ਆਈ ਤਾਜ਼ਾ ਵੱਡੀ ਖਬਰ

ਮੌਸਮ ਦੀ ਤਬਦੀਲੀ ਕਾਰਨ ਜਿੱਥੇ ਬਹੁਤ ਸਾਰੇ ਹਾਦਸੇ ਵਾਪਰ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ ਉਥੇ ਹੀ ਕੁਝ ਲੋਕਾਂ ਵੱਲੋਂ ਵਾਹਨ ਚਲਾਉਂਦੇ ਸਮੇਂ ਵਰਤੀ ਜਾਂਦੀ ਅਣਗਹਿਲੀ ਦੇ ਕਾਰਨ ਕਈ ਭਿਆਨਕ ਸੜਕ ਹਾਦਸੇ ਵਾਪਰ ਰਹੇ ਹਨ। ਆਏ ਦਿਨ ਹੀ ਵਾਪਰਨ ਵਾਲੀਆਂ ਅਜਿਹੀਆਂ ਘਟਨਾਵਾਂ ਦੇ ਵਿੱਚ ਬਹੁਤ ਸਾਰੇ ਲੋਕਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋ ਜਾਂਦਾ ਹੈ। ਵਾਪਰਨ ਵਾਲੇ ਇਨ੍ਹਾਂ ਹਾਦਸਿਆਂ ਦੇ ਸ਼ਿਕਾਰ ਹੋਣ ਵਾਲੇ ਲੋਕਾਂ ਦੇ ਪਰਿਵਾਰਾਂ ਵਿੱਚ ਉਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਇਸ ਲਈ ਸੜਕੀ ਆਵਾਜਾਈ ਮੰਤਰਾਲੇ ਵੱਲੋਂ ਵਾਹਨ ਚਲਾਉਂਦੇ ਸਮੇਂ ਲੋਕਾਂ ਨੂੰ ਲਾਗੂ ਕੀਤੇ ਗਏ ਨਿਯਮਾਂ ਦੀ ਪਾਲਣਾ ਕਰਨ ਦੀ ਅਪੀਲ ਵੀ ਕੀਤੀ ਜਾਂਦੀ ਹੈ। ਜਿਸ ਸਦਕਾ ਲੋਕਾਂ ਦੀ ਕੀਮਤੀ ਜਾਨ ਬਚ ਸਕੇ। ਹੁਣ ਇੱਥੇ ਭਿਆਨਕ ਹਾਦਸੇ ਵਿੱਚ ਮੌਤ ਦਾ ਤਾਂਡਵ ਹੋਇਆ ਹੈ ਜਿਸ ਕਾਰਨ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਕਪੂਰਥਲਾ ਜਲੰਧਰ ਰੋਡ ਤੇ ਪੈਂਦੇ ਪਿੰਡ ਧਾਲੀਵਾਲ ਦੋਨਾਂ ਚੌਂਕ ਤੋਂ ਸਾਹਮਣੇ ਆਈ ਹੈ। ਜਿੱਥੇ ਇੱਕ ਕਾਰ ਅਤੇ ਸਕੂਟਰ ਤੇ ਵਿਚਕਾਰ ਹੋਈ ਭਿਆਨਕ ਟੱਕਰ ਦੇ ਕਾਰਨ ਇਕ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ ਹੈ। ਦੱਸਿਆ ਗਿਆ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਮੰਗਲਵਾਰ ਨੂੰ ਦੁਪਹਿਰ 3 ਵਜੇ ਦੇ ਕਰੀਬ ਜਲੰਧਰ ਵੱਲ ਤੋਂ ਇਕ ਤੇਜ਼ ਰਫ਼ਤਾਰ ਕਾਰ ਆ ਰਹੀ ਸੀ, ਜਿਸ ਸਮੇਂ ਇਹ ਕਾਰ ਪਿੰਡ ਧਾਲੀਵਾਲ ਦੋਨਾਂ ਚੌਕ ਦੇ ਨਜ਼ਦੀਕ ਪਹੁੰਚੀ ਤਾਂ ਉਸ ਸਮੇਂ ਹੀ ਇੱਕ ਸਕੂਟਰੀ ਜੋ ਕਿ ਪਿੰਡ ਧਾਲੀਵਾਲ ਦੋਨਾ ਜਾਣ ਵਾਲੇ ਮੋੜ ਤੋਂ ਨਿਕਲ ਆਈ।

ਜਿਸ ਦੀ ਟੱਕਰ ਇਸ ਕਾਰ ਨਾਲ ਹੋ ਗਈ। ਕਾਰ ਚਾਲਕ ਵੱਲੋਂ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਜਿਸ ਕਾਰਨ ਇਸ ਬਚਾਅ ਦੇ ਚਲਦੇ ਹੋਏ ਇਹ ਕਾਰ ਡਿਵਾਈਡਰ ਉਪਰ ਚੜ੍ਹ ਗਈ। ਜਿਸ ਕਾਰਨ ਕਾਰ ਬੇਕਾਬੂ ਹੋ ਕੇ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਉੱਥੇ ਹੀ ਇਸ ਹਾਦਸੇ ਦੀ ਚਪੇਟ ਵਿੱਚ ਆਉਣ ਵਾਲੇ ਸਕੂਟਰੀ ਸਵਾਰ ਦੋ ਵਿਅਕਤੀਆਂ ਵਿੱਚੋਂ ਚਾਲਕ ਦੀ ਮੌਕੇ ਤੇ ਮੌਤ ਹੋ ਗਈ, ਜਦ ਕਿ ਦੂਜਾ ਵਿਅਕਤੀ ਗੰਭੀਰ ਰੂਪ ਵਿਚ ਜਖਮੀ ਹੋਇਆ ਹੈ ਅਤੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।

ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਮ੍ਰਿਤਕ ਦੀ ਪਹਿਚਾਣ ਸਰਵਨ ਸਿੰਘ ਪੁੱਤਰ ਗੁਰਨਾਮ ਸਿੰਘ ਨਿਵਾਸੀ ਪਿੰਡ ਇੱਬਣ ਵਜੋਂ ਹੋਈ ਹੈ।


ਤਾਜਾ ਜਾਣਕਾਰੀ
ਭਿਆਨਕ ਹਾਦਸੇ ਚ ਹੋਇਆ ਮੌਤ ਦਾ ਤਾਂਡਵ – ਇਲਾਕੇ ਚ ਛਾਈ ਸੋਗ ਦੀ ਲਹਿਰ
ByadminJanuary 19, 2022Comments Off on ਭਿਆਨਕ ਹਾਦਸੇ ਚ ਹੋਇਆ ਮੌਤ ਦਾ ਤਾਂਡਵ – ਇਲਾਕੇ ਚ ਛਾਈ ਸੋਗ ਦੀ ਲਹਿਰ
Previous Postਡੇਢ ਸਾਲਾਂ ਦੇ ਬੱਚੇ ਨੂੰ ਮਿਲੀ ਇਸ ਤਰਾਂ ਤੜਫ ਤੜਫ ਕੇ ਦਰਦਨਾਕ ਮੌਤ – ਦੇਖਣ ਵਾਲਿਆਂ ਦੀਆਂ ਨਿਕਲੀਆਂ ਧਾਹਾਂ
Next Postਹੁਣੇ ਹੁਣੇ ਸਾਬਕਾ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕਰਾਇਆ ਗਿਆ ਹਸਪਤਾਲ ਦਾਖਿਲ, ਹੋ ਰਹੀਆਂ ਅਰਦਾਸਾਂ