BREAKING NEWS
Search

ਮਸ਼ਹੂਰ ਕੌਮੇਡੀ ਕਲਾਕਾਰ ਕਪਿਲ ਸ਼ਰਮਾ ਬਾਰੇ ਆਈ ਇਹ ਵੱਡੀ ਖਬਰ – ਕਪਿਲ ਸ਼ਰਮਾ ਨੇ ਖੁਦ ਦਿੱਤੀ ਜਾਣਕਾਰੀ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੇ ਅਜਿਹੇ ਬਹੁਤ ਸਾਰੇ ਅਦਾਕਾਰ ਹਨ ਜਿਨ੍ਹਾਂ ਨੇ ਵੱਖ-ਵੱਖ ਖੇਤਰਾਂ ਵਿੱਚ ਆਪਣਾ ਇਕ ਵੱਖਰਾ ਮੁਕਾਮ ਹਾਸਲ ਕੀਤਾ ਹੈ। ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਅੱਜ ਇਸ ਮੁਕਾਮ ਤੇ ਆਪਣੀ ਪਹਿਚਾਣ ਬਣਾ ਲਈ ਗਈ ਹੈ ਕਿ ਦੁਨੀਆਂ ਵਿੱਚ ਹਰ ਇਨਸਾਨ ਉਨ੍ਹਾਂ ਨੂੰ ਜਾਣਦਾ ਹੈ। ਅਜਿਹੀਆਂ ਸਖਸੀਅਤਾਂ ਵੱਲੋਂ ਜਿਥੇ ਵੱਖ-ਵੱਖ ਖੇਤਰਾਂ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਪੰਜਾਬ ਵਿੱਚ ਕੀਤੀ ਗਈ। ਉੱਥੇ ਹੀ ਅੱਗੇ ਵਧਣ ਲਈ ਹੋਰ ਮੌਕਿਆਂ ਦੀ ਭਾਲ ਕੀਤੀ ਗਈ ਅਤੇ ਮੁੰਬਈ ਵਿੱਚ ਜਾ ਕੇ ਵੀ ਸੀਰੀਅਲ ਤੇ ਫ਼ਿਲਮਾਂ ਵਿੱਚ ਵੀ ਕੰਮ ਕੀਤਾ ਗਿਆ ਅੱਜ ਇਸ ਮੁਕਾਮ ਤੇ ਹਨ ਕਿ ਉਨ੍ਹਾਂ ਵੱਲੋਂ ਆਪਣੇ ਵੱਖਰੇ ਸ਼ੋ ਕੀਤੇ ਜਾਂਦੇ ਹਨ। ਅੱਜ ਇੱਥੇ ਉਹ ਆਪ ਬਹੁਤ ਸਾਰੇ ਕਲਾਕਾਰਾਂ ਨੂੰ ਆਪਣੇ ਨਾਲ ਜੋੜ ਰਹੇ ਹਨ। ਉਥੇ ਹੀ ਆਏ ਦਿਨ ਉਹ ਆਪਣੇ ਕੰਮ ਅਤੇ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਚਰਚਾ ਵਿੱਚ ਬਣੇ ਰਹਿੰਦੇ ਹਨ।

ਹੁਣ ਮਸ਼ਹੂਰ ਕਮੇਡੀਅਨ ਕਲਾਕਾਰ ਕਪਿਲ ਸ਼ਰਮਾ ਬਾਰੇ ਇਹ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਇਸ ਦੀ ਜਾਣਕਾਰੀ ਕਪਿਲ ਸ਼ਰਮਾ ਨੇ ਖੁਦ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੋਕਾਂ ਨੂੰ ਹਸਾਉਣ ਵਾਲਾ ਕਮੇਡੀਅਨ ਕਲਾਕਾਰ ਕਪਿਲ ਸ਼ਰਮਾ ਜਿੱਥੇ ਆਪਣੇ ਆਪਣੀ ਕਮੇਡੀ ਸ਼ੋ ਲਈ ਹਮੇਸ਼ਾ ਚਰਚਾ ਵਿਚ ਬਣੇ ਰਹਿੰਦੇ ਹਨ ਉੱਥੇ ਹੀ ਹੁਣ ਉਨ੍ਹਾਂ ਵੱਲੋਂ ਸੋਸ਼ਲ ਮੀਡੀਆ ਦੇ ਜ਼ਰੀਏ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਉਹ ਬਹੁਤ ਜਲਦ ਹੁਣ ਓ ਟੀ ਟੀ ਤੇ ਨਜ਼ਰ ਆਉਣਗੇ।

