ਆਈ ਤਾਜ਼ਾ ਵੱਡੀ ਖਬਰ

ਪੂਰੇ ਵਿਸ਼ਵ ਦੀ ਨਜ਼ਰ ਜਿਥੇ ਇਸ ਸਮੇਂ ਯੂਕਰੇਨ ਅਤੇ ਰੂਸ ਵਿਚਕਾਰ ਹੋ ਰਹੇ ਯੁੱਧ ਉਪਰ ਲੱਗੀ ਹੋਈ ਹੈ। ਉੱਥੇ ਹੀ ਬਹੁਤ ਸਾਰੇ ਦੇਸ਼ਾਂ ਵੱਲੋਂ ਜਿੱਥੇ ਰੂਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਉਥੇ ਹੀ ਯੂਕਰੇਨ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ। ਬਹੁਤ ਸਾਰੇ ਦੇਸ਼ਾਂ ਵੱਲੋਂ ਇੱਥੇ ਰੂਸ ਨੂੰ ਆਰਥਿਕ ਤੌਰ ਤੇ ਕਮਜ਼ੋਰ ਕਰਨ ਵਾਸਤੇ ਬਹੁਤ ਸਾਰੀਆਂ ਪਾਬੰਦੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ ਉਥੇ ਹੀ ਇਸ ਯੁਧ ਨੂੰ ਰੋਕਣ ਵਾਸਤੇ ਸੰਯੁਕਤ ਰਾਸ਼ਟਰ ਦੇ ਜਸਟਿਸ ਵਲੋ ਵੀ ਇਸ ਯੁੱਧ ਨੂੰ ਰੋਕਣ ਦੇ ਹੁਕਮ ਜਾਰੀ ਕੀਤੇ ਗਏ ਹਨ। ਬਹੁਤ ਸਾਰੇ ਦੇਸ਼ਾਂ ਵੱਲੋਂ ਜਿੱਥੇ ਯੂਕਰੇਨ ਨੂੰ ਭਰਪੂਰ ਸਮਰਥਨ ਦਿਤਾ ਜਾ ਰਿਹਾ ਹੈ ਉਥੇ ਹੀ ਰੂਸ ਉਪਰ ਲਗਾਤਾਰ ਪਾਬੰਦੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ।

ਯੂਕ੍ਰੇਨ ਉਪਰ ਲਗਾਤਾਰ ਰੂਸ ਵੱਲੋਂ ਹਮਲੇ ਕੀਤੇ ਜਾ ਰਹੇ ਹਨ ਜਿਸ ਕਾਰਨ ਯੂਕਰੇਨ ਵਿੱਚ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ। ਉਥੇ ਹੀ ਯੂਕ੍ਰੇਨ ਦੇ ਬਹੁਤ ਸਾਰੇ ਲੋਕ ਆਪਣਾ ਦੇਸ਼ ਛੱਡ ਕੇ ਦੂਸਰੇ ਦੇਸ਼ਾਂ ਵਿੱਚ ਸ਼ਰਨ ਲੈ ਰਹੇ ਹਨ। ਹੁਣ ਚੋਟੀ ਦੀ ਇਸ ਮਸ਼ਹੂਰ ਅਦਾਕਾਰਾ ਦੀ ਹਮਲੇ ਵਿਚ ਮੌਤ ਹੋਣ ਦੀ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਰੂਸ ਵੱਲੋਂ ਜਿਥੇ ਲਗਾਤਾਰ ਹਵਾਈ ਹਮਲੇ ਜਾਰੀ ਰੱਖੇ ਜਾ ਰਹੇ ਹਨ ਉਥੇ ਹੀ ਇਸ ਹਮਲੇ ਦੀ ਚਪੇਟ ਵਿੱਚ ਆਉਣ ਕਾਰਨ ਕੀਵ ਦੀ ਇਕ ਰਿਹਾਇਸ਼ੀ ਇਮਾਰਤ ਉੱਪਰ ਰੂਸੀ ਰਾਕਟ ਵੱਲੋਂ ਕੀਤੇ ਗਏ ਹਮਲੇ ਵਿੱਚ ਯੂਕ੍ਰੇਨ ਦੀ ਅਦਾਕਾਰਾ ਓਕਸਾਨਾ ਸ਼ਵੇਤਸ ਦੀ ਮੌਤ ਹੋ ਗਈ ਹੈ।

