BREAKING NEWS
Search

ਮੋਦੀ ਦੀ ਕੇਂਦਰ ਸਰਕਾਰ ਨੇ ਲਿਆ ਵੱਡਾ ਫੈਸਲਾ – ਲਗਾਤੀ ਹੁਣ ਤੋਂ ਇਹ ਨਵੀਂ ਪਾਬੰਦੀ

ਆਈ ਤਾਜ਼ਾ ਵੱਡੀ ਖਬਰ 

ਅੱਜ ਦੇ ਦੌਰ ਵਿਚ ਸੋਸ਼ਲ ਮੀਡੀਆ ਤੇ ਜਿੱਥੇ ਤੁਰੰਤ ਹੀ ਹਰ ਇੱਕ ਜਾਣਕਾਰੀ ਮਿਲ ਜਾਂਦੀ ਹੈ ਅਤੇ ਲੋਕਾਂ ਵੱਲੋਂ ਸਭ ਖਬਰਾਂ ਸੋਸ਼ਲ ਮੀਡੀਆ ਤੇ ਸਾਂਝੀਆ ਵੀ ਕਰ ਦਿੱਤੀਆਂ ਜਾਂਦੀਆਂ ਹਨ, ਸਰਕਾਰ ਦੇ ਹੋਣ ਵਾਲੀਆਂ ਕਈ ਮੀਟਗਾਂ ਦੀ ਜਾਣਕਾਰੀ ਤੁਰੰਤ ਹੀ ਲੋਕਾਂ ਤੱਕ ਪਹੁੰਚ ਜਾਂਦੀ ਹੈ ਕਿਉਂਕਿ ਲੋਕਾਂ ਵੱਲੋਂ ਅੱਜ ਦੇ ਦੌਰ ਵਿੱਚ ਵਰਤੇ ਜਾਂਦੇ ਸਮਾਰਟਫੋਨ ਅਤੇ ਵਰਤੋਂ ਨਾਲ ਹੀ ਜਾਣਕਾਰੀ ਲੀਕ ਕਰ ਦਿੱਤੀ ਜਾਂਦੀ ਹੈ ਅਤੇ ਵਿਰੋਧੀ ਪਾਰਟੀਆਂ ਤਕ ਪਹੁੰਚਾ ਦਿਤੀ ਜਾਂਦੀ ਹੈ। ਜਿਸ ਉਪਰ ਸਰਕਾਰ ਵੱਲੋਂ ਰੋਕ ਲਗਾਉਣ ਲਈ ਸਖਤ ਕਦਮ ਚੁੱਕੇ ਜਾ ਰਹੇ ਹਨ ਤਾਂ ਜੋ ਸਰਕਾਰ ਵੱਲੋਂ ਉਲੀਕੀਆਂ ਜਾਂਦੀਆਂ ਜਾਣਕਾਰੀਆਂ ਦੀ ਖ਼ਬਰ ਬਾਹਰ ਨਾ ਜਾ ਸਕੇ। ਹੁਣ ਕੇਂਦਰ ਦੀ ਮੋਦੀ ਸਰਕਾਰ ਨੂੰ ਇੱਕ ਵੱਡਾ ਫ਼ੈਸਲਾ ਲਿਆ ਗਿਆ ਹੈ ਜਿਥੇ ਹੁਣ ਇਹ ਪਾਬੰਦੀ ਲਗਾ ਦਿੱਤੀ ਗਈ ਹੈ। ਕੇਂਦਰ ਸਰਕਾਰ ਵੱਲੋਂ ਰਾਸ਼ਟਰੀ ਸੰਚਾਰ ਸੁਰੱਖਿਆ ਨੀਤੀ ਦੇ ਤਹਿਤ ਕੀਤੀਆਂ ਜਾਣ ਵਾਲੀਆਂ ਮੀਟਿੰਗਾਂ ਦੀ ਜਾਣਕਾਰੀ ਨੂੰ ਲੀਕ ਹੋਣ ਤੋਂ ਬਾਅਦ ਕਈ ਫੈਸਲੇ ਲਏ ਜਾ ਰਹੇ ਹਨ।

