BREAKING NEWS
Search

ਜੀਵਨ ਵਿੱਚ ਵੱਡਾ ਬਣਨਾ ਹੈ ਤਾ ਇਸ ਇੱਕ ਚੀਜ਼ ਦਾ ਅੱਜ ਹੀ ਕਰ ਦਿਓ ਤਿਆਗ

ਇਸ ਦੁਨੀਆਂ ਵਿੱਚ ਸ਼ਾਇਦ ਹੀ ਕੋਈ ਵਿਅਕਤੀ ਅਜਿਹਾ ਹੋਵੇਗਾ ਜੋ ਵੱਡਾ ਬਣਨ ਅਤੇ ਸਫਲ ਹੋਣ ਦੀ ਇੱਛਾ ਨਾ ਰੱਖਦਾ ਹੋਵੇ ਅਤੇ ਜਿਸਦੇ ਕੋਈ ਸੁਪਨੇ ਨਾ ਹੋਣ ਪਰ ਉਹ ਕਹਿੰਦੇ ਹਨ ਨਾ ਕਿ ਸੁਪਨਿਆਂ ਨੂੰ ਸਾਕਾਰ ਕਰਨਾ ਕੋਈ ਬੱਚਿਆਂ ਦੀ ਖੇਡ ਨਹੀਂ ਅਜਿਹੇ ਵਿਚ ਹਰ ਕਿਸੇ ਨੂੰ ਸਫਲਤਾ ਪ੍ਰਾਪਤ ਨਹੀਂ ਹੁੰਦੀ। ਅੱਜ ਅਸੀਂ ਤੁਹਾਨੂੰ ਅਜਿਹਾ ਕੁਝ ਅਜਿਹਾ ਦੱਸਣ ਵਾਲੇ ਹਾਂ ਜਿਸ ਨਾਲ ਤੁਸੀਂ ਇਹ ਸਮਝ ਜਾਵੋਗੇ ਕਿ ਤੁਹਾਨੂੰ ਜੀਵਨ ਵਿਚ ਸਫਲਤਾ ਕਿਉਂ ਨਹੀਂ ਮਿਲ ਰਹੀ ਇਸ ਲਈ ਸਭ ਤੋਂ ਪਹਿਲਾ ਤਾ ਅਸੀਂ ਤੁਹਾਨੂੰ ਇੱਕ ਕਹਾਣੀ ਦੱਸਣਾ ਚਹੁੰਦੇ ਹਾਂ ਜੋ ਸ਼ਾਇਦ ਤੁਹਾਡੇ ਕੰਮ ਆ ਸਕੇ ਇਸ ਕਹਾਣੀ ਵਿੱਚ ਦਾਰਸ਼ਨਿਕ ਆਪਣੇ ਚੇਲੇ ਦੇ ਨਾਲ ਕਿਤੇ ਜਾ ਰਹੇ ਸੀ ਫਿਰ ਇੰਜ ਹੀ ਚਲਦੇ ਚਲਦੇ ਉਹ ਦੋਨੋ ਇੱਕ ਖੇਤ ਦੇ ਕੋਲ ਰੁਕ ਗਏ।

