BREAKING NEWS
Search

ਮੁੰਡੇ ਨੇ ਛੋਟੇ ਭਰਾ ਨੂੰ ਬਹਾਨੇ ਨਾਲ ਬਜ਼ਾਰ ਭੇਜ ਕੇ ਪਿੱਛੋਂ ਕਰਤਾ ਇਹ ਖੌਫਨਾਕ ਕਾਂਡ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਜ਼ਿੰਦਗੀ ਦੀ ਪਰਿਭਾਸ਼ਾ ਅੱਜ ਤਕ ਲੋਕ ਨਹੀਂ ਸਮਝ ਪਾਏ ਕਿ ਜ਼ਿੰਦਗੀ ਕਿਸ ਖੂਬਸੂਰਤ ਪਹਿਲੂ ਦਾ ਨਾਮ ਹੈ । ਇਸ ਜ਼ਿੰਦਗੀ ਦੇ ਸਫ਼ਰ ਨੂੰ ਜਿੰਨਾ ਹੋ ਸਕੇ ਖ਼ੂਬਸੂਰਤ ਢੰਗ ਦੇ ਨਾਲ ਜੇਕਰ ਜਿਊਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਇਸ ਜ਼ਿੰਦਗੀ ਦਾ ਸਫ਼ਰ ਬੇਹੱਦ ਖੂਬਸੂਰਤ ਬਣ ਸਕਦਾ ਹੈ । ਜ਼ਿੰਦਗੀ ਦੇ ਵਿਚ ਜਿੱਥੇ ਖੁਸ਼ੀਆਂ ਆਉਂਦੀਆਂ ਨੇ ਉੱਥੇ ਹੀ ਜ਼ਿੰਦਗੀ ਚ ਆਈਆਂ ਕੁਝ ਔਕੜਾਂ ਮਨੁੱਖ ਨੂੰ ਜ਼ਿੰਦਗੀ ਜਿਉਣ ਦੀ ਜਾਚ ਸਿਖਾ ਜਾਂਦੇ ਹਨ । ਪਰ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਹਨ ਜੋ ਜ਼ਿੰਦਗੀ ‘ਚ ਆਈਆ ਛੋਟੀਆਂ ਮੋਟੀਆਂ ਔਕੜਾਂ ਦੇ ਚਲਦੇ ਪਰੇਸ਼ਾਨ ਹੋਣਾ ਸ਼ੁਰੂ ਹੋ ਜਾਂਦੇ ਹਨ ਤੇ ਪ੍ਰੇਸ਼ਾਨੀ ਕਾਰਨ ਉਹ ਲੋਕ ਆਤਮ ਹੱਤਿਆ ਤਕ ਕਰ ਲੈਂਦੇ ਹਨ ।

ਅਜਿਹਾ ਹੀ ਇਕ ਮਾਮਲਾ ਅੱਜ ਪੰਜਾਬ ਦੇ ਜ਼ਿਲਾ ਜਲੰਧਰ ਤੋਂ ਸਾਹਮਣੇ ਆਇਆ। ਜਿੱਥੇ ਜਲੰਧਰ ਦੇ ਗਦਈਪੁਰ ਦੇ ਵਿਚ ਇਕ ਵੀਹ ਸਾਲਾ ਨੌਜਵਾਨ ਵੱਲੋਂ ਆਪਣੇ ਛੋਟੇ ਭਰਾ ਨੂੰ ਬਾਜ਼ਾਰ ਭੇਜ ਕੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਗਈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਮ੍ਰਿਤਕ ਨੌਜਵਾਨ ਮਾਨਸਿਕ ਤੌਰ ਤੇ ਕਾਫੀ ਪ੍ਰੇਸ਼ਾਨ ਰਹਿੰਦਾ ਸੀ ਅਤੇ ਉਹ ਆਪਣੇ ਭਰਾ ਨਾਲ ਕਿਰਾਏ ਦੇ ਮਕਾਨ ਤੇ ਰਹਿ ਰਿਹਾ ਸੀ ਤੇ ਮਿਹਨਤ ਮਜ਼ਦੂਰੀ ਦਾ ਕੰਮ ਕਰਦਾ ਸੀ । ਖੁਦਕੁਸ਼ੀ ਕਰਨ ਵਾਲੇ ਨੌਜਵਾਨ ਦਾ ਨਾਮ ਓਮ ਪ੍ਰਕਾਸ਼ ਕੇਸਰੀ ਸੀ, ਜੋ ਕਿ ਬਿਹਾਰ ਦਾ ਰਹਿਣ ਵਾਲਾ ਸੀ ਤੇ ਬਿਹਾਰ ਤੋਂ ਪੰਜਾਬ ਵਿਚ ਮਿਹਨਤ ਮਜ਼ਦੂਰੀ ਕਰਨ ਲਈ ਆਇਆ ਸੀ।

ਪਰ ਇਥੇ ਆ ਕੇ ਉਹ ਕਿਸੇ ਕਾਰਨ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿਣਾ ਸ਼ੁਰੂ ਹੋ ਚੁੱਕਿਆ ਸੀ, ਜਿਸਦੇ ਚਲਦੇ ਉਸਦੇ ਵੱਲੋਂ ਖੁਦਕੁਸ਼ੀ ਕਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਗਈ । ਉੱਥੇ ਹੀ ਇਸ ਘਟਨਾ ਸਬੰਧੀ ਪੁਲੀਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਗੋਦਾਈਪੁਰ ਦੇ ਵਿੱਚ ਉੱਥੇ ਹੀ ਇਸ ਘਟਨਾ ਦੇ ਵਾਪਰਨ ਤੋਂ ਬਾਅਦ ਪੁਲੀਸ ਦੇ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਇਹ ਨੌਜਵਾਨ ਗੁਦਾਈਪੁਰ ਦੇ ਵਿਚ ਰਹਿੰਦਾ ਸੀ ਅਤੇ ਆਪਣੇ ਕਮਰੇ ਵਿੱਚ ਪੱਖੇ ਨਾਲ ਚੁੰਨੀ ਬੰਨ੍ਹ ਕੇ ਫਾਹਾ ਲੈ ਲਿਆ ਗਿਆ ।

ਫਿਲਹਾਲ ਪੁਲਸ ਵੱਲੋਂ ਹੁਣ ਮਾਮਲਾ ਦਰਜ ਕਰ ਕੇ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ ਸਿਵਲ ਹਸਪਤਾਲ ਦੇ ਵਿੱਚ ਰੱਖ ਦਿੱਤਾ ਗਿਆ ਹੈ ਤੇ ਪੁਲੀਸ ਵੱਲੋਂ ਹੁਣ ਇਸ ਦੀ ਤਫਤੀਸ਼ ਕੀਤੀ ਜਾ ਰਹੀ ਹੈ ।



error: Content is protected !!