ਆਈ ਤਾਜ਼ਾ ਵੱਡੀ ਖਬਰ
ਦੇਸ ਵਿਚ ਵਖ ਵਖ ਖੇਤਰਾਂ ਵਿਚ ਬਹੁਤ ਸਾਰੀਆਂ ਅਜਿਹੀਆਂ ਸਖਸੀਅਤਾਂ ਹਨ ਜਿਨਾਂ ਨੇ ਆਪਣੀ ਮਿਹਨਤ ਸਦਕਾ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਹੈ ਜੋ ਕਿਸੇ ਵੀ ਜਾਣ-ਪਹਿਚਾਣ ਦੀਆਂ ਮੁਥਾਜ ਨਹੀਂ ਹਨ। ਫ਼ਿਲਮੀ ਖੇਤਰ ਦੇ ਵਿੱਚ ਬਹੁਤ ਸਾਰੇ ਅਜਿਹੇ ਫ਼ਿਲਮੀ ਅਦਾਕਾਰ ਹਨ ਜਿਨ੍ਹਾਂ ਵੱਲੋਂ ਸੂਪਰ ਹਿੱਟ ਫਿਲਮਾਂ ਦਿੱਤੀਆਂ ਜਾ ਰਹੀਆਂ ਹਨ ਅਤੇ ਉਹ ਸਾਰੀਆਂ ਸੰਸਥਾਵਾਂ ਨਾਲ ਜੁੜਕੇ ਕੇ ਗਰੀਬ ਬੱਚਿਆਂ ਦਾ ਪਾਲਣ-ਪੋਸ਼ਣ ਵੀ ਕੀਤਾ ਜਾ ਰਿਹਾ ਹੈ। ਉੱਥੇ ਹੀ ਜ਼ਰੂਰਤਮੰਦ ਲੋਕਾਂ ਦੇ ਹੱਕ ਵਿੱਚ ਹਮੇਸ਼ਾ ਹੀ ਆਵਾਜ਼ ਬੁਲੰਦ ਕੀਤੀ ਜਾਂਦੀ ਹੈ। ਅਜਿਹੀਆਂ ਹਸਤੀਆਂ ਜਿੱਥੇ ਸਮਾਜ ਵਿਚ ਕੀਤੇ ਜਾਂਦੇ ਕਾਰਜਾਂ ਅਤੇ ਆਪਣੇ ਫ਼ਿਲਮੀ ਸਫਰ ਨੂੰ ਲੈ ਕੇ ਆਏ ਦਿਨ ਚਰਚਾ ਵਿਚ ਰਹਿੰਦੀਆਂ ਹਨ। ਉਥੇ ਹੀ ਕਿਸੇ ਨਾ ਕਿਸੇ ਵਿਵਾਦ ਵਿਚ ਫਸ ਜਾਂਦੀਆ ਹਨ। ਹੁਣ ਫਿਲਮੀ ਅਦਾਕਾਰ ਸਲਮਾਨ ਖਾਨ ਦੇ ਫਾਰਮ ਹਾਊਸ ਵਿੱਚ ਚੋਰੀ ਲਾਸ਼ਾਂ ਦਫਨਾਉਣ ਦਾ ਦੋਸ਼ ਉਸ ਦੇ ਗੁਆਂਢੀ ਵੱਲੋਂ ਲਗਾਇਆ ਗਿਆ ਹੈ।
ਫਿਲਮੀ ਅਦਾਕਾਰ ਸਲਮਾਨ ਖਾਨ ਜਿਥੇ ਆਪਣੇ ਫ਼ਿਲਮੀ ਕੈਰੀਅਰ ਨੂੰ ਲੈ ਕੇ ਕਈ ਵਿਵਾਦਾਂ ਵਿੱਚ ਫਸੇ ਹਨ ਉਥੇ ਹੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵਿਵਾਦਾਂ ਵਿਚ ਘਿਰੇ ਹੋਏ ਹਨ। ਜਿੱਥੇ ਉਨ੍ਹਾਂ ਦੇ ਪਨਵੇਲ ਫਾਰਮ ਹਾਊਸ ਦੇ ਗੁਆਂਢੀ ਜੋ ਕਿ ਅਮਰੀਕਾ ਤੋਂ ਰਿਟਾਇਡ ਐਨ ਆਰ ਆਈ ਹਨ। ਉਨ੍ਹਾਂ ਵੱਲੋਂ ਪਹਿਲਾਂ ਵੀ ਵੀਡੀਓ ,ਪੋਸਟ ਦੇ ਰੂਪ ਵਿੱਚ ਝੂਠੇ ਕਈ ਦੋਸ਼ ਲਗਾਏ ਗਏ ਸਨ।
