BREAKING NEWS
Search

ਇਸ ਪੰਜਾਬੀ ਗਾਇਕ ਦੀ ਹੋਈ ਅਚਾਨਕ ਮੌਤ , ਸੰਗੀਤ ਜਗਤ ਚ ਛਾਈ ਸੋਗ ਦੀ ਲਹਿਰ

ਆਈ ਤਾਜਾ ਵੱਡੀ ਖਬਰ 

ਪੰਜਾਬੀ ਸੱਭਿਅਤਾ ਨਾਲ ਜੁੜੀਆਂ ਅਜਿਹੀਆਂ ਬਹੁਤ ਸਾਰੀਆਂ ਹਸਤੀਆਂ ਹਨ ਜਿਹਨਾਂ ਨੇ ਪੰਜਾਬੀ ਸੱਭਿਅਤਾ ਨੂੰ ਉੱਚਾ ਚੁੱਕਣ ਲਈ ਸਦਾ ਵਿਸ਼ੇਸ਼ ਉਪਰਾਲੇ ਕੀਤੇ ਹਨ । ਹੁਣ ਤਕ ਅਜਿਹੇ ਬਹੁਤ ਸਾਰੇ ਲੇਖਕ, ਕਲਾਕਾਰ ,ਗੀਤਕਾਰ ,ਸੰਗੀਤਕਾਰ ਤੇ ਸਾਹਿਤਕਾਰ ਹਨ ਜੋ ਸਮੇਂ ਸਮੇਂ ਤੇ ਪੰਜਾਬੀ ਸੱਭਿਅਤਾ ਨੂੰ ਉੱਚਾ ਚੁੱਕਣ ਲਈ ਕਾਰਜ ਕਰਦੇ ਰਹਿੰਦੇ ਹਨ । ਕਦੇ ਗੀਤਾਂ ਦੇ ਜ਼ਰੀਏ ਤੇ ਕਦੇ ਲੇਖਣੀ ਦੇ ਜ਼ਰੀਏ l ਗੱਲ ਕੀਤੀ ਜਾਵੇ ਜੇਕਰ ਗੀਤਕਾਰਾਂ ਤੇ ਸੰਗੀਤਕਾਰਾਂ ਦੀ ਤਾਂ , ਹੁਣ ਤਕ ਅਜਿਹੇ ਬਹੁਤ ਸਾਰੇ ਗੀਤਕਾਰ ਹਨ ਜਿਨ੍ਹਾਂ ਨੇ ਆਪਣੇ ਗੀਤਾਂ ਦੇ ਜ਼ਰੀਏ ਲੋਕਾਂ ਦੇ ਦਿਲਾਂ ਵਿੱਚ ਜਿੱਥੇ ਵੱਖਰੀ ਥਾਂ ਬਣਾਈ ਉਥੇ ਹੀ ਉਨ੍ਹਾਂ ਗੀਤਾਂ ਦੇ ਸਰੀਰ ਪੰਜਾਬੀ ਸੱਭਿਅਤਾ ਨੂੰ ਵੀ ਕਾਫੀ ਪ੍ਰਫੁੱਲਤ ਕੀਤਾ ਹੈ ।

ਪਰ ਬੀਤੇ ਕੁਝ ਸਮੇਂ ਤੋਂ ਲਗਾਤਾਰ ਅਜਿਹੀਆਂ ਮਹਾਨ ਹਸਤੀਆਂ ਦੇ ਨਾਲ ਜੁੜੀਆਂ ਹੋਈਆਂ ਮਾੜੀਆਂ ਖ਼ਬਰਾਂ ਸਾਹਮਣੇ ਆਈਆਂ ਹਨ , ਜਿੱਥੇ ਵੱਖ ਵੱਖ ਕਾਰਨਾਂ ਕਾਰਨ ਇਹ ਹਸਤੀਆਂ ਆਪਣੀਆਂ ਜਾਨਾਂ ਗੁਆ ਰਹੀਆਂ ਹਨ । ਇਸੇ ਵਿਚਕਾਰ ਪੰਜਾਬੀ ਸੰਗੀਤ ਜਗਤ ਲਈ ਇਕ ਹੋਰ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਪ੍ਰਸਿੱਧ ਪੰਜਾਬੀ ਲੋਕ ਗਾਇਕ ਬਿੱਕਰ ਤੀਮੋਵਾਲ ਦਾ ਅੱਜ ਦੇਹਾਂਤ ਹੋ ਚੁੱਕਿਆ ਹੈ ।

ਇਸ ਮਸ਼ਹੂਰ ਪੰਜਾਬੀ ਲੋਕ ਗਾਇਕ ਬਿੱਕਰ ਤੀਮੋਵਾਲ ਦੇ ਦੇਹਾਂਤ ਕਾਰਨ ਪੰਜਾਬੀ ਸੰਗੀਤ ਜਗਤ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਤੇ ਇਸ ਬੇਵਕਤੀ ਮੌਤ ਦੇ ਕਾਰਨ ਉਨ੍ਹਾਂ ਨੂੰ ਚਾਹੁਣ ਵਾਲਿਆਂ ਵਿਚ ਕਾਫੀ ਨਿਰਾਸ਼ਾ ਝਲਕ ਰਹੀ ਹੈ ਤੇ ਉਨ੍ਹਾਂ ਨੂੰ ਚਾਹੁਣ ਵਾਲਿਆਂ ਵੱਲੋਂ ਆਪਣੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਪਰ ਓਹਨਾ ਦੀਆਂ ਤਸਵੀਰਾਂ ਸਾਂਝੀਆਂ ਕਰ ਕੇ ਉਨ੍ਹਾਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ।

ਉੱਥੇ ਹੀ ਸੰਗੀਤ ਜਗਤ ਨਾਲ ਜੁੜੀਆਂ ਹੋਏ ਲੋਕ ਦਵਿੰਦਰ ਦਿਆਲਪੁਰੀ ,ਅਸ਼ੋਕ ਗਿੱਲ ,ਜੀਵਨਜੋਤ ਨਕੋਦਰ ਵਾਲੇ ,ਸੁਖਬੀਰ ਸਿੰਘ ਮਲਸੀਆ ,ਪ੍ਰਸਿੱਧ ਗੀਤਕਾਰ ਤੇ ਗਾਇਕ ਮਿੰਟੂ ਹੇਅਰ ਸਮੇਤ ਕਈ ਗਾਇਕਾਂ ਅਤੇ ਵੱਲੋਂ ਉਨ੍ਹਾਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਤੇ ਨਾਲ ਹੀ ਪਰਿਵਾਰ ਦੇ ਨਾਲ ਹਮਦਰਦੀ ਪ੍ਰਗਟਾਈ ਗਈ । ਸੋ ਅਸੀਂ ਵੀ ਆਪਣੇ ਚੈਨਲ ਦੇ ਜ਼ਰੀਏ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਸਥਾਨ ਬਖ਼ਸ਼ੇ ਤੇ ਪਿੱਛੇ ਰਹਿੰਦੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖ਼ਸ਼ੇ ।



error: Content is protected !!