ਜਿੱਥੇ ਇਹ ਅਦਾਕਾਰਾ ਕੀਵ ਦੀ ਇਕ ਰਿਹਾਇਸ਼ੀ ਇਮਾਰਤ ਵਿੱਚ ਰਹਿ ਰਹੀ ਸੀ ਉਥੇ ਹੀ ਰੂਸ ਵੱਲੋਂ ਇਕ ਰਾਕਟ ਨਾਲ ਹਮਲਾ ਕਰ ਦਿੱਤਾ ਗਿਆ। ਜਿੱਥੇ ਇਸ ਅਦਾਕਾਰਾ ਨੂੰ ਯੂਕਰੇਨ ਦੇ ਵਿੱਚ ਸਨਮਾਨਿਤ ਕਲਾਕਾਰਾਂ ਵਿਚੋ ਇਕ ਜਾਣਿਆ ਜਾਂਦਾ ਸੀ। ਉਥੇ ਹੀ ਯੂਕਰੇਨ ਦੀ ਇਕ ਯੋਗਤਾ ਪ੍ਰਾਪਤ ਕਲਾਕਾਰ ਸੀ।

ਇਸ 67 ਸਾਲਾਂ ਦੀ ਯੂਕਰੇਨ ਦੀ ਅਭਿਨੇਤਰੀ ਦੀ ਹੋਈ ਮੌਤ ਤੇ ਲੋਕਾਂ ਵੱਲੋਂ ਦੁੱਖ ਵੀ ਜ਼ਾਹਰ ਕੀਤਾ ਜਾ ਰਿਹਾ ਹੈ। ਇਸ ਅਭਿਨੇਤਰੀ ਦੀ ਮੌਤ ਦੀ ਪੁਸ਼ਟੀ ਯੁਕਰੇਨ ਦੇ ਟਰੂਪ ਯੰਗ ਥੀਏਟਰ ਵੱਲੋਂ ਕੀਤੀ ਗਈ ਹੈ। ਉਥੇ ਹੀ ਦੱਸਿਆ ਗਿਆ ਹੈ ਕਿ ਇਸ ਹਮਲੇ ਵਿੱਚ ਹੋਰ ਵੀ ਬਹੁਤ ਸਾਰੇ ਲੋਕ ਜ਼ਖਮੀ ਹੋਏ ਹਨ। ਇਸ ਤੋਂ ਪਹਿਲਾਂ ਵੀਰਵਾਰ ਨੂੰ ਖ਼ਾਰਕੀਵ ਵਿੱਚ ਇੱਕ ਸਕੂਲ ਉਪਰ ਕੀਤੇ ਗਏ ਬੰਬ ਧਮਾਕੇ ਕਾਰਨ 21 ਲੋਕਾਂ ਦੀ ਮੌਤ ਹੋ ਗਈ ਸੀ।


ਤਾਜਾ ਜਾਣਕਾਰੀ
ਚੋਟੀ ਦੀ ਇਸ ਮਸ਼ਹੂਰ ਅਦਾਕਾਰਾ ਦੀ ਹਮਲੇ ਚ ਹੋਈ ਮੌਤ – ਤਾਜਾ ਵੱਡੀ ਖਬਰ
ByadminMarch 18, 2022Comments Off on ਚੋਟੀ ਦੀ ਇਸ ਮਸ਼ਹੂਰ ਅਦਾਕਾਰਾ ਦੀ ਹਮਲੇ ਚ ਹੋਈ ਮੌਤ – ਤਾਜਾ ਵੱਡੀ ਖਬਰ
Previous Postਗੁਬਾਰਿਆਂ ਚ ਹਵਾ ਭਰਨ ਵਾਲਾ ਸਿਲੰਡਰ ਫਟਿਆ 1 ਦੀ ਹੋਈ ਮੌਤ 4 ਹੋਏ ਜਖਮੀ – ਛਾਈ ਸੋਗ ਦੀ ਲਹਿਰ
Next Postਮੁੱਖ ਮੰਤਰੀ ਬਣਦਿਆਂ ਹੀ ਭਗਵੰਤ ਮਾਨ ਨੇ ਕਰਤਾ ਇਹ ਵੱਡਾ ਕੰਮ – ਕਿਸਾਨਾਂ ਚ ਛਾਈ ਖੁਸ਼ੀ ਦੀ ਲਹਿਰ