ਆਈ ਤਾਜਾ ਵੱਡੀ ਖਬਰ

ਕੋਰੋਨਾ ਮਹਾਂਮਾਰੀ ਦੇ ਚੱਲਦੇ ਬੱਚਿਆਂ ਦੀ ਪਡ਼੍ਹਾਈ ਤੇ ਉਪਰ ਖਾਸਾ ਪ੍ਰਭਾਵ ਪਿਆ ਹੈ ਇਸ ਵਿਚਕਾਰ ਹੁਣ ਖ਼ਬਰ ਸਾਹਮਣੇ ਆਈ ਹੈ ਕਿ ਪੰਜਵੀਂ ਅਤੇ ਅੱਠਵੀਂ ਕਲਾਸ ਦੇ ਬੋਰਡ ਦੀਆਂ ਪ੍ਰੀਖਿਆਵਾਂ ਇਸ ਸਾਲ ਨਹੀਂ ਹੋਣਗੀਆਂ । ਪੂਰੇ ਇਕ ਸਾਲ ਦੇ ਲਈ ਹੁਣ ਪੰਜਵੀਂ ਅਤੇ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਤੇ ਰੋਕ ਲਗਾ ਦਿੱਤੀ ਗਈ ਹੈ । ਕਰੋਨਾ ਮਹਾਂਮਾਰੀ ਦੇ ਪ੍ਰਕੋਪ ਦੇ ਕਾਰਨ ਬੱਚਿਆਂ ਦੇ ਸਕੂਲ ਦੀ ਪੜ੍ਹਾਈ ਨਹੀਂ ਹੋ ਸਕੀ , ਜਿਸ ਦੇ ਚਲਦੇ ਹੁਣ ਸਰਕਾਰ ਵੱਲੋਂ ਇਹ ਵੱਡਾ ਫੈਸਲਾ ਲਿਆ ਗਿਆ ਹੈ । ਅੱਜ ਹਰਿਆਣਾ ਸਰਕਾਰ ਨੇ ਪੰਜਵੀਂ ਅਤੇ ਅੱਠਵੀਂ ਜਮਾਤ ਦੇ ਬੋਰਡ ਦੀਆਂ ਪ੍ਰੀਖਿਆਵਾਂ ਇਕ ਸਾਲ ਤਕ ਰੱਦ ਕਰ ਦਿੱਤੀਆਂ ਹਨ ।

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਸ ਬਾਬਤ ਕਿਹਾ ਹੈ ਕਿ ਇਸ ਸਾਲ ਪੰਜਵੀਂ ਅਤੇ ਅੱਠਵੀਂ ਜਮਾਤ ਦੀਆਂ ਪ੍ਰੀਖਿਆਵਾਂ ਨਹੀਂ ਹੋਣਗੀਆਂ ਉਨ੍ਹਾਂ ਕਿਹਾ ਹੈ ਕਿ ਇਸ ਦਾ ਕਾਰਨ ਕਰੋਨਾ ਮਹਾਂਮਾਰੀ ਦੇ ਕਾਰਨ ਬੱਚਿਆਂ ਦੀ ਪੜ੍ਹਾਈ ਨਹੀਂ ਹੋ ਸਕੀ ।ਜਿਸ ਕਰਕੇ ਇਕ ਸਾਲ ਤਕ ਬੋਰਡ ਦੀਆਂ ਪ੍ਰੀਖਿਆਵਾਂ ਉੱਪਰ ਰੋਕ ਲਗਾ ਦਿੱਤੀ ਗਈ ਹੈ ।

