼ਿਮੀਂਦਾਰਾਂ ਦੇ ਵੱਲੋਂ ਰਸਤੇ ਉੱਪਰ ਟਰੈਕਟਰ ਟਰਾਲੀ ਲਿਆਂਦੀ ਜਾ ਰਹੀ ਸੀ ਇਸੇ ਦੌਰਾਨ ਰਾਹ ਨਾ ਦੇਣ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਤਕਰਾਰ ਪੈਦਾ ਹੋ ਗਈ । ਇਹ ਤਕਰਾਰ ਦੇਖਦੇ ਹੀ ਦੇਖਦੇ ਇੰਨੀ ਜ਼ਿਆਦਾ ਵਧ ਕੇ ਗਈ ਕਿ ਇਸ ਤਕਰਾਰ ਨੇ ਖੂਨੀ ਰੂਪ ਧਾਰਨ ਕਰ ਲਿਆ । ਉਨ੍ਹਾਂ ਦੱਸਿਆ ਕਿ ਜ਼ਿਮੀਂਦਾਰਾਂ ਦੇ ਮੁੰਡਿਆਂ ਦੇ ਹੱਥਾਂ ਦੇ ਵਿੱਚ ਬੰਦੂਕਾਂ ਸਨ ਜਿਨ੍ਹਾਂ ਨੇ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ।

ਜਿਸ ਦੇ ਚੱਲਦੇ ਦੇਖਦੇ ਹੀ ਦੇਖਦੇ ਸਥਿਤੀ ਤਣਾਅਪੂਰਨ ਹੋ ਗਈ ਅਤੇ ਇਸ ਪੂਰੀ ਘਟਨਾ ਦੌਰਾਨ ਦੋ ਲੋਕਾਂ ਦੀ ਮੌਤ ਹੋ ਗਈ । ਜਦਕਿ ਦੱਸ ਲੋਕ ਗੰਭੀਰ ਰੂਪ ਨਾਲ ਜ਼ਖਮੀ ਹਨ , ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦੇ ਵਿਚ ਭਰਤੀ ਕਰਵਾ ਦਿੱਤਾ ਗਿਆ ਹੈ । ਉੱਥੇ ਹੀ ਹੁਣ ਪੁਲੀਸ ਵੱਲੋਂ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ।



error: Content is protected !!