ਆਈ ਤਾਜ਼ਾ ਵੱਡੀ ਖਬਰ

ਦੇਸ਼ ਅੰਦਰ ਜਿੱਥੇ ਵੱਖ-ਵੱਖ ਤਿਉਹਾਰਾਂ ਦੇ ਮੌਕੇ ਤੇ ਸਾਰੇ ਲੋਕਾਂ ਵੱਲੋਂ ਮਿਲ ਜੁਲ ਕੇ ਆਪਸੀ ਪਿਆਰ ਅਤੇ ਮਿਲਵਰਤਨ ਦੇ ਨਾਲ ਇਨ੍ਹਾਂ ਦਿਨ ਤਿਉਹਾਰਾਂ ਨੂੰ ਮਨਾਇਆ ਜਾਂਦਾ ਹੈ ਅਤੇ ਆਪਣੀ ਖੁਸ਼ੀ ਇਕ ਦੂਜੇ ਨਾਲ ਸਾਂਝੀ ਕੀਤੀ ਜਾਂਦੀ ਹੈ। ਦੇਸ਼ ਅੰਦਰ ਜਿਥੇ ਵੱਖ-ਵੱਖ ਧਰਮਾਂ ਅਤੇ ਜਾਤਾਂ ਦੇ ਲੋਕ ਰਹਿੰਦੇ ਹਨ। ਉਥੇ ਹੀ ਆਉਣ ਵਾਲੇ ਤਿਉਹਾਰਾਂ ਨੂੰ ਸਭ ਲੋਕਾਂ ਵੱਲੋਂ ਇਕ ਦੂਸਰੇ ਨਾਲ ਮਿਲ ਕੇ ਮਨਾਇਆ ਜਾਂਦਾ ਹੈ। ਉਥੇ ਹੀ ਕਈ ਵਾਰ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜਿਸ ਨਾਲ ਇਹ ਖੁਸ਼ੀਆਂ ਗਮ ਵਿੱਚ ਤਬਦੀਲ ਹੋ ਜਾਂਦੀਆਂ ਹਨ। ਹੁਣ ਜਿੱਥੇ ਹੋਲੀ ਦਾ ਤਿਉਹਾਰ ਪੂਰੇ ਦੇਸ਼ ਅੰਦਰ ਧੂਮਧਾਮ ਨਾਲ ਮਨਾਇਆ ਗਿਆ ਹੈ।

ਉਥੇ ਹੀ ਕਈ ਜਗਾ ਤੋਂ ਅਜਿਹੀਆਂ ਦੁਖਦਾਈ ਘਟਨਾਵਾਂ ਵੀ ਸਾਹਮਣੇ ਆਈਆਂ ਹਨ ਜਿਨ੍ਹਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਹੁਣ ਇਥੇ ਕਹਿਰ ਵਾਪਰਿਆ ਹੈ ਜਿੱਥੇ ਬਾਥਰੂਮ ਵਿੱਚ ਪਤੀ-ਪਤਨੀ ਦੀ ਹੋਈ ਖੌਫਨਾਕ ਮੌਤ ਨਾਲ ਸੋਗ ਦੀ ਲਹਿਰ ਫੈਲ ਗਈ ਹੈ , ਜਿਸ ਬਾਰੇ ਤਾਜ਼ਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੇ ਕਰਨਾਲ ਜ਼ਿਲੇ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਪਰਿਵਾਰ ਵਿੱਚ ਪਤੀ-ਪਤਨੀ ਵੱਲੋਂ ਸਾਰਿਆਂ ਨਾਲ ਰਲ ਕੇ ਹੋਲੀ ਦਾ ਤਿਉਹਾਰ ਖੁਸ਼ੀ-ਖੁਸ਼ੀ ਮਨਾਇਆ ਗਿਆ।

