BREAKING NEWS
Search

ਬੋਲੀਵੁਡ ਨੂੰ ਲਗਾ ਵੱਡਾ ਝੱਟਕਾ ਅਚਾਨਕ ਹੋਈ ਇਸ ਮਸ਼ਹੂਰ ਹਸਤੀ ਦੀ ਮੌਤ , ਫ਼ਿਲਮੀ ਜਗਤ ਚ ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਇਸ ਸਾਲ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਜਿੱਥੇ ਵੱਖ ਵੱਖ ਖੇਤਰਾਂ ਦੀਆਂ ਬਹੁਤ ਸਾਰੀਆਂ ਸਖਸ਼ੀਅਤਾ ਕਈ ਹਾਦਸਿਆਂ ਦਾ ਸ਼ਿਕਾਰ ਹੋਈਆਂ ਹਨ ,ਕਈ ਬਿਮਾਰੀਆਂ ਦੇ ਚਲਦਿਆਂ ਹੋਇਆਂ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਆਖ ਕੇ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਬਿਰਾਜੀਆ ਹਨ। ਉੱਥੇ ਹੀ ਇਕ ਤੋਂ ਬਾਅਦ ਇਕ ਵੱਖ-ਵੱਖ ਖੇਤਰਾਂ ਵਿਚੋਂ ਕੋਈ ਨਾ ਕੋਈ ਦੁਖਦਾਈ ਖਬਰ ਸਾਹਮਣੇ ਆਈ ਹੈ ਜੋ ਲੋਕਾਂ ਨੂੰ ਝੰਜੋੜ ਕੇ ਰੱਖ ਦਿੰਦੀ ਹੈ। ਇਸ ਦੁਨੀਆਂ ਤੋਂ ਜਾਣ ਵਾਲੀਆਂ ਇਨ੍ਹਾਂ ਹਸਤੀਆਂ ਦੀ ਕਮੀ ਉਨ੍ਹਾਂ ਦੇ ਵੱਖ ਵੱਖ ਖੇਤਰਾਂ ਅਤੇ ਉਹਨਾਂ ਦੇ ਪਰਿਵਾਰਾਂ ਵਿਚ ਕਦੇ ਵੀ ਪੂਰੀ ਨਹੀਂ ਹੋ ਸਕਦੀ।

ਬਹੁਤ ਸਾਰੀਆਂ ਫਿਲਮੀ ਹਸਤੀਆਂ ਜਿੱਥੇ ਕਰੋਨਾ ਦੀ ਚਪੇਟ ਵਿੱਚ ਆਈਆਂ ਹਨ ਉਥੇ ਹੀ ਵਾਪਰਨ ਵਾਲੇ ਸੜਕ ਹਾਦਸਿਆਂ ਦੇ ਵਿੱਚ ਵੀ ਬਹੁਤ ਸਾਰੀਆਂ ਹਸਤੀਆਂ ਦੀ ਜਾਨ ਗਈ ਹੈ। ਹੁਣ ਬੌਲੀਵੁੱਡ ਨੂੰ ਇੱਕ ਵੱਡਾ ਝਟਕਾ ਲੱਗਾ ਹੈ ਜਿਥੇ ਅਚਾਨਕ ਹੀ ਇਸ ਮਸ਼ਹੂਰ ਹਸਤੀ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਸ ਨਾਲ ਫਿਲਮ ਜਗਤ ਵਿਚ ਸੋਗ ਦੀ ਲਹਿਰ ਫ਼ੈਲ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਫਿਲਮ ਸਮੀਖਿਆ ਕਰਨ ਵਾਲੇ ਜੈਪ੍ਰਕਾਸ਼ ਚੋਕਸੇ ਦਾ ਦਿਹਾਂਤ ਹੋਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਗਿਆ ਹੈ ਕਿ ਉਹਨਾ ਦਾ ਦਿਹਾਂਤ ਬੁਧਵਾਰ ਸਵੇਰ ਨੂੰ 8 ਵਜੇ ਹੋਇਆ ਹੈ।

ਉਹ ਪਿਛਲੇ ਕਾਫੀ ਲੰਮੇ ਸਮੇਂ ਤੋਂ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਜੂਝਦੇ ਆ ਰਹੇ ਸਨ। ਉਨ੍ਹਾਂ ਵੱਲੋਂ 83 ਸਾਲ ਦੀ ਉਮਰ ਵਿਚ ਵੀ ਲਗਾਤਾਰ ਆਪਣਾ ਕੰਮ ਜਜ਼ਬੇ ਨਾਲ ਕੀਤਾ ਜਾ ਰਿਹਾ ਸੀ ਜਿਨ੍ਹਾਂ ਦਾ ਅਜੇ ਪਿਛਲੇ ਹਫਤੇ ਹੀ ਇੱਕ ਕਾਲਮ ਪਰਦੇ ਦੇ ਪਿੱਛੇ ਦੀ ਆਖਰੀ ਕਿਸ਼ਤ ਛਪੀ ਸੀ।

ਉਨ੍ਹਾਂ ਵੱਲੋਂ ਜਿੱਥੇ ਉਸ ਵਿਚ ਪਾਠਕਾਂ ਦਾ ਧੰਨਵਾਦ ਵੀ ਕੀਤਾ ਗਿਆ ਸੀ ਅਤੇ ਲਿਖਿਆ ਗਿਆ ਲੇਖ ਕਾਫੀ ਭਾਵੁਕ ਸੀ। ਇਸ ਸੀਨੀਅਰ ਪੱਤਰਕਾਰ ਦਾ 83 ਸਾਲ ਦੀ ਉਮਰ ਵਿੱਚ ਜਿੱਥੇ ਦਿਹਾਂਤ ਹੋਇਆ ਹੈ ਉਥੇ ਹੀ ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਸੁਣਦੇ ਵੱਖ ਵੱਖ ਸਖ਼ਸੀਅਤਾਂ ਵੱਲੋਂ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ।



error: Content is protected !!