ਮਨੋਹਰ ਲਾਲ ਖੱਟਰ ਨੇ ਕਿਹਾ ਹੈ ਕਿ ਹੋਰ ਮੁੱਦਿਆਂ ਨੂੰ ਲੈ ਕੇ 25 ਫਰਵਰੀ ਨੂੰ ਇਕ ਮੀਟਿੰਗ ਕੀਤੀ ਜਾਵੇਗੀ । ਜਿਸ ਮੀਟਿੰਗ ਵਿੱਚ ਕਈ ਵੱਡੇ ਫੈਸਲੇ ਲਏ ਜਾਣਗੇ। ਉਨ੍ਹਾਂ ਕਿਹਾ ਹੈ ਕਿ ਫਿਲਹਾਲ ਬੋਰਡ ਦੀਆਂ ਪ੍ਰੀਖਿਆਵਾਂ ਨਾ ਕਰਵਾਉਣ ਦਾ ਫ਼ੈਸਲਾ ਲਿਆ ਗਿਆ ਹੈ । ਜ਼ਿਕਰਯੋਗ ਹੈ ਕਿ ਕੋਰੋਨਾ ਮਹਾਂਮਾਰੀ ਦੇ ਵਧਦੇ ਪ੍ਰਕੋਪ ਦੇ ਚਲਦੇ ਜਿੱਥੇ ਦੁਨੀਆ ਭਰ ਵਿਚ ਆਰਥਿਕ ਸੰਕਟ ਪੈਦਾ ਹੋਇਆ ਹੈ, ਦੂਜੇ ਪਾਸੇ ਬੱਚਿਆਂ ਦੀ ਪੜ੍ਹਾਈ ਉੱਪਰ ਵੀ ਇਸ ਦਾ ਖਾਸਾ ਪ੍ਰਭਾਵ ਪੈਦਾ ਹੋਇਆ ਨਜ਼ਰ ਆ ਰਿਹਾ ਹੈ ।

ਤਕਰੀਬਨ ਦੋ ਸਾਲਾਂ ਤਕ ਬੱਚਿਆਂ ਦੇ ਸਕੂਲ ਬੰਦ ਰਹੇ ਆਨਲਾਈਨ ਪੜ੍ਹਾਈ ਲਗਾਤਾਰ ਜਾਰੀ ਸੀ ਪਰ ਬਹੁਤ ਸਾਰੇ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਕਰਦੇ ਸਮੇਂ ਕਈ ਤਰਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ । ਜਿਸ ਕਾਰਨ ਬਹੁਤ ਸਾਰੇ ਵਿਦਿਆਰਥੀ ਆਪਣੀ ਪੜ੍ਹਾਈ ਤੋਂ ਪਿਛੜ ਗਏ । ਜਿਸ ਦੇ ਚੱਲਦੇ ਹੁਣ ਹਰਿਆਣਾ ਸਰਕਾਰ ਦੇ ਵੱਲੋਂ ਬੱਚਿਆਂ ਦੀ ਪੜ੍ਹਾਈ ਦੇ ਹੋਏ ਨੁਕਸਾਨ ਦੇ ਚਲਦੇ ਇਕ ਵੱਡਾ ਫੈਸਲਾ ਲਿਆ ਗਿਆ ਹੈ ।


ਤਾਜਾ ਜਾਣਕਾਰੀ
ਅਚਾਨਕ ਸਰਕਾਰ ਨੇ ਬੋਰਡ ਦੀਆਂ ਪ੍ਰੀਖਿਆਵਾਂ ਲਈ ਲੈ ਲਿਆ ਇਥੇ ਇਹ ਵੱਡਾ ਫੈਸਲਾ – 1 ਸਾਲ ਲਈ
ByadminFebruary 22, 2022Comments Off on ਅਚਾਨਕ ਸਰਕਾਰ ਨੇ ਬੋਰਡ ਦੀਆਂ ਪ੍ਰੀਖਿਆਵਾਂ ਲਈ ਲੈ ਲਿਆ ਇਥੇ ਇਹ ਵੱਡਾ ਫੈਸਲਾ – 1 ਸਾਲ ਲਈ
Previous Postਮਾਪਿਆਂ ਦੇ ਇਕਲੋਤੇ 8 ਸਾਲਾਂ ਪੁੱਤਰ ਨੂੰ ਘਰ ਦੇ ਬਾਹਰ ਮਿਲੀ ਇਸ ਤਰਾਂ ਦਰਦਨਾਕ ਮੌਤ ਦੇਖ ਕੰਬੀ ਸਭ ਦੀ ਰੂਹ
Next Postਡਾਕਟਰਾਂ ਦੇ ਉੱਡੇਹੋਸ਼ ਵਿਅਕਤੀ ਦੇ ਢਿੱਡ ਚੋ ਨਿਕਲਿਆ ਕੱਚ ਦਾ ਗਿਲਾਸ ਏਦਾਂ ਲੱਗਾ ਪਤਾ