ਲੋਕਾਂ ਵੱਲੋਂ ਜਿਥੇ ਇਸ ਬਾਰੇ ਕਾਫੀ ਸਮੇਂ ਤੋਂ ਕਿਆਸਅਰਾਈਆਂ ਲਗਾਈਆ ਜਾ ਰਹੀਆਂ ਸਨ ਕਿ ਇਸ ਵਿੱਚ ਸ਼ਾਇਦ ਕਪਿਲ ਸ਼ਰਮਾ ਵੱਲੋਂ ਆਪਣੇ ਸ਼ੋਅ ਨੂੰ ਹੋਸਟ ਕੀਤਾ ਜਾਵੇਗਾ, ਜਾਂ ਕੋਈ ਵੈੱਬ ਸੀਰੀਜ਼ ਲੈ ਕੇ ਆਉਣਗੇ। ਉੱਥੇ ਹੀ ਹੁਣ ਕਪਿਲ ਸ਼ਰਮਾ ਵੱਲੋਂ ਇਸ ਉਤਸੁਕਤਾ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਕਪਿਲ ਸ਼ਰਮਾ ਵੱਲੋਂ ਹੁਣ ਇੱਕ ਪ੍ਰੋਮੋ ਸਾਂਝਾ ਕੀਤਾ ਗਿਆ ਹੈ ਅਤੇ ਉਥੇ ਹੀ ਸੋਸ਼ਲ ਮੀਡੀਆ ਉਪਰ ਇਹ ਜਾਣਕਾਰੀ ਵੀ ਸਾਂਝੀ ਕੀਤੀ ਗਈ ਹੈ ਜਿਸ ਵਿਚ ਉਨ੍ਹਾਂ ਲਿਖਿਆ ਹੈ ਕਿ ਨੈੱਟਫਲਿਕਸ ਦੀ ਸਕਰੀਨ ਤੇ ਮਿਲਦੇ ਹਾਂ 28 ਜਨਵਰੀ ਨੂੰ ਜਿੱਥੇ ਦੱਸਿਆ ਹੈ

ਮੇਰੇ ਪਹਿਲੇ ਸਟੈਂਡਅੱਪ ਸਪੈਸ਼ਲ ਕਪਿਲ ਸ਼ਰਮਾ, ਆਈ ਐਮ ਨੋਟ ਡੰਨ ਯੈਟ ਦੇ ਨਾਲ। ਸੋਸ਼ਲ ਮੀਡੀਆ ਉਪਰ ਜਿੱਥੇ ਉਨ੍ਹਾਂ ਦੇ ਇਸ ਐਪੀਸੋਡ ਦੀ ਪ੍ਰੋਮੋ ਦੇਖਣ ਨੂੰ ਮਿਲੀ ਹੈ। ਉਥੇ ਹੀ ਕਪਿਲ ਸ਼ਰਮਾ ਆਪਣੇ ਪੂਰੇ ਸਫਰ ਨੂੰ ਇਸ ਐਪੀਸੋਡ ਦੇ ਜ਼ਰੀਏ ਹਾਈਲਾਈਟ ਕਰਨਗੇ। ਹੁਣ ਦਰਸ਼ਕ 28 ਜਨਵਰੀ ਨੂੰ ਉਨ੍ਹਾਂ ਦੇ ਰਿਲੀਜ਼ ਹੋਣ ਜਾ ਰਹੇ ਐਪੀਸੋਡ ਦਾ ਇੰਤਜ਼ਾਰ ਕਰ ਰਹੇ ਹਨ।



error: Content is protected !!