ਇਸ ਦੌਰਾਨ ਦੋਨਾਂ ਨੂੰ ਕਾਫੀ ਪਿਆਸ ਵੀ ਲੱਗੀ ਸੀ ਅਜਿਹੇ ਵਿੱਚ ਖੇਤ ਦੇ ਬੀਜ ਬਣੇ ਇੱਕ ਬਣੇ ਟੁੱਟੇ ਫੁੱਟੇ ਮਕਾਨ ਤੱਕ ਪਹੁੰਚੇ ਅਤੇ ਦਰਵਾਜ਼ਾ ਖੜਕਾਇਆ ਦੱਸ ਦੇ ਕਿ ਉਹ ਖੇਤ ਕਾਫੀ ਚੰਗਾ ਅਤੇ ਉਪਜਾਊ ਵੀ ਲੱਗ ਰਿਹਾ ਸੀ ਪਰ ਖੇਤ ਦੀ ਹਾਲਤ ਦੇਖ ਕੇ ਅਜਿਹਾ ਲੱਗ ਰਿਹਾ ਸੀ ਕਿ ਉਸ ਖੇਤ ਦਾ ਮਾਲਕ ਇਸ ਤੇ ਜ਼ਰਾ ਵੀ ਧਿਆਨ ਨਹੀਂ ਦਿੱਤਾ ਇਸਦੇ ਬਾਅਦ ਉਸ ਘਰ ਤੋਂ ਇੱਕ ਆਦਮੀ ਬਾਹਰ ਨਿਕਲਿਆ ਅਤੇ ਉਸਦੇ ਨਾਲ ਉਸਦੀ ਪਤਨੀ ਅਤੇ ਤਿੰਨ ਬੱਚੇ ਵੀ ਸੀ ਉਹਨਾਂ ਸਭ ਨੇ ਫਟੇ ਪੁਰਾਣੇ ਕੱਪੜੇ ਪਾਏ ਹੋਏ ਸੀ ਅਜਿਹੇ ਵਿਚ ਦਾਰਸ਼ਨਿਕ ਨੇ ਉਸ ਆਦਮੀ ਨੇ ਕਿਹਾ ਕਿ ਸਾਨੂੰ ਬਹੁਤ ਪਿਆਸ ਲੱਗੀ ਹੈ ਤਾ ਕੀ ਸਾਨੂੰ ਥੋੜਾ ਪਾਣੀ ਮਿਲ ਸਕਦਾ ਹੈ।

ਫਿਰ ਉਸ ਆਦਮੀ ਨੇ ਦਾਰਸ਼ਨਿਕ ਅਤੇ ਉਸਦੇ ਚੇਲੇ ਨੂੰ ਪਾਣੀ ਪਿਲਾ ਦਿੱਤਾ ਇਸਦੇ ਬਾਅਦ ਦਾਰਸ਼ਨਿਕ ਨੇ ਉਸ ਆਦਮੀ ਨੇ ਕਿਹਾ ਕਿ ਮੈ ਕਦੋ ਦਾ ਦੇਖ ਰਿਹਾ ਹਾਂ ਕਿ ਤੁਹਾਡਾ ਖੇਤ ਏਨਾ ਵੱਡਾ ਹੈ ਪਰ ਫਿਰ ਵੀ ਇਸ ਵਿਚ ਕੋਈ ਫਸਲ ਨਹੀਂ ਬੀਜੀ ਗਈ ਅਖੀਰ ਇਸ ਤਰ੍ਹਾਂ ਤੁਸੀਂ ਲੋਕਾਂ ਦਾ ਗੁਜ਼ਾਰਾ ਕਿਵੇਂ ਚਲਦਾ ਹੈ ਇਹ ਸੁਣ ਕੇ ਉਹ ਆਦਮੀ ਬੋਲਿਆ ਕਿ ਸਾਡੇ ਕੋਲ ਇੱਕ ਮੱਝ ਹੈ ਜੋ ਕਾਫੀ ਦੁੱਧ ਦਿੰਦੀ ਹੈ ਅਜਿਹੇ ਵਿੱਚ ਕੁਝ ਦੁੱਧ ਵੇਚ ਕੇ ਸਾਨੂੰ ਪੈਸੇ ਮਿਲ ਜਾਂਦੇ ਹਨ ਅਤੇ ਬਾਕੀ ਬਚੇ ਹੋਏ ਦੁੱਧ ਦਾ ਇਸਤੇਮਾਲ ਅਸੀਂ ਖਾਣ ਪੀਣ ਦੇ ਲਈ ਕਰਦੇ ਹਾਂ ਇਸ ਤਰ੍ਹਾਂ ਸਾਡਾ ਗੁਜ਼ਾਰਾ ਹੋ ਜਾਂਦਾ ਹੈ।

