BREAKING NEWS
Search

ਭੀਖ ਮੰਗਣ ਵਾਲੇ ਦਾ ਅਧਾਰ ਕਾਰਡ ਚੈਕ ਕਰਨ ਤੇ ਹੈਰਾਨ ਰਹਿ ਗਏ ਲੋਕ

ਰਾਏਬਰੇਲੀ ਦੇ ਸਰੇਨੀ ਥਾਣਾ ਖੇਤਰ ਦੇ ਰਾਲਪੁਰ ਵਿੱਚ ਸਵਾਮੀ ਸੂਰੀਆ ਪ੍ਰਬੋਧ ਪਰਮਹੰਸ ਇੰਟਰ ਕਾਲਜ ਨੇੜੇ ਇਕ ਬਜ਼ੁਰਗ ਭਿਖਾਰੀ ਪੁੱਜਾ , ਜਿਹੜਾ ਕਈ ਦਿਨਾਂ ਤੋਂ ਭੁੱਖਾ ਲੱਗ ਰਿਹਾ ਸੀ ।

ਸਕੂਲ ਦੇ ਮਾਲਕ ਸਵਾਮੀ ਭਾਸਕਰ ਸਵਰੂਪ ਨੇ ਬਜ਼ੁਰਗ ਨੂੰ ਆਪਣੇ ਕੋਲ ਬੁਲਾਇਆ । ਬਜ਼ੁਰਗ ਨੇ ਇਸ਼ਾਰੀਆਂ ਵਿੱਚ ਭੁੱਖੇ ਹੋਣ ਦੀ ਗੱਲ ਦੱਸੀ , ਜਿਸ ਪਿੱਛੋਂ ਸਵਾਮੀ ਨੇ ਉਸ ਨੂੰ ਭੋਜਨ ਕਰਵਾਇਆ । ਇਸ ਦੇ ਬਾਅਦ ਸਵਾਮੀ ਜੀ ਨੇ ਬਜ਼ੁਰਗ ਦੇ ਵਾਲ ਕਟਵਾਏ ਤੇ ਦਾੜੀ ਬਣਵਾਈ । ਜਦ ਉਸ ਦੇ ਗੰਦੇ ਕੱਪੜੇ ਧੋਣ ਲਈ ਕਢਵਾਏ ਗਏ ਤਾਂ ਉਸ ਵਿੱਚੋਂ ਆਧਾਰ ਕਾਰਡ , ਇਕ ਐਫ ਡੀ ਅਤੇ ਤਿਜੌਰੀ ਦੀ ਚਾਬੀ ਮਿਲੀ । ਉਸ ਐਫ ਡੀ ( ਫਿਕਸਡ ਡਿਪਾਜਿ਼ਟ ) ਦੀ ਕੀਮਤ ਦੇਖ ਕੇ ਸਾਰੀਆਂ ਦੇ ਹੋਸ਼ ਉਡ ਗਏ ।

ਐਫ ਡੀ ਦੀ ਕੀਮਤ ਇਕ ਕਰੋੜ ਛੇ ਲੱਖ 92 ਹਜ਼ਾਰ ਰੁਪਏ ਸੀ । ਇਸ ਦੇ ਆਧਾਰ ਕਾਰਡ ਤੋਂ ਉਸ ਦਾ ਪਤਾ ਕਰਵਾਇਆ ਗਿਆ ਤਾਂ ਉਹ ਮੁਥੈਯਾ ਨਾਦਰ ਨਿਕਲਿਆ , ਜਿਹੜਾ ਥਿਰੂਵਨਾਵਲੀ ਤਾਮਿਲ ਨਾਡੂ ਦਾ ਵਸਨੀਕ ਸੀ । ਆਧਾਰ ਕਾਰਡ ਵਿੱਚ ਦਰਜ ਫੋਨ ਨੰਬਰ ਤੋਂ ਉਸ ਦੇ ਪਰਵਾਰ ਨਾਲ ਸੰਪਰਕ ਕੀਤਾ ਗਿਆ ਅਤੇ ਉਨ੍ਹਾਂ ਨੂੰ ਮੁਥੈਯਾ ਦੇ ਇਥੇ ਹੋਣ ਬਾਰੇ ਦੱਸਿਆ ਗਿਆ । ਇਹ ਜਾਣਕਾਰੀ ਮਿਲਦੇ ਹੀ ਪਰਵਾਰਕ ਮੈਂਬਰ ਰਾਏਬਰੇਲੀ ਪਹੁੰਚੇ ਅਤੇ ਉਸ ਨੂੰ ਪਲੇਨ ਰਾਹੀਂ ਵਾਪਸ ਲੈ ਗਏ ।

ਪਰਿਵਾਰ ਨੇ ਦੱਸਿਆ ਕਿ ਉਹ ਲੋਕ ਜੁਲਾਈ ਵਿੱਚ ਟਰੇਨ ਰਾਹੀਂ ਤੀਰਥ ਯਾਤਰਾ ਲਈ ਗਏ ਸਨ ਤੇ ਮੁਥੈਯਾ ਰਸਤੇ ਵਿੱਚ ਗੁਆਚ ਗਏ ਸਨ । ਉਨ੍ਹਾਂ ਨੂੰ ਸ਼ੱਕ ਸੀ ਕਿ ਉਹ ਕਿਤੇ ਕਿਸੇ ਗਰੋਹ ਦੇ ਸ਼ਿਕਾਰ ਹੋ ਗਏ ਹੈ । ਪਰਵਾਰ ਵਾਲੇ ਉਸ ਦੀ ਭਾਲ ਕਰ ਰਹੇ ਸਨ । ਉਨ੍ਹਾਂ ਨੇ ਬਜ਼ੁਰਗ ਨੂੰ ਪਰਵਾਰ ਨਾਲ ਮਿਲਾਉਣ ‘ਤੇ ਸਵਾਮੀ ਜੀ ਦਾ ਬਹੁਤ ਧੰਨਵਾਦ ਕੀਤਾ ।



error: Content is protected !!