ਆਈ ਤਾਜ਼ਾ ਵੱਡੀ ਖਬਰ

ਅੱਜ ਪੂਰੇ ਪੰਜਾਬ ਨੂੰ ਇੱਕ ਨਵਾਂ ਮੁੱਖ ਮੰਤਰੀ ਮਿਲ ਗਿਆ । ਆਮ ਆਦਮੀ ਪਾਰਟੀ ਤੋਂ ਭਗਵੰਤ ਮਾਨ ਹੁਣ ਮੁੱਖ ਮੰਤਰੀ ਦੀ ਕੁਰਸੀ ਤੇ ਬਿਰਾਜਮਾਨ ਹਨ । ਭਗਵੰਤ ਮਾਨ ਦੇ ਵੱਲੋਂ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿੱਚ ਅੱਜ ਸਹੁੰ ਚੁੱਕ ਸਮਾਗਮ ਵਿੱਚ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਗਈ । ਜਿਸ ਦੌਰਾਨ ਭਾਰੀ ਗਿਣਤੀ ਵਿੱਚ ਲੋਕਾਂ ਦਾ ਇਕੱਠ ਵੇਖਣ ਨੂੰ ਮਿਲਿਆ । ਇਸ ਸਹੁੰ ਚੁੱਕ ਸਮਾਗਮ ਵਿੱਚ ਜ਼ਿਆਦਾਤਰ ਲੋਕਾਂ ਨੇ ਪੀਲੇ ਰੰਗ ਦੇ ਕੱਪੜੇ ਪਾਏ ਹੋਏ ਸਨ । ਭਗਵੰਤ ਮਾਨ ਨੇ ਪੰਜਾਬ ਦੇ ਲੋਕਾਂ ਨੂੰ ਭਗਤ ਸਿੰਘ ਦੇ ਸੁਪਨਿਆਂ ਨੂੰ ਸੱਚ ਕਰਕੇ ਵਿਖਾਉਣ ਦਾ ਵਾਅਦਾ ਕੀਤਾ ।

ਜਿੱਥੇ ਪੂਰੇ ਪੰਜਾਬ ਭਰ ਚ ਲੋਕ ਭਗਵੰਤ ਮਾਨ ਦੇ ਇਸ ਸਹੁੰ ਚੁੱਕ ਸਮਾਗਮ ਵਿੱਚ ਹਾਜ਼ਰ ਹੋਏ, ਉੱਥੇ ਹੀ ਭਗਵੰਤ ਮਾਨ ਦੇ ਬੱਚੇ ਦੀ ਅਮਰੀਕਾ ਤੋਂ ਪੂਰੇ ਸੱਤ ਸਾਲਾਂ ਬਾਅਦ ਵਾਪਸ ਆਏ ਤੇ ਆਪਣੇ ਪਿਤਾ ਨੂੰ ਉਨ੍ਹਾਂ ਦੇ ਵੱਲੋਂ ਮੁੱਖ ਮੰਤਰੀ ਬਣਦਾ ਵੇਖਿਆ ਗਿਆ । ਜ਼ਿਕਰਯੋਗ ਹੈ ਕਿ ਆਪਣੀ ਪਤਨੀ ਤੋਂ ਵੱਖ ਹੋਣ ਤੋਂ ਬਾਅਦ ਭਗਵੰਤ ਮਾਨ ਆਪਣੇ ਬੱਚਿਆਂ ਨੂੰ ਨਹੀਂ ਮਿਲ ਪਾਏ । ਪੂਰੇ ਸੱਤ ਸਾਲਾਂ ਬਾਅਦ ਜਦੋਂ ਉਹ ਉਨ੍ਹਾਂ ਦੇ ਬੱਚੇ ਅਮਰੀਕਾ ਤੋਂ ਪੰਜਾਬ ਪਹੁੰਚੇ ਤਾਂ ਉਹ ਵੇਖ ਕੇ ਭਾਵੁਕ ਹੋ ਗਏ ਤੇ ਆਪਣੀ ਪੋਤੀ ਪੋਤੇ ਨੂੰ ਦੇਖ ਕੇ ਭਗਵੰਤ ਮਾਨ ਭਗਵੰਤ ਮਾਨ ਦੀ ਮਾਂ ਦੀਆਂ ਅੱਖਾਂ ਵਿੱਚੋਂ ਅੱਥਰੂ ਨਿਕਲ ਆਏ ।

