BREAKING NEWS
Search

ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਦੀ ਮੌਤ ਦੀ ਡਾਕਟਰ ਨੇ ਦੱਸੀ ਇਹ ਅਸਲ ਵਜ੍ਹਾ

ਆਈ ਤਾਜਾ ਵੱਡੀ ਖਬਰ 

ਅੱਜ ਪੂਰੇ ਦੇਸ਼ ਵਿਦੇਸ਼ ਵਿੱਚ ਸੁਰਾਂ ਦੀ ਮਲਕਾ ਲਤਾ ਮੰਗੇਸ਼ਕਰ ਦੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਣ ਦੀ ਖਬਰ ਸੁਣਦੇ ਹੀ ਸਭ ਪਾਸੇ ਸੋਗ ਦੀ ਲਹਿਰ ਫੈਲ ਗਈ। ਲੋਕ ਸੰਗੀਤ ਜਗਤ ਵਿੱਚ ਉਹਨਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਉਥੇ ਹੀ ਲੋਕਾਂ ਦੇ ਦਿਲਾਂ ਵਿਚ ਹਮੇਸ਼ਾ ਹੀ ਜੀਵਤ ਰਹਿਣਗੇ। ਸੰਗੀਤ ਜਗਤ ਨੂੰ ਦਿੱਤੀ ਗਈ ਦੇਣ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਜਿੱਥੇ ਉਹ ਬਹੁਤ ਸਾਰੇ ਲੋਕਾਂ ਦੇ ਆਦਰਸ਼ ਰਹੇ ਹਨ। ਉਥੇ ਹੀ ਉਨ੍ਹਾਂ ਵੱਲੋਂ ਲੰਮਾ ਸਮਾਂ ਸੰਗੀਤ ਦੀ ਸੇਵਾ ਕੀਤੀ ਗਈ ਹੈ। ਲਤਾ ਮੰਗੇਸ਼ਕਰ ਜੀ ਨੂੰ ਸੁਰਾਂ ਦੀ ਮਲਿਕਾ ਆਖਿਆ ਜਾਂਦਾ ਸੀ। ਕਰੋਨਾ ਦੀ ਚਪੇਟ ਵਿੱਚ ਆਉਣ ਕਾਰਨ ਅਤੇ ਨਿਮੋਨੀਆ ਦੀ ਸ਼ਿਕਾਇਤ ਹੋਣ ਤੇ ਗੰਭੀਰ ਸਥਿਤੀ ਵਿਚ ਮੁੰਬਈ ਦੇ ਬੀਚ ਕੈਂਡੀ ਹਸਪਤਾਲ ਵਿੱਚ 8 ਜਨਵਰੀ ਤੋਂ ਦਾਖਿਲ ਸਨ ।

ਉਥੇ ਹੀ ਹਸਪਤਾਲ ਵਿੱਚ ਪੂਰੀ ਟੀਮ ਵੱਲੋਂ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਸੀ। ਬੀਤੇ ਦਿਨੀਂ ਉਨ੍ਹਾਂ ਦੀ ਸਿਹਤ ਵਿਚ ਸੁਧਾਰ ਹੋ ਗਿਆ ਸੀ, ਉਨ੍ਹਾਂ ਨੂੰ ਆਕਸੀਜ਼ਨ ਉਪਰ ਰੱਖਿਆ ਗਿਆ ਸੀ। ਬੀਤੇ ਕੱਲ੍ਹ ਅਚਾਨਕ ਹੀ ਉਨ੍ਹਾਂ ਦੀ ਸਿਹਤ ਖਰਾਬ ਹੋਣ ਦੇ ਕਾਰਨ ਉਨ੍ਹਾਂ ਨੂੰ ਫਿਰ ਤੋਂ ਵੈਂਟੀਲੈਟਰ ਉਪਰ ਰੱਖਿਆ ਗਿਆ। ਹੁਣ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਦੀ ਮੌਤ ਬਾਰੇ ਡਾਕਟਰਾਂ ਵੱਲੋਂ ਇਹ ਅਸਲ ਵਜਾਹ ਦੱਸੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿੱਥੇ ਅੱਜ ਬੰਨਵੇਂ ਸਾਲ ਦੀ ਉਮਰ ਵਿੱਚ ਸੁਰਾਂ ਦੀ ਮਲਕਾ ਲਤਾ ਮੰਗੇਸ਼ਕਰ ਦਾ ਮੁੰਬਈ ਦੇ ਬੀਚ ਕੈਂਡੀ ਹਸਪਤਾਲ ਵਿਚ ਦਿਹਾਂਤ ਹੋ ਗਿਆ ਸੀ।

ਉਥੇ ਹੀ ਉਨ੍ਹਾਂ ਦਾ ਇਲਾਜ ਕਰ ਰਹੇ ਡਾਕਟਰ ਪ੍ਰਤੀਤ ਸਮਦਾਨੀ ਵੱਲੋਂ ਉਨ੍ਹਾਂ ਦੀ ਮੌਤ ਦਾ ਕਾਰਨ ਦੱਸਿਆ ਗਿਆ ਹੈ। ਉਨ੍ਹਾਂ ਦੱਸਿਆ ਹੈ ਕੇ ਲਤਾ ਮੰਗੇਸ਼ਕਰ ਦਾ ਦਿਹਾਂਤ ਦਾ ਕਾਰਨ ਉਨ੍ਹਾਂ ਦੇ ਬਹੁਤ ਸਾਰੇ ਅੰਗਾਂ ਦਾ ਕੰਮ ਕਰਨਾ ਬੰਦ ਕਰ ਜਾਣਾ ਸੀ। ਕਿਉਂਕਿ ਉਨ੍ਹਾਂ ਦੇ ਸਰੀਰ ਦੇ ਬਹੁਤ ਸਾਰੇ ਅੰਗ ਹੁਣ ਕੰਮ ਨਹੀਂ ਕਰ ਰਹੇ ਸਨ ਜਿਸ ਕਾਰਨ ਉਨ੍ਹਾਂ ਦਾ ਸਵੇਰੇ 8:12 ਮਿੰਟ ਤੇ ਦਿਹਾਂਤ ਹੋ ਗਿਆ।

ਕਿਉਂਕਿ ਉਹ ਪਿਛਲੇ 28 ਦਿਨਾਂ ਤੋਂ ਲਗਾਤਾਰ ਹਸਪਤਾਲ ਵਿੱਚ ਜ਼ੇਰੇ ਇਲਾਜ਼ ਚੱਲ ਰਹੇ ਸਨ। ਉਨ੍ਹਾਂ ਨੂੰ ਕਰੋਨਾ ਤੇ ਨਿਮੋਨੀਆਂ ਦੀ ਚਪੇਟ ਵਿਚ ਆ ਜਾਣ ਤੋਂ ਬਾਅਦ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੇ ਦਿਹਾਂਤ ਉਪਰ ਸੱਭ ਵੱਲੋਂ ਦੁੱਖ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ।



error: Content is protected !!