ਆਈ ਤਾਜਾ ਵੱਡੀ ਖਬਰ

ਕੇਂਦਰ ਸਰਕਾਰ ਵੱਲੋਂ ਤਿੰਨ ਵਿਵਾਦਤ ਖ਼ੇਤੀ ਕਨੂੰਨਾਂ ਨੂੰ ਲਾਗੂ ਕੀਤਾ ਗਿਆ ਸੀ ਜਿਸ ਨੂੰ ਰੱਦ ਕਰਵਾਉਣ ਲਈ ਪੰਜਾਬ ਦੇ ਸਾਰੇ ਗਾਇਕਾ ਅਤੇ ਅਦਾਕਾਰਾ ਵੱਲੋਂ ਅੱਗੇ ਆ ਕੇ ਕਿਸਾਨਾਂ ਨੂੰ ਭਰਪੂਰ ਸਮਰਥਨ ਦਿਤਾ ਗਿਆ ਸੀ। ਜਿੱਥੇ ਇਨ੍ਹਾਂ ਗਾਇਕਾਂ ਵੱਲੋਂ ਕਿਸਾਨਾਂ ਦੇ ਹੌਂਸਲੇ ਬੁਲੰਦ ਕਰਨ ਲਈ ਕਿਸਾਨੀ ਸੰਘਰਸ਼ ਨੂੰ ਸਮਰਪਤ ਬਹੁਤ ਸਾਰੇ ਗੀਤ ਵੀ ਗਾਏ ਗਏ ਉਥੇ ਹੀ ਦਿੱਲੀ ਦੀਆਂ ਸਰਹੱਦਾਂ ਉਪਰ ਵੀ ਵਾਰੀ ਵਾਰੀ ਇਹਨਾਂ ਕਲਾਕਾਰਾਂ ਅਤੇ ਗਾਇਕਾਂ ਵੱਲੋਂ ਸ਼ਾਮਲ ਹੋ ਕੇ ਆਪਣੀ ਹਾਜ਼ਰੀ ਲਗਵਾਈ ਗਈ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਸੰਘਰਸ਼ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਸਨ। ਕਰੋਨਾ ਸਮੇਂ ਵੀ ਬਹੁਤ ਸਾਰੇ ਗਾਇਕ ਅਤੇ ਅਦਾਕਾਰਾ ਅੱਗੇ ਆ ਕੇ ਲੋਕਾਂ ਦੀ ਮਦਦ ਕਰਦੇ ਹੋਏ ਵੇਖੇ ਗਏ।

ਉੱਥੇ ਹੀ ਬਹੁਤ ਸਾਰੇ ਪੰਜਾਬੀ ਗਾਇਕਾਂ ਅਤੇ ਅਦਾਕਾਰਾ ਦੀ ਜ਼ਿੰਦਗੀ ਨਾਲ ਜੁੜੀਆਂ ਹੋਈਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਕਦੇ ਉਹ ਆਪਣੀ ਗਾਇਕੀ ਦੇ ਖੇਤਰ ਨੂੰ ਲੈ ਕੇ ਵਿਵਾਦਾਂ ਵਿਚ ਫਸ ਜਾਂਦੇ ਹਨ ਅਤੇ ਕਦੇ ਨਿੱਜੀ ਜ਼ਿੰਦਗੀ ਨੂੰ, ਹੁਣ ਮਸ਼ਹੂਰ ਪੰਜਾਬੀ ਗਾਇਕ ਸ਼ੈਰੀ ਮਾਨ ਬਾਰੇ ਇਹ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਚਲਦੀ ਸਟੇਜ ਤੇ ਇਹ ਸਭ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹਨੀਂ ਦਿਨੀਂ ਜਿੱਥੇ ਪੰਜਾਬੀ ਗਾਇਕ ਅਤੇ ਅਦਾਕਾਰ ਸ਼ੈਰੀ ਮਾਨ ਯੂ ਕੇ ਦੇ ਵਿੱਚ ਆਪਣੇ ਸ਼ੋਅ ਕਰਨ ਲਈ ਗਏ ਹੋਏ ਹਨ।

ਉੱਥੇ ਹੀ ਲਾਈਵ ਚੱਲ ਰਹੇ ਇੱਕ ਸ਼ੋ ਦੌਰਾਨ ਉਨ੍ਹਾਂ ਦੀ ਇਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਜਿੱਥੇ ਇਕ ਵਿਅਕਤੀ ਵੱਲੋਂ ਉਨ੍ਹਾਂ ਉੱਪਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਵੀਡੀਓ ਵਿੱਚ ਵੇਖਿਆ ਜਾ ਰਿਹਾ ਹੈ ਕਿ ਜਿਥੇ ਸਟੇਜ ਉਪਰ ਕੁਝ ਲੋਕਾਂ ਵੱਲੋਂ ਸ਼ੈਰੀ ਮਾਨ ਨਾਲ ਤਸਵੀਰਾਂ ਖਿਚਾਈਆਂ ਜਾ ਰਹੀਆਂ ਹਨ। ਉੱਥੇ ਹੀ ਇਕ ਮਹਿਲਾ ਦੇ ਸ਼ੈਰੀ ਮਾਨ ਨਾਲ ਤਸਵੀਰ ਖਿਚਵਾਉਣ ਦੇ ਸਮੇਂ ਇਕ ਵਿਅਕਤੀ ਵੱਲੋਂ ਸ਼ੈਰੀ ਮਾਨ ਦੇ ਵਾਲਾ ਨੂੰ ਖਿੱਚਿਆ ਜਾਂਦਾ ਹੈ।