ਜਿੱਥੇ ਹੁਣ ਕੇਂਦਰ ਸਰਕਾਰ ਵੱਲੋਂ ਇਕ ਵੱਡਾ ਫੈਸਲਾ ਲੈਂਦੇ ਹੋਏ ਮੀਟਿੰਗ ਵਿੱਚ ਸ਼ਾਮਲ ਹੋਣ ਵਾਲੇ ਅਧਿਕਾਰੀਆਂ ਉੱਪਰ ਖੁਫੀਆ ਏਜੰਸੀ ਵੱਲੋਂ ਸਮਾਰਟ ਵਾਚ ਅਤੇ ਸਮਾਰਟਫੋਨ ਲਿਆਉਣ ਉਪਰ ਰੋਕ ਲਗਾਉਣ ਸਬੰਧੀ ਆਦੇਸ਼ ਦਿੱਤਾ ਗਿਆ ਸੀ। ਉੱਥੇ ਹੀ ਹੁਣ ਕੇਂਦਰ ਸਰਕਾਰ ਵੱਲੋਂ ਇਸ ਉਪਰ ਅਮਲ ਕਰਦੇ ਹੋਏ ਕੇਂਦਰ ਸਰਕਾਰ ਦੇ ਨਾਲ ਸਾਰੇ ਮੰਤਰੀਆਂ ਦੀਆਂ ਹੋਣ ਵਾਲੀਆਂ ਅਹਿਮ ਮੀਟਿੰਗ ਵਿੱਚ ਸਭ ਲੋਕਾਂ ਨੂੰ ਵਟਸਐਪ ਅਤੇ ਸਮਾਰਟ ਫੋਨ ਦੀ ਵਰਤੋਂ ਉਪਰ ਰੋਕ ਲਗਾਉਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ।

ਇਸ ਤੋਂ ਇਲਾਵਾ ਜ਼ਰੂਰੀ ਦਸਤਾਵੇਜ਼ਾਂ ਨੂੰ ਸਕੈਨ ਕਰਕੇ ਫ਼ੋਨ ਦੇ ਜ਼ਰੀਏ ਭੇਜਣ ਵਾਲੇ ਐਪਸ ਉਪਰ ਵੀ ਰੋਕ ਲਗਾ ਦਿੱਤੀ ਗਈ ਹੈ ਜਿਸ ਵਿੱਚ ਸੁਰੱਖਿਅਤ ਨਹੀਂ ਹਨ। ਜਿਸ ਵਾਸਤੇ ਏਜੰਸੀਆਂ ਨੇ ਕਿਹਾ ਹੈ ਕਿ ਮੀਟਿੰਗ ਵਿੱਚ ਕੋਈ ਵੀ ਵਿਅਕਤੀ ਸਮਾਰਟ ਡਿਵਾਈਸ ਦੀ ਵਰਤੋਂ ਨਹੀਂ ਕਰੇਗਾ ਜਿਨ੍ਹਾਂ ਵਿੱਚ ਗੂਗਲ ਅਸਿਸਟੈਂਟ, ਐਮਾਜ਼ੋਨ ਅਲੈਕਸਾ, ਅਤੇ ਐਪਲ ਸਿਰੀ ਆਦਿ ਸ਼ਾਮਲ ਹਨ ਜਿਨ੍ਹਾਂ ਦੀ ਵਰਤੋਂ ਨਾ ਕੀਤੀ ਜਾਵੇ।

ਇਸ ਇਲਾਵਾ ਮੀਟਿੰਗ ਦੌਰਾਨ ਸਮਾਰਟ ਫ਼ੋਨ ਅਤੇ ਸਮਾਰਟ ਵਾਚ ਨੂੰ ਮੀਟਿੰਗ ਵਾਲੇ ਕਮਰੇ ਤੋਂ ਬਾਹਰ ਰੱਖਿਆ ਜਾਵੇਗਾ। ਉਥੇ ਹੀ ਕੋਈ ਵੀ ਜ਼ਰੂਰੀ ਦਸਤਾਵੇਜ਼ ਘਰ ਦੇ ਨੈਟਵਰਕ ਰਾਹੀਂ ਭੇਜਣ ਉਪਰ ਵੀ ਪਾਬੰਦੀ ਲਗਾ ਦਿੱਤੀ ਗਈ ਹੈ।



error: Content is protected !!