ਸਾਰੇ ਪਾਲਤੂ ਪੰਛੀਆਂ ਵਿਚੋਂ ਤੋਤਾ ਵੱਧ ਪਾਲਿਆ ਜਾਣ ਵਾਲਾ ਪੰਛੀ ਹੈ। ਕਿਉਂਕਿ ਤੋਤਾ ਮਨੁੱਖ ਨਾਲ ਜਲਦੀ ਘੁਲ-ਮਿਲ ਜਾਣ ਵਾਲਾ ਪੰਛੀ ਹੈ। ਇਹ ਮਨੁੱਖ ਦੀਆਂ ਆਵਾਜ਼ਾਂ ਦੀ ਹੂਬ ਹੂ ਨਕਲ ਕਰ ਲੈਂਦਾ ਹੈ। ਘਿਓ ਵਿਚ ਗੁੰਨ੍ਹੀ ਚੂਰੀ ਇਸ ਦੀ ਪਸੰਦੀਦਾ ਖੁਰਾਕ ਹੈ ਭਾਵੇਂ ਇਹ ਹਰ ਇਕ ਚੀਜ਼ ਖਾ ਲੈਂਦਾ ਹੈ। ਇਸ ਦੀ ਚੁੰਝ ਲਾਲ ਰੰਗ ਦੀ ਹੁੰਦੀ ਹੈ ਤੋਤੇ ਦੇ ਪਰ ਗੂੜ੍ਹੇ ਤੇ ਚਮਕੀਲੇ ਹਰੇ ਰੰਗ ਦੇ ਹੁੰਦੇ ਹਨ। ਇਸ ਦੀ ਚੁੰਝ ਬੜੀ ਤਿੱਖੀ ਅਤੇ ਮੁੜੀ ਹੋਈ ਹੁੰਦੀ ਹੈ, ਜਿਸ ਨਾਲ ਇਹ ਸਖ਼ਤ ਪਦਾਰਥ ਵੀ ਤੋੜ ਲੈਂਦਾ ਹੈ।
ਇਸ ਦੀ ਪੂਛ ਦੇ ਪਰ ਹਲਕੀ ਨੀਲੇ ਰੰਗ ਦੀ ਭਾਅ ਮਾਰਦੇ ਹਨ। ਉਸ ਦੇ ਦਿਲ ਦੇ ਭਾਵਾਂ ਨੂੰ ਤੋਤੇ ਦੀਆਂ ਅੱਖਾਂ ਬਿਆਨ ਕਰਦੀਆਂ ਹਨ, ਜਿਸ ਤੋਂ ਉਸ ਦੇ ਪਿਆਰ, ਨਫ਼ਰਤ, ਗੁੱਸੇ ਆਦਿ ਦੇ ਇਜ਼ਹਾਰ ਦਾ ਬਾਖੂਬੀ ਪਤਾ ਲਗਦਾ ਹੈ। ਤੋਤੇ ਦੀ ਇਕ ਹੋਰ ਆਦਤ ਹੈ ਕਿ ਇਹ ਆਪਣੀਆਂ ਅੱਖਾਂ ਬੜੀ ਤੇਜ਼ੀ ਨਾਲ ਘੰੁਮਾਉਂਦਾ ਹੈ, ਜਿਸ ਤੋਂ ਫਾਰਸੀ ਬੋਲੀ ਵਿਚ ਇਕ ਮੁਹਾਵਰਾ ਬਣ ਗਿਆ ਹੈ-ਤੋਤਾ ਚਸ਼ਮ। ਜਿਹੜਾ ਆਪਣੇ ਮਿੱਤਰਾਂ-ਦੋਸਤਾਂ ਕੋਲੋਂ ਅੱਖਾਂ ਫੇਰ ਲੈਂਦਾ ਹੈ ਇਹ ਮੁਹਾਵਰਾ ਉਸ ਆਦਮੀ ਲਈ ਵਰਤਿਆ ਜਾਂਦਾ ਹੈ। ਤੋਤਿਆਂ ਦਾ ਬਸੇਰਾ ਦਰੱਖਤਾਂ ਦੀਆਂ ਟਹਿਣੀਆਂ ਜਾਂ ਗਿਰੇ ਹੋਏ ਮਕਾਨਾਂ ਦੀਆਂ ਖੋਲਾਂ ਵਿਚ ਹੁੰਦਾ ਹੈ।
ਆਪਣਾ ਰਹਿਣ ਬਸੇਰਾ ਇਹ ਪਹਾੜਾਂ ਦੀਆਂ ਵਿਰਲਾਂ ਵਿਚ ਪਹਾੜੀ ਇਲਾਕਿਆਂ ਵਿਚ ਕਰ ਲੈਂਦੇ ਹਨ। ਇਨ੍ਹਾਂ ਦੀ ਆਵਾਜ਼ ਚੀਕਵੀਂ ਹੁੰਦੀ ਹੈ, ਜੋ ਦਿਮਾਗ ਨੂੰ ਚੀਰਦੀ ਹੋਈ ਜਾਂਦੀ ਹੈ। ਤੋਤਾ ਆਪਣੇ ਬੋਟਾਂ ਲਈ ਵੀ ਫਲ, ਦਾਣੇ ਆਦਿ ਲੱਭ ਕੇ ਲਿਆਉਂਦਾ ਹੈ। ਤੋਤੇ ਦੇ ਖੰਭ ਛੋਟੇ ਪਰ ਬਹੁਤ ਤਾਕਤਵਰ ਹੁੰਦੇ ਹਨ। ਇਹ ਬੜੀ ਲੰਬੀ ਉਡਾਰੀ ਮਾਰਨ ਦੇ ਸਮਰੱਥ ਹੁੰਦੇ ਹਨ। ਇਹ ਕਲਾਬਾਜ਼ੀਆਂ ਵੀ ਉਡਾਰੀ ਭਰਦੇ ਸਮੇਂ ਮੌਜ-ਮਸਤੀ ਵਿਚ ਆ ਕੇ ਲਗਾਉਣ ਲੱਗ ਪੈਂਦਾ ਹੈ। ਇਸ ਕੰਮ ਵਿਚ ਇਸ ਦੀ ਪੂਛ ਸਹਾਈ ਹੁੰਦੀ ਹੈ। ਤੋਤਾ ਪੰਛੀ ਵੀ ਸਾਡੇ ਸੱਭਿਆਚਾਰ ਵਿਚ ਮੋਰ ਵਾਂਗ ਮਹੱਤਵਪੂਰਨ ਸਥਾਨ ਰੱਖਦਾ ਹੈ। ਅਧਿਆਤਮਿਕ ਤੌਰ ‘ਤੇ ਤੋਤੇ ਨੂੰ ਆਤਮਾ ਨਾਲ ਉਪਮਾਇਆ ਗਿਆ ਹੈ। ਤੋਤੇ ਨਾਲ ਸੰਬੰਧਿਤ ਬਹੁਤ ਸਾਰੇ ਪ੍ਰਸੰਗ ਪੁਰਾਤਨ ਕਥਾ-ਕਥਾਵਾਂ ਵਿਚ ਮਿਲਦੇ ਹਨ।
ਵਾਇਰਲ