BREAKING NEWS
Search

ਪੰਜਾਬ ਚ ਮਰੇ ਹੋਏ ਬੰਦਿਆ ਬਾਰੇ ਆਈ ਇਹ ਅਨੋਖੀ ਖਬਰ – ਸਭ ਰਹਿ ਗਏ ਹੈਰਾਨ

ਆਈ ਤਾਜਾ ਵੱਡੀ ਖਬਰ 

ਕਰੋਨਾ ਵਰਗੀ ਭਿਆਨਕ ਮਾਹਵਾਰੀ ਨੂੰ ਠੱਲ ਪਾਉਣ ਲਈ ਜਿੱਥੇ ਸਾਰੇ ਦੇਸ਼ਾਂ ਵੱਲੋਂ ਟੀਕਾਕਰਨ ਮੁਹਿੰਮ ਦਾ ਆਰੰਭ ਕੀਤਾ ਗਿਆ ਸੀ। ਉੱਥੇ ਹੀ ਸੱਭ ਲਈ ਕਰੋਨਾ ਟੀਕਾਕਰਨ ਕਰਵਾਉਣਾ ਲਾਜ਼ਮੀ ਵੀ ਕੀਤਾ ਗਿਆ ਸੀ। ਪੰਜਾਬ ਵਿਚ ਜਿੱਥੇ 18 ਸਾਲ ਤੋਂ ਘੱਟ ਉਮਰ ਵਰਗ ਦੇ ਲੋਕਾਂ ਦਾ ਕਰੋਨਾ ਟੀਕਾਕਰਨ ਕੀਤਾ ਜਾਣਾ ਆਰੰਭ ਕੀਤਾ ਗਿਆ ਸੀ। ਉਥੇ ਹੀ ਬਾਅਦ ਵਿਚ ਕਰੋਨਾ ਦੇ ਨਵੇਂ ਰੂਪ ਦੇ ਸਾਹਮਣੇ ਆਉਣ ਤੋਂ ਬਾਅਦ ਜਿਥੇ ਫਿਰ ਤੋਂ ਕਰੋਨਾ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਸਨ ਉੱਥੇ ਹੀ 15 ਤੋਂ 18 ਸਾਲ ਉਮਰ ਵਰਗ ਦੇ ਬੱਚਿਆਂ ਦਾ ਟੀਕਾਕਰਨ ਵੀ ਸ਼ੁਰੂ ਕਰ ਦਿੱਤਾ ਗਿਆ। ਇਸ ਇਕ ਸਾਲ ਦੇ ਦੌਰਾਨ ਜਿੱਥੇ ਸਰਕਾਰ ਵੱਲੋਂ ਬਹੁਤ ਸਾਰੇ ਲੋਕਾਂ ਦਾ ਕਰੋਨਾ ਟੀਕਾਕਰਣ ਕਰ ਦਿੱਤਾ ਗਿਆ ਹੈ।

