BREAKING NEWS
Search

ਪੰਜਾਬ : ਪਤੀ ਨੇ ਪਤਨੀ ਨਾਲ ਤੜਕਸਾਰ ਕਰਤਾ ਇਹ ਕਾਂਡ , ਫਿਰ ਖੁਦ ਦਿਤੀ ਪੁਲਿਸ ਨੂੰ ਇਹ ਜਾਣਕਾਰੀ

ਆਈ ਤਾਜਾ ਵੱਡੀ ਖਬਰ 

ਦੁਨੀਆਂ ਵਿਚ ਜਿੱਥੇ ਬਹੁਤ ਸਾਰੇ ਪਰਿਵਾਰਕ ਵਿਵਾਦ ਅਜਿਹੇ ਬਣ ਜਾਂਦੇ ਹਨ ਜਿੱਥੇ ਲੋਕਾਂ ਦਾ ਭਾਰੀ ਜਾਨੀ-ਮਾਲੀ ਨੁਕਸਾਨ ਵੀ ਹੋ ਜਾਂਦਾ ਹੈ। ਜਿੱਥੇ ਤਾਲਾਬੰਦੀ ਹੋਣ ਤੇ ਲੋਕਾਂ ਦੇ ਰੁਜ਼ਗਾਰ ਠੱਪ ਹੋ ਗਏ ਸਨ ਅਤੇ ਲੋਕਾਂ ਲਈ ਘਰ ਦਾ ਗੁਜ਼ਾਰਾ ਕਰਨਾ ਵੀ ਮੁਸ਼ਕਲ ਹੋ ਗਿਆ ਸੀ ਅਜਿਹੀ ਸਥਿਤੀ ਵਿਚ ਲੋਕਾਂ ਦੇ ਕੰਮ ਤੋਂ ਵਿਹਲੇ ਹੋ ਜਾਣ ਕਾਰਨ ਉਨ੍ਹਾਂ ਦੇ ਘਰ ਵਿੱਚ ਆਰਥਿਕ ਸਥਿਤੀ ਦੇ ਕਮਜ਼ੋਰ ਹੋ ਜਾਣ ਤੇ ਪਰਿਵਾਰਕ ਵਿਵਾਦ ਸ਼ੁਰੂ ਹੋ ਗਏ ਸਨ। ਜਿਸ ਕਾਰਨ ਘਰੇਲੂ ਹਿੰਸਾ ਦੇ ਮਾਮਲਿਆਂ ਵਿਚ ਵੀ ਲਗਾਤਾਰ ਵਾਧਾ ਦਰਜ ਕੀਤਾ ਗਿਆ ਸੀ। ਪਰ ਕੁਝ ਘਟਨਾਵਾਂ ਨੂੰ ਲੈ ਕੇ ਘਰ ਵਿਚ ਪਰਿਵਾਰਿਕ ਵਿਵਾਦ ਇਸ ਕਦਰ ਤੱਕ ਵਧ ਜਾਂਦੇ ਹਨ। ਜਿੱਥੇ ਪਤੀ-ਪਤਨੀ ਦਾ ਪਵਿੱਤਰ ਰਿਸ਼ਤਾ ਵੀ ਤਾਰ-ਤਾਰ ਹੋ ਜਾਦਾ ਹੈ। ਹੁਣ ਇਥੇ ਪਤੀ ਨੇ ਪਤਨੀ ਨਾਲ ਤੜਕਸਾਰ ਇਕੱਠ ਕੀਤਾ ਹੈ ਅਤੇ ਫਿਰ ਇਸ ਦੀ ਜਾਣਕਾਰੀ ਪੁਲੀਸ ਨੂੰ ਆਪ ਹੀ ਦਿੱਤੀ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਨਾਭਾ ਤੋਂ ਸਾਹਮਣੇ ਆਈ ਹੈ। ਜਿੱਥੇ ਇਕ ਪਤੀ ਵੱਲੋਂ ਅੱਜ ਤੜਕਸਾਰ ਆਪਣੇ ਪਤੀ ਦਾ ਪਤਨੀ ਦਾ ਗਲਾ ਘੁੱਟ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਇਸ ਘਟਨਾ ਦਾ ਕਾਰਨ ਪਤੀ ਵੱਲੋਂ ਆਪਣਾ ਪਰਿਵਾਰਕ ਵਿਵਾਦ ਦੱਸਿਆ ਗਿਆ ਹੈ ਜਿੱਥੇ ਦੋਸ਼ੀ ਆਪਣੀ ਪਤਨੀ ਅਤੇ ਬੇਟੀ ਸਮੇਤ ਬੌੜਾਂ ਗੇਟ ਕਲੋਨੀ ਵਿਖੇ ਰਹਿੰਦਾ ਸੀ। ਅਕਸਰ ਹੀ ਪਤੀ ਪਤਨੀ ਵਿੱਚ ਪਤਨੀ ਦੀ ਨੌਕਰੀ ਨੂੰ ਲੈ ਕੇ ਵਿਵਾਦ ਪੈਦਾ ਹੋ ਜਾਂਦਾ ਸੀ। ਜਿਨ੍ਹਾਂ ਦੇ ਵਿਆਹ ਨੂੰ ਪੰਜ ਸਾਲ ਦਾ ਸਮਾਂ ਬੀਤ ਚੁੱਕਾ ਸੀ ