ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਦੋਂ ਅੱਜ ਵੈਨਕੂਵਰ ਦੇ ਨਗਰ ਕੀਰਤਨ ‘ਚ ਸ਼ਾਮਲ ਹੋਏ ਤਾਂ ਉਨ੍ਹਾਂ ਪਹਿਲਾਂ ਰੌਸ ਸਟਰੀਟ ਗੁਰਦੁਆਰਾ ਸਾਹਿਬ ਜੋੜੇ ਲਾਹ ਕੇ ਮੱਥਾ ਟੇਕਿਆ ਤੇ ਬੜੇ ਅਦਬ ਸਤਿਕਾਰ ਨਾਲ ਸੰਗਤ ‘ਚ ਬੈਠੇ।
ਪਰ ਉਨ੍ਹਾਂ ਦੀ ਸੁਰੱਖਿਆ ‘ਚ ਤਾਇਨਾਤ ਕੁਝ ਮੁਲਾਜ਼ਮ ਸਣੇ ਜੁੱਤੀਆਂ ਦੀਵਾਨ ਹਾਲ ‘ਚ ਖੜੇ ਰਹੇ ਤੇ ਉੱਥੇ ਕੋਲ ਮੌਜੂਦ ਕਿਸੇ ਵੀ ਪੰਜਾਬੀ ਐਮ. ਪੀ. ਜਾਂ ਗੁਰਦੁਆਰਾ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਟੋਕਿਆ ਨਹੀਂ। ਉਨ੍ਹਾਂ ਜੁੱਤੀਆਂ ਉਪਰ ਕਵਰ ਪਾਏ ਹੋਏ ਸਨ।
ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਜਦ ਟਰੂਡੋ ਨੇ ਆਪਣੇ ਜੋੜੇ ਲਾਹੇ ਤਾਂ ਕਿੱਦਾਂ ਪੁੱਛੇ ਖੜੇ ਸੁਰੱਖਿਆ ਮੁਲਾਜ਼ਮ ਨੇ ਜੁੱਤੀ ‘ਤੇ ਕਵਰ ਪਾਇਆ।
ਹੋ ਸਕਦਾ ਸੁਰੱਖਿਆ ਮੁਲਾਜ਼ਮਾਂ ਨੂੰ ਮਰਿਆਦਾ ਦਾ ਪਤਾ ਨਾ ਹੋਵੇ ਪਰ ਜਿਹੜੇ ਉੱਥੇ ਸਿੱਖ ਐਮ. ਪੀ. ਜਾਂ ਗੁਰਦੁਆਰਾ ਪ੍ਰਬੰਧਕ ਜਾਂ ਸੰਗਤੀ ਸਿੱਖ ਮੌਜੂਦ ਸਨ, ਉਨ੍ਹਾਂ ਨੂੰ ਚਾਹੀਦਾ ਸੀ ਕਿ ਸੁਰੱਖਿਆ ਮੁਲਾਜ਼ਮਾਂ ਨੂੰ ਸਮਝਾਇਆ ਜਾਂ ਰੋਕਿਆ ਜਾਂਦਾ ਕਿ ਦੀਵਾਨ ਹਾਲ ‘ਚ ਜੁੱਤੀ ਪਾਉਣ ਦੀ ਮਨਾਹੀ ਹੈ।
ਕੀ ਫੋਟੋਆਂ ਖਿਚਵਾਉਣਾ, ਕਰੈਡਿਟ ਲੈਣਾ ਹੀ ਸਭ ਕੁਝ ਹੋ ਗਿਆ?- ਗੁਰਪ੍ਰੀਤ ਸਿੰਘ ਸਹੋਤਾ
ਤਾਜਾ ਜਾਣਕਾਰੀ