ਜ਼ਿਕਰਯੋਗ ਹੈ ਕਿ ਸਿਆਸਤ ਵਿੱਚ ਰੁੱਝੇ ਹੋਣ ਕਰਕੇ ਭਗਵੰਤ ਮਾਨ ਆਪਣੇ ਬੱਚਿਆਂ ਨੂੰ ਨਹੀਂ ਮਿਲ ਪਾਏ ਸਨ। ਪਰ ਜਦੋਂ ਉਨ੍ਹਾਂ ਦੇ ਬੱਚੇ ਅਮਰੀਕਾ ਤੋਂ ਪੰਜਾਬ ਪਰਤੇ ਤਾਂ ਉਨ੍ਹਾਂ ਵਿਚ ਜਿੱਥੇ ਮੁੱਖ ਮੰਤਰੀ ਬਣਨ ਨੂੰ ਲੈ ਕੇ ਖ਼ੁਸ਼ ਨਜ਼ਰ ਆ ਰਹੀ ਸੀ । ਉੱਥੇ ਹੀ ਇਹ ਖੁਸ਼ੀ ਹੋਰ ਜ਼ਿਆਦਾ ਦੁੱਗਣੀ ਬੱਚਿਆਂ ਨੂੰ ਵੇਖ ਕੇ ਉਨ੍ਹਾਂ ਦੇ ਚਿਹਰੇ ਉੱਪਰ ਨਜ਼ਰ ਆ ਰਹੀ ਸੀ ।

ਅੱਜ ਪੰਜਾਬੀਆਂ ਲਈ ਬੇਹੱਦ ਹੀ ਖਾਸ ਦਿਨ ਰਿਹਾ ਕਿਉਂਕਿ ਪੰਜਾਬੀਆਂ ਨੂੰ ਇਕ ਨਵੀਂ ਪਾਰਟੀ ਦਾ ਮੁੱਖ ਮੰਤਰੀ ਅੱਜ ਮਿਲਿਆ । ਆਮ ਆਦਮੀ ਪਾਰਟੀ ਤੋਂ ਭਗਵੰਤ ਮਾਨ ਪਹਿਲੀ ਵਾਰੀ ਪੰਜਾਬ ਦੇ ਵਿੱਚ ਮੁੱਖ ਮੰਤਰੀ ਬਣੇ ਹਨ । ਜਿਨ੍ਹਾਂ ਤੋਂ ਲੋਕਾਂ ਨੂੰ ਬਹੁਤ ਸਾਰੀਆਂ ਉਮੀਦਾਂ ਅਤੇ ਆਸਾਂ ਹਨ । ਇਹ ਉਮੀਦਾਂ ਤੇ ਆਸਾਂ ਕਿੰਨੀਆਂ ਕੁ ਪੂਰੀਆਂ ਹੁੰਦੀਆਂ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ।

Home ਤਾਜਾ ਜਾਣਕਾਰੀ ਪੋਤੇ ਪੋਤੀ ਨੂੰ ਮਿਲਕੇ ਭਾਵੁਕ ਹੋ ਗਈ ਭਗਵੰਤ ਮਾਨ ਦੀ ਮਾਂ – ਬੱਚਿਆਂ ਦੀਆਂ ਤਸਵੀਰਾਂ ਆਈਆਂ ਸਾਹਮਣੇ

ਤਾਜਾ ਜਾਣਕਾਰੀ
ਪੋਤੇ ਪੋਤੀ ਨੂੰ ਮਿਲਕੇ ਭਾਵੁਕ ਹੋ ਗਈ ਭਗਵੰਤ ਮਾਨ ਦੀ ਮਾਂ – ਬੱਚਿਆਂ ਦੀਆਂ ਤਸਵੀਰਾਂ ਆਈਆਂ ਸਾਹਮਣੇ
ByadminMarch 16, 2022Comments Off on ਪੋਤੇ ਪੋਤੀ ਨੂੰ ਮਿਲਕੇ ਭਾਵੁਕ ਹੋ ਗਈ ਭਗਵੰਤ ਮਾਨ ਦੀ ਮਾਂ – ਬੱਚਿਆਂ ਦੀਆਂ ਤਸਵੀਰਾਂ ਆਈਆਂ ਸਾਹਮਣੇ
Previous Postਵੋਟਾਂ ਚ ਹਾਰਨ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਲਈ ਆ ਗਈ ਇਹ ਵੱਡੀ ਮਾੜੀ ਖਬਰ
Next Postਭਗਵੰਤ ਮਾਨ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਕੀਤਾ ਇਹ ਪਹਿਲਾ ਟਵੀਟ , ਲਿੱਖੀ ਇਹ ਗਲ੍ਹ