ਕਿਡਨੀ ਦੀ ਬਿਮਾਰੀ ਨਾਲ ਜੂਝ ਰਹੇ ਮਰੀਜ਼ਾਂ ਲਈ ਰਾਹਤ ਭਰੀ ਖਬਰ ਹੈ।
ਸਰਬੱਤ ਦਾ ਭਲਾ ਟਰਸੱਟ ਨੇ ਇਕ ਨਵੇਕਲੀ ਪਹਿਲ ਕਰਦੇ ਹੋਏ ਪੰਜਾਬ ਤੋਂ ਇਲਾਵਾ ਤਿੰਨ ਸੂਬਿਆਂ ‘ਚ ਕਰੀਬ 165 ਡਾਇਲਸਿਸ ਯੂਨਿਟ ਲਗਾਏ ਹਨ। ਗੱਲਬਾਤ ਕਰਦੇ ਹੋਏ ਸਰਬੱਤ ਦਾ ਭਲਾ ਟਰੱਸਟ ਦੇ ਮੁਖੀ ਡਾ. ਐੱਸ. ਪੀ. ਸਿੰਘ ਓਬਰਾਏ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਟੀਚਾ 250 ਡਾਇਲਸਿਸ ਯੂਨਿਟ ਲਗਾਉਣ ਦਾ ਹੈ।
ਓਬਰਾਏ ਨੇ ਦੱਸਿਆ ਕਿ ਸਰਬੱਤ ਦਾ ਭਲਾ ਟਰੱਸਟ ਵਲੋਂ 4 ਸੂਬਿਆਂ ‘ਚ ਡਾਇਲਸਿਸ ਯੂਨਿਟ ਲਗਾਏ ਜਾ ਰਹੇ ਹਨ। ਜਿਥੇ ਕਿਡਨੀ ਦੇ ਮਰੀਜ਼ ਸਸਤੇ ਵਿਚ ਆਪਣਾ ਇਲਾਜ ਕਰਵਾ ਸਕਣਗੇ।
ਓਬਰਾਏ ਨੇ ਕਿਹਾ ਕਿ ਜਿੱਥੇ ਪ੍ਰਾਈਵੇਟ ਹਸਪਤਾਲਾਂ ਵਿਚ ਡਾਇਲਸਿਸ ‘ਤੇ 3 ਹਜ਼ਾਰ ਰੁਪਏ ਦਾ ਖਰਚਾ ਆਉਂਦਾ ਸੀ, ਹੁਣ ਇਸ ਦਾ ਖਰਚਾ ਸਿਰਫ 250 ਰੁਪਏ ਹੋਵੇਗਾ। ਹੁਣ ਤਕ ਪੰਜਾਬ ਦੇ 23 ਸਰਕਾਰੀ ਅਤੇ 47 ਪ੍ਰਾਈਵੇਟ ਹਸਪਤਾਲਾਂ ‘ਚ ਕਿਡਨੀ ਦੇ ਮਰੀਜ਼ਾਂ ਦਾ ਇਲਾਜ ਹੋ ਰਿਹਾ ਹੈ।
ਇਸ ਦੌਰਾਨ ਓਬਰਾਏ ਨੇ ਕਿਹਾ ਕਿ ਉਹ ਮਰੀਜ਼ਾਂ ਨੂੰ 50 ਹਜ਼ਾਰ ਡਾਇਲਸਿਸ ਕਿੱਟਾਂ ਵੀ ਮੁਫ਼ਤ ਮੁਹੱਈਆ ਕਰਵਾਉਣਗੇ। ਲੋੜਵੰਦ ਮਰੀਜ਼ ਟਰੱਸਟ ਦੇ ਦਫਤਰ ਨਾਲ ਸੰਪਰਕ ਕਰ ਸਕਦੇ ਹਨ ਅਤੇ ਪੰਜਾਬ ਦੇ ਸਾਰੇ ਜ਼ਿਲਿਆਂ ‘ਚ ‘ਸਰਬੱਤ ਦਾ ਭਲਾ ਟਰੱਸਟ’ ਦੇ ਦਫਤਰ ਮੌਜੂਦ ਹਨ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