ਜਿਸ ਤੋਂ ਬਾਅਦ ਪਤੀ ਪਤਨੀ ਰੰਗ ਉਤਾਰਨ ਵਾਸਤੇ ਆਪਣੇ ਬਾਥਰੂਮ ਵਿਚ ਚਲੇ ਗਏ। ਜਿੱਥੇ ਗੈਸ ਵਾਲੇ ਗੀਜਰ ਵਿੱਚੋਂ ਗੈਸ ਲੀਕ ਹੋਣ ਕਾਰਨ ਦੋਵੇਂ ਪਤੀ-ਪਤਨੀ ਬੇਹੋਸ਼ ਹੋ ਕੇ ਡਿੱਗ ਗਏ। ਇਸ ਘਟਨਾ ਦਾ ਪਰਿਵਾਰ ਨੂੰ ਦੋ ਘੰਟਿਆਂ ਤੋਂ ਬਾਅਦ ਪਤਾ ਲੱਗਿਆ ਜਦੋਂ ਉਹ ਕਾਫੀ ਸਮਾਂ ਨਜ਼ਰ ਨਾ ਆਏ ਤਾਂ ਪਰਿਵਾਰ ਵੱਲੋਂ ਉਨ੍ਹਾਂ ਨੂੰ ਦੇਖਿਆ ਗਿਆ ਅਤੇ ਬਾਅਦ ਵਿਚ ਉਨ੍ਹਾਂ ਨੂੰ ਬੇਹੋਸ਼ ਦੇਖ ਕੇ ਤੁਰੰਤ ਗੰਭੀਰ ਹਾਲਤ ਦੇ ਚਲਦਿਆਂ ਹੋਇਆਂ ਹਸਪਤਾਲ ਲਿਜਾਇਆ ਗਿਆ।

ਜਿੱਥੇ ਪਤੀ ਪਤਨੀ ਨੂੰ ਹਸਪਤਾਲ ਵੱਲੋਂ ਘੋਸ਼ਿਤ ਕਰ ਦਿੱਤਾ ਗਿਆ। ਦੱਸਿਆ ਗਿਆ ਹੈ ਕਿ 26 ਸਾਲਾ ਗੌਰਵ ਅਤੇ 25 ਸਾਲਾ ਪਤਨੀ ਸ਼ਿਲਪੀ ਦਾ ਤਿੰਨ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਹੋਲੀ ਦੇ ਖੁਸ਼ੀ ਭਰੇ ਮੌਕੇ ਤੇ ਇਸ ਹਾਦਸੇ ਕਾਰਨ ਪਰਿਵਾਰ ਦੀਆਂ ਖੁਸ਼ੀਆਂ ਗਮ ਵਿੱਚ ਤਬਦੀਲ ਹੋ ਗਈਆਂ।


ਤਾਜਾ ਜਾਣਕਾਰੀ
ਵਾਪਰਿਆ ਕਹਿਰ ਪਤੀ ਪਤਨੀ ਨੂੰ ਬਾਥਰੂਮ ਚ ਇਸ ਤਰਾਂ ਮਿਲੀ ਖੌਫਨਾਕ ਮੌਤ – ਤਾਜਾ ਵੱਡੀ ਖਬਰ
ByadminMarch 20, 2022Comments Off on ਵਾਪਰਿਆ ਕਹਿਰ ਪਤੀ ਪਤਨੀ ਨੂੰ ਬਾਥਰੂਮ ਚ ਇਸ ਤਰਾਂ ਮਿਲੀ ਖੌਫਨਾਕ ਮੌਤ – ਤਾਜਾ ਵੱਡੀ ਖਬਰ
Previous Postਯੂਰਪ ਚ ਵਾਪਰਿਆ ਕਹਿਰ : ਪੰਜਾਬੀ ਨੌਜਵਾਨ ਨੂੰ ਖੌਫਨਾਕ ਤਰੀਕੇ ਨਾਲ ਮਿਲੀ ਮੌਤ ਦੇਖ ਗੋਰਿਆਂ ਦੀ ਕੰਬੀ ਰੂਹ
Next Postਗੁਰਦਵਾਰਾ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੇ ਨੌਜਵਾਨਾਂ ਦੀ ਹੋਈ ਭਿਆਨਕ ਹਾਦਸੇ ਚ ਮੌਤ