ਆਈ ਤਾਜਾ ਵੱਡੀ ਖਬਰ

ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦੌਰਾਨ ਬਹੁਤ ਸਾਰੇ ਗ਼ੈਰਸਮਾਜਿਕ ਅਨਸਰਾਂ ਵੱਲੋਂ ਕਈ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਜਿਸ ਨਾਲ ਪੰਜਾਬ ਦੇ ਹਲਾਤਾਂ ਉੱਪਰ ਵੀ ਗਹਿਰਾ ਅਸਰ ਹੁੰਦਾ ਹੈ। ਉਥੇ ਹੀ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਵੱਲੋਂ ਸਖਤੀ ਦੇ ਕਦਮ ਚੁੱਕੇ ਜਾ ਰਹੇ ਹਨ ਅਤੇ ਲੋਕਾਂ ਨੂੰ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਦੇ ਹੱਲ ਲਈ ਪਹਿਲਾਂ ਹੀ ਚੌਕਸੀ ਵਰਤੀ ਜਾ ਰਹੀ ਹੈ। ਉਥੇ ਹੀ ਪੰਜਾਬ ਵਿੱਚ ਲੁੱਟ-ਖੋਹ ਚੋਰੀ ਠਗੀ ਕਤਲ ਵਰਗੀਆਂ ਘਟਨਾਵਾਂ ਆਏ ਦਿਨ ਹੀ ਵਾਪਰ ਰਹੀਆਂ ਹਨ। ਇਕ ਤੋਂ ਬਾਅਦ ਇਕ ਸਮੇਂ ਹੋਣ ਵਾਲੀਆਂ ਅਜਿਹੀਆਂ ਦੁਖਦਾਈ ਘਟਨਾਵਾਂ ਨੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ।

ਹੁਣ ਇੱਥੇ ਸੂਏ ਵਿਚ ਇਹ ਕਾਂਡ ਵੇਖ ਕੇ ਲੋਕਾਂ ਦੀ ਰੂਹ ਕੰਬ ਗਈ ਹੈ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਰਾਮਾ ਮੰਡੀ ਤੋਂ ਸਾਹਮਣੇ ਆਈ ਹੈ। ਜਿੱਥੇ ਰਾਮਾਂ ਮੰਡੀ ਮਲੋਟ ਰੋਡ ਤੇ ਜਾਂਦੇ ਇਕ ਸੂਏ ਕੋਲ਼ ਉਸ ਸਮੇਂ ਹਫੜਾ-ਦਫੜੀ ਦੇਖਣ ਨੂੰ ਮਿਲੀ, ਜਦੋਂ ਇਸ ਸੂਏ ਵਿਚੋਂ ਇੱਕ ਨੌਜਵਾਨ ਦੀ ਲਾਸ਼ ਬਾਰੇ ਜਾਣਕਾਰੀ ਸਾਹਮਣੇ ਆਈ। ਇਸ ਨੌਜਵਾਨ ਦੀ ਲਾਸ਼ ਬਾਰੇ ਤੁਰੰਤ ਹੀ ਜਾਣਕਾਰੀ ਸ਼ਹਿਰ ਦੀ ਇਕ ਸਮਾਜ ਸੇਵੀ ਸੰਸਥਾ ਨੂੰ ਦਿੱਤੀ ਗਈ। ਜਿਸ ਤੋਂ ਬਾਅਦ ਪੁਲਿਸ ਵੱਲੋਂ ਵੀ ਇਸ ਦੀ ਜਾਣਕਾਰੀ ਮਿਲਣ ਤੇ ਤੁਰਤ ਘਟਨਾ ਸਥਾਨ ਉਪਰ ਪਹੁੰਚ ਕੀਤੀ ਗਈ।

