BREAKING NEWS
Search

ਸ਼ੈਰੀ ਮਾਨ ਨੇ ਪੰਡਿਤ ਰਾਓ ਨੂੰ ਸੋਸ਼ਲ ਮੀਡੀਆ ‘ਤੇ ਕੱਢੀਆਂ ਗਾਲ੍ਹਾਂ

ਪੰਜਾਬੀ ਇੰਡਸਟਰੀ ਦੇ ਮੰਨੇ ਪ੍ਰਮੰਨੇ ਗਾਇਕ ਸ਼ੈਰੀ ਮਾਨ ਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ। ਜੀ ਹਾਂ, ਸ਼ੈਰੀ ਮਾਨ ਨੇ ਪੰਜਾਬੀ ਇੰਡਸਟਰੀ ਦੀ ਗਾਇਕਾ ਸੁਨੰਦਾ ਸ਼ਰਮਾ ਦਾ ਇੱਕ ਲੈਟਰ ਸ਼ੇਅਰ ਕੀਤਾ ਹੈ ਜੋ ਕਿ ਸੁਨੰਦਾ ਸ਼ਰਮਾ ਨੇ ਪੰਡਤ ਰਾਓ ਨਾਲ ਮਿਲਣ ਤੋਂ ਬਾਅਦ ਲਿਖਿਆ ਹੈ, ਪੰਡਤ ਰਾਓ ਜੋ ਕਿ ਅਕਸਰ ਹੀ ਪੰਜਾਬੀ ਗੀਤਾਂ ਵਿੱਚ ਚਲ ਰਹੀ ਲੱਚਰ ਗਾਇਕੀ ਅਤੇ ਚੱਕਵੇਂ ਗੀਤਾਂ ਦੇ ਖਿਲਾਫ ਅਕਸਰ ਬੋਲਦੇ ਨਜ਼ਰ ਆਉਂਦੇ ਹਨ ਤੇ ਜਿਸ ਤੋਂ ਬਾਅਦ ਸੁਨੰਦਾ ਸ਼ਰਮਾ ਨੇ ਇੱਕ ਲੈਟਰ ਲਿਖੀ ਤੇ ਇਹ ਲੈਟਰ ਸ਼ੈਰੀ ਮਾਨ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ।

ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੀ ਮਸ਼ਹੂਰ ਗਾਇਕਾ ਸੁਨੰਦਾ ਸ਼ਰਮਾ ਨੇ ਪੰਜਾਬੀ ਬੋਲੀ ਲਈ ਕੰਮ ਕਰਨ ਵਾਲੇ ਪੰਡਿਤ ਧਨੇਸ਼ਵਰ ਰਾਓ ਨਾਲ ਮੁਲਾਕਾਤ ਕੀਤੀ ਹੈ। ਇਸ ਮੁਲਾਕਾਤ ਦੌਰਾਨ ਦੋਹਾਂ ਨੇ ਪੰਜਾਬੀ ਸੰਗੀਤ ਤੇ ਪੰਜਾਬੀ ਬੋਲੀ ਨੂੰ ਪ੍ਰਫੁੱਲਿਤ ਕਰਨ ਦੇ ਮੁੱਦੇ ‘ਤੇ ਵਿਚਾਰ ਚਰਚਾ ਕੀਤੀ ਹੈ।

ਇਸ ਦੇ ਨਾਲ ਹੀ ਸੁਨੰਦਾ ਸ਼ਰਮਾ ਨੇ ਆਪਣੇ ‘ਪਟਾਕਾ’ ਗੀਤ ਲਈ ਲਿਖਤੀ ਰੂਪ ਵਿੱਚ ਮੁਆਫ਼ੀ ਮੰਗੀ ਹੈ ਤੇ ਉਹਨਾਂ ਨੇ ਵਾਅਦਾ ਕੀਤਾ ਹੈ ਕਿ ਉਹ ਅੱਗੇ ਤੋਂ ਪੰਜਾਬ ਦੇ ਸੱਭਿਆਚਾਰ ਨਾਲ ਜੁੜੇ ਹੋਏ ਗੀਤ ਗਾਵੇਗੀ।

ਉਹਨਾਂ ਨੇ ਕਿਹਾ ਹੈ ਕਿ ਇਸ ਗੀਤ ਨਾਲ ਜੇਕਰ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਤਾਂ ਉਹ ਇਸ ਲਈ ਮੁਆਫੀ ਮੰਗਦੀ ਹੈ। ਉਹਨਾਂ ਨੇ ਕਿਹਾ ਕਿ ਅੱਗੇ ਤੋਂ ਉਹ ਅਜਿਹੇ ਗੀਤ ਗਾਵੇਗੀ ਜਿਹੜੇ ਕਿ ਪੰਜਾਬੀ ਸੱਭਿਆਚਾਰ ਦੇ ਦਾਇਰੇ ਵਿੱਚ ਹੋਣਗੇ। ਇਸ ਮੁਲਾਕਾਤ ਦੌਰਾਨ ਪੰਡਿਤ ਧਨੇਸ਼ਵਰ ਰਾਓ ਦੇ ਨਾਲ ਪਿੰਕੀ ਧਾਲੀਵਾਲ, ਗੁਰਪਾਲ ਸਿੰਘ ਤੇ ਕੁਲਦੀਪ ਲੋਹਟ ਵੀ ਮੌਜੂਦ ਸਨ।

ਜੇਕਰ ਗੱਲ ਕੀਤੀ ਜਾਏ ਲੈਟਰ ਦੀ ਤਾਂ ਇਹ ਲੈਟਰ ਸੁਨੰਦਾ ਸ਼ਰਮਾ ਨੇ ਹੀ ਲਿਖਿਆ ਹੈ ਇਸ ਚੀਜ ਦਾ ਅਜੇ ਖੁਲਾਸਾ ਨਹੀਂ ਹੋਇਆ ਪਰ ਦੱਸ ਦੇਈਏ ਕਿ ਇਹ ਲੈਟਰ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ, ਸ਼ੈਰੀ ਮਾਨ ਦੇ ਇਸ ਪੋਸਟ ਤੇ ਲੋਕ ਤਰ੍ਹਾਂ ਤਰ੍ਹਾਂ ਦੇ ਕਮੈਂਟ ਵੀ ਕਰ ਰਹੇ ਹਨ। ਸੁਨੰਦਾ ਸ਼ਰਮਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ।



error: Content is protected !!