ਆਈ ਤਾਜਾ ਵੱਡੀ ਖਬਰ

ਪੰਜਾਬ ਦੀ ਸਿਆਸਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਖ਼ਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਕਿਉਂਕਿ 20 ਫਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਨੂੰ ਤੇਜ ਕਰ ਦਿੱਤਾ ਗਿਆ ਹੈ। ਉਥੇ ਹੀ ਕੁਝ ਸਿਆਸੀ ਪਾਰਟੀਆਂ ਦੇ ਵਰਕਰਾਂ ਵੱਲੋਂ ਆਪਸੀ ਵਿਵਾਦ ਦੇ ਚਲਦੇ ਹੋਏ ਕਈ ਜਗ੍ਹਾ ਤੇ ਕੁਝ ਘਟਨਾਵਾਂ ਦੀਆਂ ਖ਼ਬਰਾਂ ਵੀ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਜਿੱਥੇ ਸਰਕਾਰ ਵੱਲੋਂ ਪੁਲਸ ਪ੍ਰਸ਼ਾਸਨ ਨੂੰ ਸਖ਼ਤੀ ਵਰਤਣ ਦੇ ਆਦੇਸ਼ ਦਿੱਤੇ ਗਏ ਹਨ ਤਾਂ ਜੋ ਸੂਬੇ ਅੰਦਰ ਅਮਨ ਅਤੇ ਸ਼ਾਂਤੀ ਨੂੰ ਸਥਾਪਤ ਕੀਤਾ ਜਾ ਸਕੇ। ਜਿਸ ਸਦਕਾ ਇਹਨਾਂ ਚੋਣਾਂ ਨੂੰ ਸਹੀ ਸਲਾਮਤ ਕਰਵਾਇਆ ਜਾ ਸਕੇ।

ਜਿੱਥੇ ਹੋਣ ਜਾ ਰਹੇ ਇਹਨਾਂ ਵਿਧਾਨਸਭਾ ਚੋਣਾਂ ਨੂੰ ਲੈ ਕੇ ਵੱਖ ਵੱਖ ਸਿਆਸੀ ਪਾਰਟੀਆਂ ਨੂੰ ਬਹੁਤ ਸਾਰੇ ਗਾਇਕਾਂ ਅਤੇ ਕਲਾਕਾਰਾ ਵਲੋ ਹਮਾਇਤ ਕੀਤੀ ਜਾ ਰਹੀ ਹੈ। ਉਥੇ ਹੀ ਕਲਾਕਾਰਾਂ ਨਾਲ ਜੁੜੀਆਂ ਹੋਈਆਂ ਕਈ ਖਬਰਾਂ ਸਾਹਮਣੇ ਆਈਆਂ ਹਨ। ਹੁਣ ਇਸ ਮਸ਼ਹੂਰ ਪੰਜਾਬੀ ਗਾਇਕ ਤੇ ਚਲਦੀ ਸਟੇਜ ਤੇ ਹਮਲਾ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਨਵਾਂਸ਼ਹਿਰ ਅਧੀਨ ਪੈਂਦੇ ਬਲਾਚੌਰ ਤੇ ਇੱਕ ਪਿੰਡ ਤੋਂ ਸਾਹਮਣੇ ਆਇਆ ਹੈ। ਜਿੱਥੇ ਬਲਾਚੌਰ ਦੇ ਇੱਕ ਡੀਏਵੀ ਸਕੂਲ ਵਿੱਚ ਇੱਕ ਪ੍ਰੋਗਰਾਮ ਕਰਵਾਇਆ ਗਿਆ ਸੀ।

ਇਸ ਸਮਾਗਮ ਦੇ ਵਿਚ ਜਿੱਥੇ ਪੰਜਾਬੀ ਗਾਇਕ ਪ੍ਰੇਮ ਢਿੱਲੋਂ ਆਏ ਹੋਏ ਸਨ ਉਥੇ ਹੀ ਸਿੱਪੀ ਗਿੱਲ ਵੀ ਹਾਜ਼ਰ ਸਨ। ਜਿਸ ਸਮੇਂ 10 ਮਿੰਟ ਪਹਿਲਾਂ ਹੀ ਆਏ ਗਾਇਕ ਪ੍ਰੇਮ ਢਿੱਲੋਂ ਵੱਲੋਂ ਗੀਤ ਗਾਇਆ ਜਾ ਰਿਹਾ ਸੀ ਤਾਂ ਉਸ ਸਮੇਂ ਇਕ ਨੌਜਵਾਨ ਵੱਲੋਂ ਉਸ ਨਾਲ ਖਿੱਚ ਧੂਹ ਕੀਤੀ ਗਈ ਅਤੇ ਆਪਣੇ ਵੱਲ ਮੂੰਹ ਕਰਨ ਦੀ ਕੋਸ਼ਿਸ਼ ਕਰਦੇ ਹੋਏ ਉਸਦੇ ਥੱਪੜ ਮਾਰ ਦਿੱਤਾ ਗਿਆ।

ਸਿੱਪੀ ਗਿੱਲ ਉਸ ਸਮੇਂ ਸਟੇਜ ਤੇ ਕੋਲ ਹੀ ਮੌਜੂਦ ਸਨ। ਇਸ ਘਟਨਾ ਦੇ ਵਿੱਚ ਜਿੱਥੇ ਸਥਿਤੀ ਤਣਾਅਪੂਰਣ ਹੋ ਗਈ ਉਥੇ ਹੀ ਇਸ ਪ੍ਰੋਗਰਾਮ ਨੂੰ ਖ਼ਤਮ ਕਰ ਦਿੱਤਾ ਗਿਆ। ਜਿਥੇ ਹਮਲਾ ਕਰਨ ਵਾਲੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਦੀ ਪਹਿਚਾਣ ਮਸ਼ਹੂਰ ਬੀਬਾ ਬੁਆਏਜ਼ ਗਰੁੱਪ ਦੇ ਮੈਂਬਰ ਵਜੋਂ ਕੀਤੀ ਗਈ ਹੈ। ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ਉਪਰ ਵਾਇਰਲ ਹੋਈ ਹੈ।


ਤਾਜਾ ਜਾਣਕਾਰੀ
ਇਸ ਮਸ਼ਹੂਰ ਪੰਜਾਬੀ ਗਾਇਕ ਤੇ ਚਲਦੀ ਸਟੇਜ ਤੇ ਹੋ ਗਿਆ ਹਮਲਾ – ਮਚਿਆ ਹੜਕੰਪ
ByadminFebruary 15, 2022Comments Off on ਇਸ ਮਸ਼ਹੂਰ ਪੰਜਾਬੀ ਗਾਇਕ ਤੇ ਚਲਦੀ ਸਟੇਜ ਤੇ ਹੋ ਗਿਆ ਹਮਲਾ – ਮਚਿਆ ਹੜਕੰਪ
Previous Postਰਾਮ ਰਹੀਮ ਦੇ ਸਰਸੇ ਡੇਰੇ ਵਲੋਂ ਪੰਜਾਬ ਚ ਵੋਟਾਂ ਚ ਸਮਰਥਨ ਦੇਣ ਦੇ ਬਾਰੇ ਆਈ ਇਹ ਵੱਡੀ ਖਬਰ
Next Postਪੰਜਾਬ ਚ ਇਥੇ ਆ ਗਿਆ ਤੇਂਦੂਆ ਹੋ ਜਾਵੋ ਸਾਵਧਾਨ – 1 ਬੰਦਾ ਹੋਇਆ ਜਖਮੀ , ਹੋ ਰਹੀ ਜੋਰਾਂ ਤੇ ਭਾਲ