ਮਨੁੱਖੀ ਪੱਧਰ ਤੇ ਮਰਦ ਅਤੇ ਇਸਤਰੀ ਵਿਚਕਾਰ ਆਪਸੀ ਤਾਂਘ ਦਾ ਨਾਂ ਇਸ਼ਕ ਹੈ । ਇਸ਼ਕ ਦਾ ਹੁਸਨ ਦੇ ਨਾਲ ਸਦੀਵੀਂ ਸਬੰਧ ਹੈ । ਭਾਰਤੀ ਪਰੰਪਰਾ ਅਨੁਸਾਰ ਇਸ਼ਕ ਦਾ ਦੇਵਤਾ ਕਾਮਦੇਵ ਹੈ ਅਤੇ ‘ ਰਤੀ’ ਹੁਸਨ ਦੀ ਦੇਵੀ ਹੈ । ਇਨ੍ਹਾਂ ਦੋਹਾਂ ਦਾ ਰਿਸ਼ਤਾ ਪਤੀ– ਪਤਨੀ ਵਾਲਾ ਹੈ । ਭਾਰਤੀ ਵਿਚਾਰਧਾਰਾ ਅਨੁਸਾਰ ਇਸ਼ਕ ਅਤੇ ਹੁਸਨ ਇਕ ਦੂਜੇ ਦੇ ਪੂਰਕ ਹਨ । ਯੂਨਾਨੀ ਫ਼ਲਸਫੇ ਅਨੁਸਾਰ ਇਸ਼ਕ ਦੇ ਦੇਵਤਾ ਕਿਊਪਿਡ ਹੈ ਅਤੇ ਹੁਸਨ ਦੀ ਦੇਵੀ ਵੀਨਸ ਹੈ । ਕਿਊਪਿਡ ਅਤੇ ਵੀਨਸ ਵਿਚ ਪੁੱਤਰ ਅਤੇ ਮਾਂ ਵਾਲਾ ਰਿਸ਼ਤਾ ਹੈ ਅਰਥਾਤ ਇਸ਼ਕ ਨੂੰ ਹੁਸਨ ਤੋਂ ਪੈਦਾ ਹੋਣ ਵਾਲੀ ਤਾਂਘ ਸਮਝਿਆ ਜਾਂਦਾ ਹੈ । ਭਾਰਤੀ ਵਿਚਾਰਧਾਰਾ ਅਨੁਸਾਰ ਇਸ਼ਕ ਅਤ ਹੁਸਨ ਦੇ ਕਾਰਜ– ਕਾਰਨ ਵਿਹਾਰ ਨੂੰ ‘ ਕਾਮ’ ਆਖਿਆ ਗਿਆ ਹੈ ।
ਵਾਤਸਿਆਇਨ ਨੇ ਆਪਣੇ ਕਾਮਸੂਤਰ ਵਿਚ ‘ ਕਾਮ’ ਆਖਿਆ ਗਿਆ ਹੈ । ਵਾਤਸਿਆਇਨ ਨੇ ਆਪਣੇ ਕਾਮਸੂਤਰ ਵਿਚ ‘ ਕਾਮ’ ਦੀ ਬੜੀ ਸੋਹਣੀ ਵਿਆਖਿਆ ਕੀਤੀ ਹੈ । ਯੂਨਾਨੀ ਦਰਸ਼ਨ ਵਿਚ ਸੁਕਰਾਤ ਤੋਂ ਪਹਿਲਾਂ ਦੇ ਫ਼ਿਲਾਫ਼ਰ ਗਣਿਤ– ਵਿਅਗਿਆਨ ਅਤੇ ਪਦਾਰਥ– ਵਿਗਿਆਨ ਤੋਂ ਵਧੇਰੇ ਪ੍ਰਭਾਵਤ ਹਨ ਅਤੇ ਉਨ੍ਹਾਂ ਵੱਲੋਂ ਕੀਤੀ ਗਈ ਹੁਸਨ ਦੀ ਵਿਆਖਿਆ ਵਧੇਰੇ ਕਰਕੇ ਮਾਤਰਾਤਮਕ ਹੈ । ਸੁਕਰਾਤ ਦੇ ਮਗਰੋਂ ਦੇ ਫ਼ਲਸਫ਼ੇ ਵਿਚ ਅਫ਼ਲਾਤੂਨ ਦਾ ਨਾਂ ਇਸ ਪ੍ਰਸੰਗ ਵਿਚ ਪ੍ਰਸਿੱਧ ਹੈ । ਉਹ ਅਸਲ ਵਿਚ ਸਦਾਚਾਰ ਸ਼ਾਸਤਰ ਤੋਂ ਪ੍ਰਭਾਵਤ ਸੀ ਇਸ ਲਈ ਉਸ ਨੇ ਹੁਸਨ ਅਤੇ ਨੇਕੀ ਨੂੰ ਇਕੱਠਾ ਕੀਤਾ ।
ਉਸ ਦੇ ਵਿਚਾਰ ਅਨੁਸਾਰ ਹੁਸਨ ਦੀ ਨਿਰੋਲ ਹੈਸੀਅਤ ਸਮਾਜ ਲਈ ਹਾਨੀਕਾਰਕ ਹੁੰਦੀ ਹੈ । ਹੁਸਨ ਵਿਚ ਅਖ਼ਲਾਕ ਦੀ ਖ਼ੂਬੀ ਹੋਣੀ ਚਾਹੀਦੀ ਹੈ । ਕਾਂਟ ਅਤੇ ਸ਼ੌਪਨਹਾਵਰ ਦੇ ਵਿਚਾਰ ਅਨੁਸਾਰ ਹੁਸਨ ਇਕ ਅਜਿਹਾ ਗੁਣ ਹੈ ਜਿਸ ਕਾਰਨ ਕੋਹੀ ਵਸਤੂ ਖੇੜਾ ਬਖ਼ਸ਼ਦੀ ਹੈ ਉਸ ਵਿਚ ਵਰਤੋਂ ਵਾਲਾ ਗੁਣ ਭਾਵੇਂ ਹੋਵੇ ਭਾਵੇਂ ਨਾ ਹੋਵੇ । ਅਜਿਹਾ ਖੇੜਾ ਹੀ ਇਸ਼ਕ ਅਖਵਾਉਂਦਾ ਹੈ । ਹੀਗਲ ਅਨੁਸਾਰ ਵਸਤੂ ਉੱਤੇ ਹੁਸਨ , ਆਕਾਰ ਦੀ ਜਿੱਤ ਹੈ ਅਤੇ ਅਜਿਹੀ ਵਸਤੂ ਦੀ ਪ੍ਰਾਪਤੀ ਦੀ ਤਾਂਘ ਦਾ ਨਾਂ ਇਸ਼ਕ ਹੈ ।ਮਰਦ ਅਤੇ ਇਸਤਰੀ ਦੀ ਇਸ ਤਾਂਘ ਦਾ ਵਿਕਾਸ ਜੀਵ– ਵਿਗਿਆਨਕ ਅਤੇ ਮਨੋਵਿਗਿਆਨਕ ਦੋ ਅਵਸਥਾਵਾਂ ਵਿਚੋਂ ਹੋਇਆ ਹੈ ।
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਤਾਜਾ ਜਾਣਕਾਰੀ