ਆਈ ਤਾਜ਼ਾ ਵੱਡੀ ਖਬਰ

ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆ ਜਾਂਦੇ ਹਨ ਜੋ ਲੋਕਾਂ ਨੂੰ ਹੈਰਾਨ ਅਤੇ ਪ੍ਰੇਸ਼ਾਨ ਕਰ ਦਿੰਦੇ ਹਨ। ਪੰਜਾਬ ਵਿੱਚ ਜਿੱਥੇ ਵਾਪਰਨ ਵਾਲੀਆਂ ਘਟਨਾਵਾਂ ਨੂੰ ਠੱਲ੍ਹ ਪਾਉਣ ਲਈ ਪੁਲਿਸ ਪ੍ਰਸਾਸਨ ਵੱਲੋਂ ਸਖਤੀ ਵਰਤੀ ਜਾ ਰਹੀ ਹੈ। ਉਥੇ ਬਹੁਤ ਸਾਰੇ ਲੋਕਾਂ ਵੱਲੋਂ ਆਪਣੇ ਹੀ ਘਰ ਵਿਚ ਅਜਿਹੀਆਂ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ, ਜਿਸ ਬਾਰੇ ਕਿਸੇ ਵੱਲੋਂ ਸੋਚਿਆ ਵੀ ਨਹੀਂ ਗਿਆ ਹੁੰਦਾ। ਅਜਿਹੇ ਅਪਰਾਧਿਕ ਬਿਰਤੀ ਵਾਲੇ ਲੋਕਾਂ ਵੱਲੋਂ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦਿੱਤਾ ਜਾਂਦਾ ਹੈ। ਅਜਿਹੀਆਂ ਘਟਨਾਵਾਂ ਦੇ ਸਾਹਮਣੇ ਆਉਣ ਤੋਂ ਬਾਅਦ ਬਹੁਤ ਸਾਰੇ ਪਰਵਾਰਾਂ ਵੱਲੋਂ ਆਪਣੀਆ ਹੀ ਨੂੰਹਾਂ ਤੋਂ ਵਿਸ਼ਵਾਸ ਉਠ ਜਾਂਦਾ ਹੈ। ਜਿੱਥੇ ਪਰਿਵਾਰ ਵੱਲੋਂ ਬਹੁਤ ਹੀ ਚਾਵਾਂ ਨਾਲ ਆਪਣੇ ਬੇਟੇ ਦਾ ਵਿਆਹ ਕਰਕੇ ਨੂੰਹ ਨੂੰ ਧੀ ਬਣਾ ਕੇ ਆਪਣੇ ਘਰ ਲਿਆਂਦਾ ਜਾਂਦਾ ਹੈ।

ਉਥੇ ਹੀ ਉਸ ਨੂੰਹ ਵੱਲੋ ਪਰਿਵਾਰ ਨੂੰ ਅਜਿਹੇ ਹਲਾਤਾਂ ਵਿੱਚ ਲਿਆ ਕੇ ਖੜ੍ਹਾ ਕਰ ਦਿੱਤਾ ਜਾਂਦਾ ਹੈ , ਜਿਸ ਕਾਰਨ ਘਰ ਵਿਚ ਸੋਗ ਦੀ ਲਹਿਰ ਫੈਲ ਜਾਂਦੀ ਹੈ। ਹੁਣ ਵਿਦੇਸ਼ ਵਿੱਚ ਰਹਿੰਦੀ ਪਤੀ ਦੀ ਘਰਵਾਲ਼ੀ ਵੱਲੋਂ ਪੰਜਾਬ ਅਜਿਹਾ ਕਾਡ ਕੀਤਾ ਗਿਆ ਹੈ ਕੇ ਹਰ ਕੋਈ ਹੈਰਾਨ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਬਟਾਲਾ ਅਧੀਨ ਆਉਣ ਵਾਲੇ ਪਿੰਡ ਢਾਬਾਂਵਾਲ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਨੂੰਹ ਵਲੋ ਆਪਣੇ ਆਸ਼ਕ ਨਾਲ ਮਿਲ ਕੇ ਆਪਣੇ ਸਹੁਰੇ ਜਗਤਾਰ ਚੰਦ ਦਾ ਕਤਲ ਕਰ ਦਿੱਤਾ ਗਿਆ ਸੀ।

