BREAKING NEWS
Search

ਨਵਜੋਤ ਸਿੱਧੂ ਦੀ ਧੀ ਰਾਬੀਆ ਨੇ ਆਪਣੇ ਵਿਆਹ ਬਾਰੇ ਕਰਤਾ ਅਜਿਹਾ ਐਲਾਨ , ਸਾਰੇ ਰਹਿ ਗਏ ਹੈਰਾਨ

ਆਈ ਤਾਜਾ ਵੱਡੀ ਖਬਰ 

ਪੰਜਾਬ ਵਿਚ ਜਿੱਥੇ ਸਿਆਸਤ ਨਾਲ ਜੁੜੀਆਂ ਹੋਈਆਂ ਖ਼ਬਰਾਂ ਆਏ ਦਿਨ ਸਾਹਮਣੇ ਆ ਰਹੀਆਂ ਹਨ ਉਥੇ ਹੀ ਬਹੁਤ ਸਾਰੀਆਂ ਖ਼ਬਰਾਂ ਲੋਕਾਂ ਨੂੰ ਹੈਰਾਨ ਅਤੇ ਪ੍ਰੇਸ਼ਾਨ ਵੀ ਕਰ ਰਹੀਆਂ ਹਨ। ਸਭ ਸਿਆਸੀ ਪਾਰਟੀਆਂ ਵੱਲੋਂ ਜਿਥੇ ਚੋਣ ਕਮਿਸ਼ਨ ਵੱਲੋਂ ਲਾਗੂ ਕੀਤੀਆਂ ਗਈਆਂ ਹਦਾਇਤਾਂ ਦੇ ਅਨੁਸਾਰ ਆਪਣੀ ਪਾਰਟੀ ਦੀ ਜਿੱਤ ਵਾਸਤੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਉਥੇ ਹੀ ਵੱਖ ਵੱਖ ਪਾਰਟੀਆਂ ਦੇ ਵੱਲੋਂ ਆਪਣੇ ਮੁੱਖ ਮੰਤਰੀ ਦੇ ਚਿਹਰੇ ਵੀ ਐਲਾਨ ਦਿੱਤੇ ਗਏ ਹਨ। ਕਾਂਗਰਸ ਪਾਰਟੀ ਵਿੱਚ ਜਿੱਥੇ ਕਾਫੀ ਸਮੇਂ ਤੋਂ ਆਪਸੀ ਵਿਵਾਦ ਚੱਲਿਆ ਆ ਰਿਹਾ ਸੀ ਉਥੇ ਹੀ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਵੀ ਬਹੁਤ ਸਾਰੀਆਂ ਖਬਰਾਂ ਸਾਹਮਣੇ ਆਈਆਂ ਸਨ।

ਬੀਤੇ ਦਿਨੀਂ ਰਾਹੁਲ ਗਾਂਧੀ ਵੱਲੋਂ ਇਨ੍ਹਾਂ ਖਬਰਾਂ ਦਾ ਅੰਤ ਕਰਦੇ ਹੋਏ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਆਉਣ ਵਾਲੀਆਂ ਚੋਣਾਂ ਵਿਚ ਮੁਖ ਮੰਤਰੀ ਦਾ ਚਿਹਰਾ ਐਲਾਨਿਆ ਹੈ। ਜਿੱਥੇ ਹਾਈਕਮਾਂਡ ਦੇ ਇਸ ਫ਼ੈਸਲੇ ਦਾ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਸਵਾਗਤ ਕੀਤਾ ਗਿਆ ਹੈ। ਉਥੇ ਹੀ ਉਨ੍ਹਾਂ ਦੀ ਪਤਨੀ ਇਸ ਫੈਸਲੇ ਤੋਂ ਨਰਾਜ਼ ਨਜ਼ਰ ਆਈ ਹੈ। ਨਵਜੋਤ ਸਿੱਧੂ ਦੀ ਧੀ ਰਾਬੀਆ ਵੱਲੋਂ ਆਪਣੇ ਵਿਆਹ ਬਾਰੇ ਅਜਿਹਾ ਐਲਾਨ ਕੀਤਾ ਗਿਆ ਹੈ ਕਿ ਸਾਰੇ ਹੀ ਹੈਰਾਨ ਰਹਿ ਗਏ ਹਨ।

ਕੱਲ ਜਿਥੇ ਨਵਜੋਤ ਸਿਧੂ ਦੇ ਚੋਣ ਹਲਕੇ ਅੰਮ੍ਰਿਤਸਰ ਪੂਰਬੀ ਦੇ ਵਿੱਚ ਉਨ੍ਹਾਂ ਦੀ ਧੀ ਰਾਬੀਆਂ ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ ਲੰਮੇ ਹੱਥੀ ਲਿਆ ਗਿਆ ਸੀ ਉਥੇ ਹੀ ਅੱਜ ਉਨ੍ਹਾਂ ਵੱਲੋਂ ਆਖਿਆ ਗਿਆ ਹੈ ਕਿ ਉਹ ਉਸ ਸਮੇਂ ਤੱਕ ਵਿਆਹ ਨਹੀਂ ਕਰੇਗੀ ਜਦੋਂ ਤਕ ਉਸ ਦੇ ਪਿਤਾ ਜੀ ਨੂੰ ਜਿੱਤ ਹਾਸਲ ਨਹੀਂ ਹੁੰਦੀ। ਨਵਜੋਤ ਸਿੱਧੂ ਦੀ ਪਤਨੀ ਵੱਲੋਂ ਵੀ ਚਰਨਜੀਤ ਸਿੰਘ ਚੰਨੀ ਬਾਰੇ ਵੱਡਾ ਬਿਆਨ ਦਿੱਤਾ ਗਿਆ ਸੀ ਕਿ ਅਸੀਂ ਉਸ ਤੋਂ ਵੀ ਗ਼ਰੀਬ ਹਾਂ।

ਰਾਬੀਆ ਸਿੱਧੂ ਵੱਲੋਂ ਜਿੱਥੇ ਆਪਣੇ ਪਿਤਾ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ, ਉਥੇ ਹੀ ਉਸ ਨੇ ਕਿਹਾ ਕਿ ਲੋਕਾਂ ਵੱਲੋਂ ਅੱਗੇ ਆ ਕੇ ਸੱਚ ਅਤੇ ਝੂਠ ਦਾ ਸਾਥ ਦਿੱਤਾ ਜਾਵੇਗਾ। ਆਪਣੇ ਪਿਤਾ ਦੇ ਲਈ ਚੋਣ ਪ੍ਰਚਾਰ ਕਰਦੇ ਹੋਏ ਰਾਬੀਆ ਸਿੱਧੂ ਵੱਲੋਂ ਆਖਿਆ ਗਿਆ ਹੈ ਕਿ ਉਹ ਵਿਆਹ ਨਹੀਂ ਕਰੇਗੀ ਜਦੋਂ ਤਕ ਉਸ ਦੇ ਪਿਤਾ ਚੋਣ ਨਹੀਂ ਜਿੱਤ ਜਾਂਦੇ। ਜਿੱਥੇ ਨਵਜੋਤ ਸਿੱਧੂ ਕੁਝ ਵੀ ਬੋਲਣ ਤੋਂ ਬਚ ਰਹੇ ਹਨ ਉਥੇ ਹੀ ਉਨ੍ਹਾਂ ਦੀ ਪਤਨੀ ਅਤੇ ਬੇਟੀ ਵੱਲੋਂ ਬਿਆਨ ਸਾਹਮਣੇ ਆਏ ਹਨ।



error: Content is protected !!