ਜਿਸ ਕਰਕੇ ਸਲਮਾਨ ਖਾਨ ਵੱਲੋਂ ਉਸ ਉਪਰ ਮਾਨਹਾਨੀ ਦਾ ਮੁਕੱਦਮਾ ਦਾਇਰ ਕੀਤਾ ਗਿਆ ਸੀ। ਇਸ ਗੁਆਂਢੀ ਵੱਲੋਂ ਇਕ ਵਾਰ ਫਿਰ ਤੋਂ ਹੁਣ ਸਲਮਾਨ ਖਾਨ ਉਪਰ ਗੰਭੀਰ ਆਰੋਪ ਲਗਾਏ ਗਏ ਹਨ। ਇਸ ਵਿੱਚ ਉਸਦੇ ਗੁਆਂਢੀ ਕੇਤਨ ਕੱਕੜ ਵੱਲੋਂ ਸਲਮਾਨ ਖਾਨ ਦੇ ਪਨਵੇਲ ਫਾਰਮ ਹਾਊਸ ਵਿੱਚ ਕਈ ਫਿਲਮੀ ਸਿਤਾਰਿਆਂ ਦੀਆਂ ਲਾਸ਼ਾਂ ਦੱਬੇ ਹੋਣ ਦਾ ਦੋਸ਼ ਲਗਾਇਆ ਗਿਆ ਹੈ।
ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਫਿਲਮੀ ਅਦਾਕਾਰ ਸਲਮਾਨ ਖਾਨ ਉਪਰ ਬਾਲ ਤਸਕਰੀ ਵਰਗੇ ਦੋਸ਼ ਵੀ ਗਏ ਹਨ। ਜਿੱਥੇ ਕੱਕੜ ਵੱਲੋਂ ਇਹ ਗੰਭੀਰ ਦੋਸ਼ ਫ਼ਿਲਮੀ ਅਦਾਕਾਰ ਸਲਮਾਨ ਖਾਨ ਉਪਰ ਲਗਾਏ ਗਏ ਹਨ ਉਥੇ ਹੀ ਉਨ੍ਹਾਂ ਦੇ ਵਕੀਲ ਪਰਦੀਪ ਗਾਂਧੀ ਵੱਲੋਂ ਇਹ ਸਭ ਨੂੰ ਬੇਬੁਨਿਆਦ ਦੱਸਿਆ ਹੈ। ਕਿਉਂਕਿ ਸਲਮਾਨ ਖਾਨ ਅਤੇ ਗੁਆਂਢੀ ਵੱਲੋਂ ਕੋਈ ਵੀ ਸਬੂਤ ਪੇਸ਼ ਨਹੀਂ ਕੀਤਾ ਗਿਆ ਹੈ ਅਤੇ ਸਲਮਾਨ ਖਾਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
Home ਤਾਜਾ ਜਾਣਕਾਰੀ ਬੋਲੀਵੁਡ ਅਦਾਕਾਰ ਸਲਮਾਨ ਖਾਨ ਦੇ ਫਾਰਮ ਹਾਊਸ ਚ ਚੋਰੀ ਲਾਸ਼ਾਂ ਦਫਨਾਉਣ ਬਾਰੇ ਗੁਆਂਢੀ ਨੇ ਲਗਾਏ ਇਹ ਦੋਸ਼
ਤਾਜਾ ਜਾਣਕਾਰੀ