ਗੱਲਾਂ ਵਿਚ ਕਾਫੀ ਸ਼ਾਮ ਹੋ ਗਈ ਇਸ ਲਈ ਉਹ ਦੋਨੋ ਉਥੇ ਰੁਕ ਗਏ ਪਰ ਅੱਧੀ ਰਾਤ ਹੁੰਦੇ ਹੀ ਦਾਰਸ਼ਨਿਕ ਨੇ ਆਪਣੇ ਚੇਲੇ ਨੂੰ ਉਠਾਇਆ ਅਤੇ ਕਿਹਾ ਕਿ ਚੱਲੋ ਅਸੀਂ ਹੁਣੇ ਇਥੋਂ ਚਲਣਾ ਹੈ ਪਰ ਜਾਣ ਤੋਂ ਪਹਿਲਾ ਅਸੀਂ ਉਸ ਆਦਮੀ ਦੀ ਮੱਝ ਨੂੰ ਚਟਾਨ ਤੋਂ ਡਿੱਗ ਕੇ ਮਾਰ ਦੇਵਾਂਗੇ ਇਹ ਸੁਣ ਕੇ ਚੇਲੇ ਨੂੰ ਆਪਣੇ ਗੁਰੂ ਦੀ ਗੱਲ ਤੇ ਯਕੀਨ ਨਹੀਂ ਹੋਇਆ ਬਲਕਿ ਉਹ ਹੈਰਾਨ ਹੋ ਗਿਆ ਪਰ ਉਹ ਆਪਣੇ ਗੁਰੂ ਦੀ ਗੱਲ ਵੀ ਨਹੀਂ ਟਾਲ ਸਕਦਾ ਸੀ ਇਸ ਲਈ ਉਹ ਦੋਨੋ ਉਸ ਆਦਮੀ ਦੀ ਮੱਝ ਨੂੰ ਮਾਰ ਕੇ ਰਾਤੋ ਰਾਤ ਗਾਇਬ ਹੋ ਗਏ ਪਰ ਚੇਲੇ ਦੇ ਮਨ ਵਿਚ ਇਹ ਗੱਲ ਘਰ ਕਰ ਗਈ ਅਤੇ ਫਿਰ ਜਦੋ ਦਸ ਸਾਲ ਬਾਅਦ ਉਹ ਸਫਲ ਆਦਮੀ ਬਣਿਆ ਤਾ ਉਸਨੇ ਸੋਚਿਆ ਕਿ ਕਿਉਂ ਨਾ ਹੁਣ ਆਪਣੀ ਗਲਤੀ ਨੂੰ ਸੁਧਾਰਿਆ ਜਾਵੇ ਅਤੇ ਉਸ ਆਦਮੀ ਦੀ ਆਰਥਿਕ ਤੌਰ ਤੇ ਮਦਦ ਕੀਤੀ ਜਾਵੇ।