ਜਿੱਥੇ ਲਾਸ਼ ਨੂੰ ਸੂਬੇ ਵਿਚੋਂ ਬਾਹਰ ਕੱਢ ਕੇ ਪੁਲਿਸ ਵੱਲੋ ਸਰਕਾਰੀ ਹਸਪਤਾਲ ਤਲਵੰਡੀ ਦੀ ਮੌਰਚਰੀ ਵਿਚ ਰਖਵਾ ਦਿੱਤਾ ਗਿਆ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਮ੍ਰਿਤਕ ਨੌਜਵਾਨਾਂ ਦੀ ਉਮਰ ਜਿੱਥੇ 30 ਤੋਂ 35 ਸਾਲ ਦੇ ਦਰਮਿਆਨ ਹੈ। ਉੱਥੇ ਹੀ ਉਸ ਦੀ ਜੇਬ ਵਿਚੋਂ ਇਕ ਵੇਕਸੀਨ ਵਾਲਾ ਕਾਰਡ ਵੀ ਬਰਾਮਦ ਕੀਤਾ ਗਿਆ ਹੈ ਜਿਸ ਵਿੱਚ ਉਸ ਨੌਜਵਾਨ ਦਾ ਨਾਮ ਨਿਰਮਲ ਸਿੰਘ ਲਿਖਿਆ ਹੋਇਆ ਹੈ।

ਇਸ ਲੜਕੇ ਦੀ ਅਜੇ ਤਕ ਪਹਿਚਾਣ ਨਹੀਂ ਹੋ ਸਕੀ ਹੈ ਅਤੇ ਉਸਦੀ ਜਾਂਚ ਵਾਸਤੇ 72 ਘੰਟਿਆਂ ਲਈ ਲਾਸ਼ ਨੂੰ ਮੋਰਚਰੀ ਵਿੱਚ ਰੱਖਿਆ ਗਿਆ ਹੈ। ਇਸ ਨੌਜਵਾਨ ਦੀ ਲਾਸ਼ ਦੀ ਪਹਿਚਾਣ ਵਾਸਤੇ ਕਈ ਸੰਸਥਾਵਾਂ ਵੱਲੋਂ ਹੈਲਪਲਾਈਨ ਨੰਬਰਾਂ ਉਪਰ ਵੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਦੱਸਿਆ ਗਿਆ ਹੈ ਕਿ ਇਸ ਮ੍ਰਿਤਕ ਨੌਜਵਾਨ ਦੇ ਖਾਕੀ ਰੰਗ ਦਾ ਕੁੜਤਾ ਪਜਾਮਾ ਪਾਇਆ ਹੋਇਆ ਹੈ।


ਤਾਜਾ ਜਾਣਕਾਰੀ
ਇਥੇ ਸੂਏ ਚ ਹੋਇਆ ਵੱਡਾ ਕਾਂਡ ਦੇਖ ਕੇ ਲੋਕਾਂ ਦੀ ਰੂਹ ਗਈ ਕੰਬ – ਤਾਜਾ ਵੱਡੀ ਖਬਰ
ByadminFebruary 7, 2022Comments Off on ਇਥੇ ਸੂਏ ਚ ਹੋਇਆ ਵੱਡਾ ਕਾਂਡ ਦੇਖ ਕੇ ਲੋਕਾਂ ਦੀ ਰੂਹ ਗਈ ਕੰਬ – ਤਾਜਾ ਵੱਡੀ ਖਬਰ
Previous Postਇਹਨਾਂ ਪ੍ਰਾਈਵੇਟ ਵਿਦਿਆਰਥੀਆਂ ਦੀਆਂ ਫੀਸਾਂ ਨੂੰ ਲੈ ਕੇ ਸਰਕਾਰ ਨੇ ਕਰਤਾ ਇਹ ਐਲਾਨ – ਮਾਪਿਆਂ ਚ ਛਾਈ ਖੁਸ਼ੀ ਦੀ ਲਹਿਰ
Next Postਪੰਜਾਬ ਚ ਵਾਪਰਿਆ ਕਹਿਰ ਪਤੰਗ ਫੜਦਾ 6 ਸਾਲਾਂ ਦਾ ਬੱਚਾ ਛੱਪੜ ਚ ਡੁਬਿਆ ਫਿਰ ਭੈਣ ਨੇ ਕੀਤਾ ਅਜਿਹਾ