ਜਿਸ ਸਦਕਾ ਕਰੋਨਾ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ ਉਥੇ ਹੀ ਸਿਹਤ ਵਿਭਾਗ ਵੱਲੋਂ ਜਿਥੇ ਲੋਕਾਂ ਦੀ ਸਿਹਤ ਨੂੰ ਦੇਖਦੇ ਹੋਏ ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ ਜਾ ਰਹੇ ਹਨ। ਉੱਥੇ ਹੀ ਆਏ ਦਿਨ ਹੀ ਸਿਹਤ ਵਿਭਾਗ ਦੀ ਵਰਤੀ ਗਈ ਅਣਗਹਿਲੀ ਦੀਆਂ ਬਹੁਤ ਸਾਰੀਆਂ ਖ਼ਬਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਹਨ। ਹੁਣ ਪੰਜਾਬ ਵਿੱਚ ਮਰੇ ਹੋਏ ਬੰਦਿਆਂ ਬਾਰੇ ਇਹ ਅਨੋਖੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਸਭ ਹੈਰਾਨ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਪੰਜਾਬ ਦੇ ਨਵਾਂਸ਼ਹਿਰ ਤੋਂ ਸਾਹਮਣੇ ਆਇਆ ਹੈ, ਜਿਸ ਦੀ ਜਾਣਕਾਰੀ ਦਿੰਦੇ ਹੋਏ ਇਕ ਐਨਜੀਓ ਚਲਾਉਣ ਵਾਲੇ ਰਾਜ ਸ਼ੋਕਰ ਵੱਲੋਂ ਦੱਸਿਆ ਗਿਆ ਹੈ ਕਿ ਉਨ੍ਹਾਂ ਦੀ ਮਾਤਾ ਜੀ ਦਾ ਜਿਥੇ ਪਿਛਲੇ ਸਾਲ 19 ਅਪ੍ਰੈਲ 2021 ਨੂੰ ਕਰੋਨਾ ਟੀਕਾਕਰਨ ਹੋਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਖਰਾਬ ਰਹਿਣ ਲੱਗੀ ਅਤੇ ਉਨ੍ਹਾਂ ਵੱਲੋਂ ਉਨ੍ਹਾਂ ਦਾ ਦੂਜਾ ਟੀਕਾ ਨਹੀਂ ਲਗਵਾਇਆ ਗਿਆ।

ਉਨ੍ਹਾਂ ਦੀ ਮਾਤਾ ਜੀ ਜਿੱਥੇ ਸ਼ੂਗਰ ਅਤੇ ਹਾਰਟ ਦੀ ਸਮੱਸਿਆ ਤੋਂ ਪੀੜਤ ਸਨ ਉਥੇ ਹੀ ਉਨ੍ਹਾਂ ਦੀ ਮਾਤਾ ਜੀ ਦਾ 25 ਜਨਵਰੀ 2022 ਨੂੰ ਸਵੇਰ ਦੇ ਸਮੇਂ ਦੇਹਾਂਤ ਹੋ ਗਿਆ। ਜਿੱਥੇ ਉਹ ਮਾਤਾ ਜੀ ਦੇ ਦੇਹਾਂਤ ਨੂੰ ਲੈ ਕੇ ਸੋਗ ਵਿੱਚ ਸਨ, ਉਥੇ ਹੀ 26 ਜਨਵਰੀ ਨੂੰ ਉਨ੍ਹਾਂ ਦੇ ਫੋਨ ਉਪਰ ਆਏ ਇਕ ਮੈਸਜ਼ ਨੇ ਸਾਰੇ ਪ੍ਰਵਾਰ ਨੂੰ ਹੈਰਾਨ ਕਰ ਦਿੱਤਾ।

ਜਿਸ ਵਿਚ ਉਨ੍ਹਾਂ ਦੀ ਮਾਤਾ ਦੇ ਬਾਰੇ 26 ਤਰੀਕ ਨੂੰ ਆਏ ਮੈਸਜ ਵਿੱਚ ਲਿਖਿਆ ਹੋਇਆ ਸੀ, ਕੇ ਉਨ੍ਹਾਂ ਦਾ ਟੀਕਾਕਰਨ ਹੋ ਚੁੱਕਾ ਹੈ। ਉੱਥੇ ਹੀ ਹੁਣ ਰਾਜ ਸ਼ੌਕਰ ਵੱਲੋਂ ਇਹ ਦੋਸ਼ ਲਗਾਇਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਆਪਣੀ ਕਾਰਗੁਜ਼ਾਰੀ ਨੂੰ ਬੇਹਤਰੀਨ ਦਿਖਾਉਣ ਵਾਸਤੇ ਆਮ ਲੋਕਾਂ ਦਾ ਟੀਕਾਕਰਣ ਕੀਤਾ ਜਾ ਰਿਹਾ ਹੈ।



error: Content is protected !!