ਅਜਿਹੇ ਵਿਚ ਚੇਲੇ ਉਸ ਆਦਮੀ ਦੇ ਘਰ ਕਾਰ ਤੇ ਪੁੱਜਾ ਅਤੇ ਉਸਨੇ ਦੇਖਿਆ ਕਿ ਉਸ ਆਦਮੀ ਦਾ ਖੇਤ ਹੁਣ ਉਜੜ ਨਹੀਂ ਰਿਹਾ ਬਲਕਿ ਫਲਾ ਦਾ ਬਗੀਚਾ ਬਣ ਚੁੱਕਾ ਸੀ ਇਹ ਸਭ ਦੇਖ ਕੇ ਚੇਲੇ ਨੂੰ ਲੱਗਿਆ ਕਿ ਸ਼ਾਇਦ ਉਹ ਆਦਮੀ ਮੱਝ ਦੇ ਮਰਨ ਦੇ ਬਾਅਦ ਆਪਣਾ ਸਭ ਕੁਝ ਵੇਚ ਕੇ ਇਥੋਂ ਚਲਾ ਗਿਆ ਹੋਵੇਗਾ ਇਹ ਸੋਚ ਕੇ ਉਹ ਵਾਪਸ ਆ ਰਿਹਾ ਸੀ ਕਿ ਉਸਨੇ ਉਸ ਆਦਮੀ ਨੂੰ ਦੇਖ ਲਿਆ ਇਸਦੇ ਬਾਅਦ ਚੇਲੇ ਨੇ ਉਸ ਆਦਮੀ ਨੂੰ ਕਿਹਾ ਕਿ ਸ਼ਾਇਦ ਤੁਸੀਂ ਮੈਨੂੰ ਪਹਿਚਾਣ ਨਹੀਂ ਨਹੀਂ ਸਕੇ ਕਈ ਸਾਲਾਂ ਪਹਿਲਾ ਮੈ ਤੁਹਾਨੂੰ ਮਿਲਿਆ ਸੀ ਫਿਰ ਉਹ ਆਦਮੀ ਬੋਲਿਆ ਕਿ ਹਾਂ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਉਹ ਦਿਨ ਭਲਾ ਮੈ ਕਿਵੇਂ ਭੁੱਲ ਸਕਦਾ ਹਾਂ।

ਉਸ ਦਿਨ ਤੁਸੀਂ ਦੋਨੋ ਬਿਨਾ ਦੱਸੇ ਹੀ ਚੱਲੇ ਗਏ ਸੀ ਅਤੇ ਉਸੇ ਦਿਨ ਸਾਡੀ ਮੱਝ ਵੀ ਪਤਾ ਨਹੀਂ ਕਿਵੇਂ ਚਟਾਨ ਤੋਂ ਡਿੱਗ ਕੇ ਮਰ ਗਈ ਅਜਿਹੇ ਵਿੱਚ ਸਾਨੂੰ ਸਮਝ ਨਹੀਂ ਆ ਰਿਹਾ ਸੀ ਕਿ ਅਸੀਂ ਕੀ ਕਰੀਏ ਪਰ ਜਿਆਉਣ ਦੇ ਲਈ ਕੁਝ ਕਰਨਾ ਜ਼ਰੂਰੀ ਸੀ ਇਸ ਲਈ ਇਸ ਸਥਿਤੀ ਵਿਚ ਮੈ ਲੱਕੜੀਆਂ ਕੱਟ ਕੇ ਵੇਚਣ ਲੱਗੀ। ਅਜਿਹੇ ਵਿੱਚ ਕੁਝ ਪੈਸੇ ਜਮਾਂ ਹੋਏ ਤਾ ਖੇਤ ਵਾਹੁਣਾ ਸ਼ੁਰੂ ਕਰ ਦਿੱਤਾ ਜਿਸ ਨਾਲ ਖੇਤਾਂ ਵਿਚ ਚੰਗੀ ਫਸਲ ਹੋਣ ਲੱਗੀ ਅਤੇ ਫਸਲ ਹੋਣ ਲੱਗੀ ਅਤੇ ਫਸਲ ਵੇਚ ਕੇ ਜੋ ਪੈਸੇ ਮਿਲੇ ਉਸ ਨਾਲ ਫਲਾਂ ਦਾ ਬਾਗ਼ ਲਗਾ ਦਿੱਤਾ ਬਸ ਫਿਰ ਮੇਰਾ ਕੰਮ ਚਲ ਪਿਆ ਅਤੇ ਅੱਜ ਮੈ ਪਿੰਡ ਸਭ ਤੋਂ ਵੱਡਾ ਫਲਾ ਦਾ ਵਪਾਰੀ ਅਸਲ ਵਿਚ ਮੈਨੂੰ ਸਫਲਤਾ ਨਹੀਂ ਮਿਲ ਪਾਉਂਦੀ ਜੇਕਰ ਉਸ ਰਾਤ ਮੱਝ ਦੀ ਮੌਤ ਨਾ ਹੋਈ ਹੁੰਦੀ।

