BREAKING NEWS
Search

ਇੰਗਲੈਂਡ ਨੇ ਕਰਤਾ ਵੱਡਾ ਐਲਾਨ ਇਹਨਾਂ ਲੋਕਾਂ ਨੂੰ ਮਿਲਣਗੇ ਮਹੀਨੇ ਦੇ 35000 ਰੁਪਏ – ਹੋ ਗਿਆ ਐਲਾਨ

ਆਈ ਤਾਜਾ ਵੱਡੀ ਖਬਰ 

ਇਕ ਪਾਸੇ ਰੂਸ ਤੇ ਯੂਕ੍ਰੇਨ ਵਿਚਾਲੇ ਜੰਗ ਲਗਾਤਾਰ ਤੇਜ ਹੁੰਦੀ ਜਾ ਰਹੀ ਹੈ । ਦੋਵੇਂ ਦੇਸ਼ ਲਗਾਤਾਰ ਇਕ ਦੂਜੇ ਦੇ ਉੱਪਰ ਹਮਲੇ ਕਰ ਰਹੇ ਹਨ । ਇਨ੍ਹਾਂ ਹਮਲਿਆਂ ਦੌਰਾਨ ਕਈ ਤਰਾਂ ਦਾ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ । ਪਰ ਜੰਗ ਥੰਮ੍ਹਣ ਦਾ ਨਾਂ ਨਹੀਂ ਲੈ ਰਹੀ । ਹੁਣ ਤਕ ਯੂਕਰੇਨ ਦੇ ਸਮਰਥਨ ਵਿਚ ਬਹੁਤ ਸਾਰੇ ਦੇਸ਼ਾਂ ਦੇ ਵੱਲੋਂ ਰੂਸ ਉਪਰ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ । ਪਰ ਫਿਰ ਵੀ ਇਹ ਹਰ ਰੋਜ਼ ਲਗਾਤਾਰ ਵਧ ਰਹੀ ਹੈ । ਦੂਜੇ ਪਾਸੇ ਅਸਿੱਧੇ ਤੌਰ ਤੇ ਕਈ ਦੇਸ਼ ਯੂਕਰੇਨ ਦਾ ਸਾਥ ਦੇ ਰਹੇ ਹਨ । ਹੁਣ ਇਸੇ ਵਿਚਕਾਰ ਬ੍ਰਿਟੇਨ ਸਰਕਾਰ ਨੇ ਯੂਕਰੇਨ ਤੋਂ ਆਏ ਸ਼ਰਨਾਰਥੀਆਂ ਲਈ ਇਕ ਵੱਡਾ ਐਲਾਨ ਕਰ ਦਿੱਤਾ ਹੈ l

ਜਿਸ ਦੀ ਚਰਚਾ ਹੁਣ ਚਾਰੇ ਪਾਸੇ ਛਿੜੀ ਹੋਈ ਹੈ । ਦਰਅਸਲ ਹੁਣ ਬ੍ਰਿਟੇਨ ਦੀ ਸਰਕਾਰ ਨੇ ਯੂਕਰੇਨ ਦੀ ਸ਼ਰਨਾਰਥੀਆਂ ਨੂੰ ਜੋ ਲੋਕ ਆਪਣੇ ਘਰਾਂ ਵਿੱਚ ਪਨਾਹ ਦੇਣਗੇ ਉਨ੍ਹਾਂ ਨੂੰ ਹਰ ਮਹੀਨੇ 350 ਪੌਂਡ ਯਾਨੀ ਕਿ 35 ਹਜ਼ਾਰ ਰੁਪਏ ਦੇਣ ਦੀ ਪੇਸ਼ਕਸ਼ ਕੀਤੀ ਗਈ ਹੈ । ਬ੍ਰਿਟਿਸ਼ ਸਰਕਾਰ ਨੇ ਯੂਕਰੇਨ ਤੋਂ ਆਏ ਲੋਕਾਂ ਦੇ ਰਹਿਣ ਸਬੰਧੀ ਯੋਜਨਾ ਦੇ ਵਿਚ ਯੂ ਕੇ ਨਿਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਇਕ ਸ਼ਰਨਾਰਥੀ ਨੂੰ ਘੱਟੋ ਘੱਟ ਛੇ ਮਹੀਨਿਆਂ ਦੇ ਸਮੇਂ ਲਈ ਇਕ ਖਾਲੀ ਕਮਰਾ ਯਾ ਫਿਰ ਖਾਲੀ ਜਾਇਦਾਦ ਦੇਣ l ਜਿਸ ਦੇ ਚੱਲਦੇ ਸਰਕਾਰ ਓਹਨਾ ਨੂੰ 350 ਪੌਂਡ ਦੇਵੇਗੀ ।

ਜ਼ਿਕਰਯੋਗ ਹੈ ਕਿ ਬ੍ਰਿਟੇਨ ਦੀ ਸਰਕਾਰ ਵੱਲੋਂ ਯੂਕਰੇਨੀ ਸ਼ਰਨਾਰਥੀਅਾਂ ਦੇ ਲਈ ਇਕ ਨਵੀਂ ਸਕੀਮ ‘ਲੈਵਲਿੰਗ ਅੱਪ’ ਦੀ ਘੋਸ਼ਣਾ ਕਰਦੇ ਹੋਏ ਸੈਕਟਰੀ ਮਾਈਕਲ ਗੋਵ ਨੇ ਲੋਕਾਂ ਰਾਸ਼ਟਰੀ ਯਤਨਾਂ ਵਿਚ ਸ਼ਾਮਿਲ ਹੋਣ ਅਤੇ ਲੋੜਵੰਦਾਂ ਨੂੰ ਸੁਰੱਖਿਅਤ ਘਰ ਪ੍ਰਦਾਨ ਕਰਨ ਦੀ ਅਪੀਲ ਵੀ ਕੀਤੀ ਹੈ ।

ਬ੍ਰਿਟੇਨ ਸਰਕਾਰ ਦੇ ਵੱਲੋਂ ਜੋ ਯੋਜਨਾ ਲਾਗੂ ਕੀਤੀ ਗਈ ਹੈ ਉਹ ਸੋਮਵਾਰ ਤੋਂ ਲਾਂਚ ਕੀਤੀ ਜਾਵੇਗੀ ।ਜਿਸ ਦੇ ਚੱਲਦੇ ਬ੍ਰਿਟੇਨ ਵਿਚ ਰਹਿਣ ਵਾਲੇ ਲੋਕ ਯੂਕ੍ਰੇਨ ਤੋਂ ਆਏ ਸ਼ਰਨਾਰਥੀਆਂ ਨੂੰ ਛੇ ਮਹੀਨਿਆਂ ਲਈ ਆਪਣੇ ਘਰ ਵਿੱਚ ਇੱਕ ਕਮਰਾ ਜਾਂ ਫਿਰ ਵੱਖਰੀ ਜਾਇਦਾਦ ਦੇ ਲਈ ਨਾਮਜ਼ਦ ਕਰ ਸਕਣਗੇ । ਜ਼ਿਕਰਯੋਗ ਹੈ ਕਿ ਸਰਕਾਰ ਵਲੋਂ ਇਹ ਫ਼ੈਸਲਾ ਯੂਕਰੇਨ ਦੇ ਵਿਚ ਹੋਏ ਮਾੜੇ ਹਾਲਾਤਾਂ ਤੋਂ ਬਾਅਦ ਓਥੋਂ ਉਜੜ ਕੇ ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਲਿਆ ਗਿਆ ਹੈ ।



error: Content is protected !!