ਡਾਕਟਰੀ ਪੇਸ਼ੇ ਨੂੰ ਬਹੁਤ ਹੀ ਸਮਾਜ ਭਲਾਈ ਵਾਲਾ ਪੇਸ਼ਾ ਮੰਨਿਆ ਜਾਂਦਾ ਹੈ। ਕਹਿੰਦੇ ਹਨ ਕਿ ਇੱਕ ਡਾਕਟਰ ਰੱਬ ਦਾ ਰੂਪ ਹੁੰਦਾ ਹੈ। ਕਿਉਂਕਿ ਸਰੀਰਿਕ ਮੁਸੀਬਤ ਵਿੱਚ ਫਸੇ ਮਰੀਜ਼ ਨੂੰ ਠੀਕ ਕਰਨ ਲਈ ਡਾਕਟਰ ਅਹਿਮ ਰੋਲ ਨਿਭਾਉਂਦਾ ਹੈ। ਕਿਸੇ ਵੀ ਮੁਲਕ ਦੀ ਗੱਲ ਕੀਤੀ ਜਾਵੇ ਤਾਂ ਜਿੰਦਗੀ ਜਿਉਂਣ ਲਈ ਸਿਹਤ, ਰੁਜ਼ਗਾਰ ਅਤੇ ਵਿੱਦਿਆ ਤਿੰਨ ਚੀਜ਼ਾਂ ਅਤੀ ਜ਼ਰੂਰੀ ਹਨ। ਪਰ ਸਾਡੇ ਮੁਲਕ ਵਿੱਚ ਸਿਹਤ ਅਤੇ ਸਿੱਖਿਆ ਨੂੰ ਢਾਲ ਬਣਾ ਕੇ ਜੋ ਲੁੱਟ ਕੀਤੀ ਜਾਂਦੀ ਹੈ। ਉਸ ਸਭ ਦੇ ਬਾਰੇ ਤੁਹਾਨੂੰ ਵੀ ਚੰਗੀ ਤਰ੍ਹਾਂ ਪਤਾ ਹੈ।
ਜਦੋਂ ਕਿਸੇ ਮਰੀਜ਼ ਦਾ ਇਲਾਜ ਕਰਵਾਉਣ ਲਈ ਜਾਂਦੇ ਹਾਂ ਤਾਂ ਜਿਆਦਾਤਰ ਡਾਕਟਰ ਅਕਸਰ ਮਰੀਜ਼ ਨੂੰ ਬੁਰੇ ਤਰੀਕੇ ਦੇ ਨਾਲ ਲੁੱਟਦੇ ਹਨ। ਮਰੀਜ਼ ਨੂੰ ਇੰਨਾ ਡਰਾਇਆ ਜਾਂਦਾ ਹੈ ਕਿ ਉਸ ਨੂੰ ਲੱਗਦਾ ਹੈ ਕਿ ਜੇਕਰ ਉਸ ਦਾ ਤੁਰੰਤ ਡਾਕਟਰ ਦੇ ਕਹਿਣ ਮੁਤਾਬਿਕ ਇਲਾਜ ਨਾ ਕੀਤਾ ਗਿਆ ਤਾਂ ਉਹ ਮਰ ਜਾਵੇਗਾ। ਅਜਿਹੇ ਡਰਾਵੇ ਦੇ ਕੇ ਮਰੀਜ਼ ਤੋਂ ਮੋਟਾ ਪੈਸਾ ਕਮਾਉਣ ਵਾਲੇ ਡਾਕਟਰਾਂ ਦੇ ਖਿਲਾਫ ਪਿਛਲੇ ਲੰਬੇ ਸਮੇਂ ਤੋਂ ਗੈਂਗਸਟਰ ਤੋਂ ਸਮਾਜ ਸੇਵੀ ਬਣੇ ਲੋਕਾਂ ਦੇ ਹਰਮਨ ਪਿਆਰੇ ਲੱਖਾ ਸਿਧਾਣਾ ਦੀ ਇਕ ਹੋਰ ਕਾਰਵਾਈ ਬੀਤੇ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਲੱਖਾ ਸਿਧਾਣਾ ਵੱਲੋਂ ਮਰੀਜ਼ਾਂ ਦੀ ਲੁੱਟ ਕਰਨ ਵਾਲੇ ਡਾਕਟਰਾਂ ਦਾ ਅਸਲੀ ਚਿਹਰਾ ਸਾਹਮਣੇ ਲਿਆਂਦਾ ਜਾ ਰਿਹਾ ਹੈ। ਹੁਣ ਇਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਕੀਤੀ ਜਾ ਰਹੀ ਹੈ। ਜਿਸ ਵਿੱਚ ਸਮਾਜ ਸੇਵੀ ਲੱਖਾ ਸਿਧਾਣਾ ਇੱਕ ਡਾਕਟਰ ਦੇ ਨਾਲ ਬਹਿਸਬਾਜ਼ੀ ਕਰਦੇ ਨਜ਼ਰ ਆ ਰਹੇ ਹਨ।
ਕੀ ਹੈ ਪੂਰਾ ਮਾਮਲਾ ਅਤੇ ਇਹ ਵੀਡੀਓ ਕਿੱਥੋਂ ਦੀ ਹੈ। ਇਹ ਤਾਂ ਤੁਹਾਨੂੰ ਵੀਡੀਓ ਦੇਖ ਕੇ ਜਾਣਕਾਰੀ ਮਿਲ ਜਾਵੇਗੀ। ਪਰ ਇਸ ਵੀਡੀਓ ਦੇਖਣ ਤੋਂ ਬਾਅਦ ਕਮੈਂਟ ਬਾਕਸ ਵਿੱਚ ਆਪਣੀ ਰਾਏ ਜ਼ਰੂਰ ਦਿੱਤੀ ਜਾਵੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ ਲੱਖਾ ਸਿਧਾਣਾ ਦੀ ਇਸ ਵੀਡੀਓ ਵਿਚਲੀ ਕਾਰਵਾਈ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਬਠਿੰਡਾ ਦੇ ਡਾਕਟਰਾਂ ਨੇ ਲੱਖਾ ਸਿਧਾਣਾ ਦੇ ਖਿਲਾਫ ਪ੍ਰਸ਼ਾਸਨ ਤੋਂ ਕਾਰਵਾਈ ਦੀ ਮੰਗ ਕੀਤੀ ਹੈ। ਇਸ ਤੋਂ ਬਾਅਦ ਲੱਖਾ ਸਿਧਾਣਾ ਵੱਲੋਂ ਲਾਈਵ ਹੋ ਕੇ ਪੰਜਾਬ ਦੀ ਜਨਤਾ ਤੋਂ ਉਨ੍ਹਾਂ ਦੇ ਹੱਕ ਵਿੱਚ ਡਟਣ ਦੀ ਅਪੀਲ ਵੀ ਕੀਤੀ ਗਈ ਹੈ।
ਵਾਇਰਲ