ਜਿਸ ਤੋਂ ਬਾਅਦ ਸ਼ੈਰੀ ਮਾਨ ਕੋਈ ਪ੍ਰਤੀਕਿਰਿਆ ਨਹੀਂ ਦਿੰਦੇ ਅਤੇ ਉਹ ਹੋਰ ਫੈਂਨਜ਼ ਨਾਲ ਤਸਵੀਰ ਖਿਚਵਾਉਣ ਲੱਗਦੇ ਹਨ ਤਾਂ ਉਸ ਸਮੇਂ ਹੀ ਉਸ ਵਿਅਕਤੀ ਵੱਲੋਂ ਫਿਰ ਤੋਂ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜਿਸ ਨੂੰ ਬਾਡੀਗਾਰਡਜ਼ ਵੱਲੋਂ ਰੋਕ ਲਿਆ ਜਾਂਦਾ ਹੈ ਅਤੇ ਉਸ ਨੂੰ ਉਸ ਜਗਾ ਤੋਂ ਹਟਾ ਦਿੱਤਾ ਗਿਆ। ਇਸ ਉਪਰ ਅਜੇ ਕੋਈ ਵੀ ਖ਼ਬਰ ਸਾਹਮਣੇ ਨਹੀਂ ਆਈ ਤੇ ਸ਼ੈਰੀ ਮਾਨ ਵੱਲੋਂ ਉਸ ਵਿਅਕਤੀ ਉੱਪਰ ਕੋਈ ਐਕਸ਼ਨ ਲਿਆ ਗਿਆ ਹੈ ਜਾਂ ਅਜੇ ਤੱਕ ਨਹੀਂ। ਇਸ ਬਾਰੇ ਗਾਇਕ ਸ਼ੈਰੀ ਮਾਨ ਅਤੇ ਉਸ ਦੀ ਟੀਮ ਵੱਲੋਂ ਕੋਈ ਵੀ ਪੁਸ਼ਟੀ ਨਹੀਂ ਕੀਤੀ ਗਈ ਹੈ।

Home ਤਾਜਾ ਜਾਣਕਾਰੀ ਮਸ਼ਹੂਰ ਪੰਜਾਬੀ ਗਾਇਕ ਸ਼ੈਰੀ ਮਾਨ ਬਾਰੇ ਆਈ ਇਹ ਵੱਡੇ ਖਬਰ – ਚਲਦੀ ਸਟੇਜ ਤੇ ਹੋਇਆ ਅਜਿਹਾ ਸਭ ਰਹਿ ਗਏ ਹੈਰਾਨ

ਤਾਜਾ ਜਾਣਕਾਰੀ
ਮਸ਼ਹੂਰ ਪੰਜਾਬੀ ਗਾਇਕ ਸ਼ੈਰੀ ਮਾਨ ਬਾਰੇ ਆਈ ਇਹ ਵੱਡੇ ਖਬਰ – ਚਲਦੀ ਸਟੇਜ ਤੇ ਹੋਇਆ ਅਜਿਹਾ ਸਭ ਰਹਿ ਗਏ ਹੈਰਾਨ
ByadminMarch 1, 2022Comments Off on ਮਸ਼ਹੂਰ ਪੰਜਾਬੀ ਗਾਇਕ ਸ਼ੈਰੀ ਮਾਨ ਬਾਰੇ ਆਈ ਇਹ ਵੱਡੇ ਖਬਰ – ਚਲਦੀ ਸਟੇਜ ਤੇ ਹੋਇਆ ਅਜਿਹਾ ਸਭ ਰਹਿ ਗਏ ਹੈਰਾਨ
Previous Postਮਸ਼ਹੂਰ ਕ੍ਰਿਕਟਰ ਸਚਿਨ ਤੇਂਦੁਲਕਰ ਦੇ ਖਾਸ ਦੋਸਤ ਸਾਬਕਾ ਕ੍ਰਿਕਟਰ ਵਿਨੋਦ ਕਾਂਬਲੀ ਬਾਰੇ ਆਈ ਮਾੜੀ ਖਬਰ
Next Postਇਹ ਮਸ਼ਹੂਰ ਅਦਾਕਾਰਾ ਸ਼ੂਟਿੰਗ ਦੌਰਾਨ ਹੋ ਗਈ ਜਖਮੀ – ਪ੍ਰਸੰਸਕ ਕਰ ਰਹੇ ਦੁਆਵਾਂ