ਇਸ ਕਤਲ ਦਾ ਖੁਲਾਸਾ ਉਸ ਸਮੇਂ ਹੋਇਆ ਹੋਇਆ ਜਦੋਂ ਪੁਲਸ ਵਲੋਂ ਸਖਤੀ ਨਾਲ ਮ੍ਰਿਤਕ ਦੀ ਨੂੰਹ ਤੋਂ ਪੁੱਛ ਗਿੱਛ ਕੀਤੀ ਗਈ ਸੀ। ਕਿਉਂਕਿ ਕੁਝ ਦਿਨ ਪਹਿਲਾਂ ਹੀ ਮ੍ਰਿਤਕ ਦਾ ਕਤਲ ਕਰ ਦਿੱਤਾ ਗਿਆ ਸੀ ਜਿਥੇ ਹੁਣ ਪੁਲਿਸ ਵੱਲੋਂ ਇਸ ਗੁਥੀ ਨੂੰ ਸੁਲਝਾਇਆ ਗਿਆ ਹੈ।\

ਉੱਥੇ ਹੀ ਮ੍ਰਿਤਕ ਜਗਤਾਰ ਚੰਦ ਦੀ ਨੂੰਹ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਜਿਸ ਨੇ ਅਪਣਾ ਗੁਨਾਹ ਕਬੂਲ ਕਰਦੇ ਹੋਏ ਦੱਸਿਆ ਹੈ ਕਿ ਉਸ ਵੱਲੋਂ ਆਪਣੇ ਦੋਸਤ ਕੁਲਦੀਪ ਸਿੰਘ ਨਾਲ ਮਿਲ ਕੇ ਆਪਣੇ ਸਹੁਰੇ ਦੀ ਜੀਵਨ-ਲੀਲ੍ਹਾ ਨੂੰ ਸਮਾਪਤ ਕਰ ਦਿੱਤਾ ਹੈ। ਉਥੇ ਹੀ ਪੁਲਿਸ ਵੱਲੋਂ ਬਾਕੀ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ। ਮ੍ਰਿਤਕ ਦਾ ਪੁੱਤਰ ਜਿੱਥੇ ਵਿਦੇਸ਼ ਵਿਚ ਰਹਿ ਰਿਹਾ ਹੈ, ਉਥੇ ਹੀ ਪੰਜਾਬ ਵਿਚ ਵਸਦੀ ਉਸ ਦੀ ਨੂੰਹ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ।


ਤਾਜਾ ਜਾਣਕਾਰੀ
ਵਿਦੇਸ਼ ਚ ਰਹਿੰਦੇ ਪਤੀ ਦੀ ਘਰਵਾਲੀ ਨੇ ਕਰਤਾ ਪੰਜਾਬ ਚ ਅਜਿਹਾ ਕਾਂਡ ਹਰ ਕੋਈ ਰਹਿ ਗਿਆ ਹੱਕਾ ਬੱਕਾ
ByadminJanuary 22, 2022Comments Off on ਵਿਦੇਸ਼ ਚ ਰਹਿੰਦੇ ਪਤੀ ਦੀ ਘਰਵਾਲੀ ਨੇ ਕਰਤਾ ਪੰਜਾਬ ਚ ਅਜਿਹਾ ਕਾਂਡ ਹਰ ਕੋਈ ਰਹਿ ਗਿਆ ਹੱਕਾ ਬੱਕਾ
Previous Postਆਹ ਦੇਖਲੋ ਇਸ ਮੁਲਕ ਦਾ ਹਾਲ – ਭ੍ਰਿਸ਼ਟਾਚਾਰ ਦੇ ਖਿਲਾਫ ਸਿਰਫ ਪ੍ਰਦਰਸ਼ਨ ਕਰਨ ਤੇ ਸੁਣਾਈ ਗਈ ਮੌਤ ਦੀ ਸਜ਼ਾ
Next Postਸੁਪ੍ਰੀਮ ਕੋਰਟ ਨੇ ਸੁਣਾਇਆ ਧੀਆਂ ਦੇ ਬਾਰੇ ਚ ਪਿਓ ਦੀ ਜਾਇਦਾਦ ਤੇ ਹੱਕ ਨੂੰ ਲੈ ਕੇ ਇਹ ਵੱਡਾ ਫੈਸਲਾ