ਇਸਦੇ ਬਾਅਦ ਚੇਲੇ ਨੇ ਕਿਹਾ ਕਿ ਇਹ ਕੰਮ ਤੁਸੀਂ ਪਹਿਲਾ ਵੀ ਕਰ ਸਕਦੇ ਸੀ ਫਿਰ ਉਸ ਆਦਮੀ ਨੇ ਕਿਹਾ ਕਿ ਹਾਂ ਕਰ ਤਾ ਸਕਦਾ ਸੀ ਪਰ ਫਿਰ ਮੈ ਸੋਚਿਆ ਕਿ ਬਿਨਾ ਮਿਹਨਤ ਕੀਤੇ ਹੀ ਜਦ ਜ਼ਿੰਦਗੀ ਗੁਜਰ ਰਹੀ ਹੈ ਤਾ ਮਿਹਨਤ ਕਰਨ ਦੀ ਲੋੜ ਹੈ ਅਤੇ ਫਿਰ ਮੈਨੂੰ ਵੀ ਇਹ ਪਤਾ ਨਹੀਂ ਸੀ ਕਿ ਮੇਰੇ ਅੰਦਰ ਏਨਾ ਕੁਝ ਕਰਨ ਦੀ ਸ਼ਕਤੀ ਹੈ ਇਸ ਲਈ ਕਦੇ ਕੁਝ ਕਰਨ ਦੀ ਕੋਸ਼ਿਸ਼ ਹੀ ਨਹੀਂ ਕੀਤੀ ਪਰ ਜਦ ਮੱਝ ਮਰੀ ਤਾ ਹੱਥ ਪੈਰ ਮਾਰਨੇ ਹੀ ਪੈਂਦੇ ਅਤੇ ਤਾ ਜਾ ਕੇ ਮੈਂ ਇਸ ਮੁਕਾਮ ਤੱਕ ਪੁੱਜਾ।

ਇਹ ਕਹਾਣੀ ਪੜਨ ਦੇ ਬਾਅਦ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਅਸੀਂ ਕਹਿਣਾ ਚਹੁੰਦੇ ਹੋ ਜੀ ਹਾਂ ਜੇਕਰ ਤੁਹਾਡੀ ਜ਼ਿੰਦਗੀ ਵਿਚ ਵੀ ਅਜੇਹੀ ਕੋਈ ਮੱਝ ਹੈ ਜੋ ਤੁਹਾਡੀ ਜ਼ਿੰਦਗੀ ਨੂੰ ਬੇਹਤਰ ਬਣਾਉਣ ਤੋਂ ਰੋਕ ਰਹੀ ਹੈ ਅਤੇ ਤੁਹਾਨੂੰ ਬੰਨ ਕੇ ਰੱਖੇ ਹੋਏ ਹੈ ਤਾ ਉਸਨੂੰ ਪਿੱਛੇ ਛੱਡ ਕੇ ਅੱਗੇ ਵਧੋ। ਅਜਿਹੇ ਵਿਚ ਉਸ ਮੱਝ ਦੀ ਰੱਸੀ ਕੱਟ ਕੇ ਜ਼ਿੰਦਗੀ ਵਿਚ ਅੱਗੇ ਵੱਧ ਜਾਵੋ। ਤੁਹਾਡੇ ਕੋਲ ਗਵਾਉਣ ਲਈ ਬਹੁਤ ਘੱਟ ਚੀਜਾਂ ਹਨ ਪਰ ਪਾਉਣ ਦੇ ਲਈ ਪੂਰਾ ਜਹਾਨ ਹੈ।



error: Content is protected !!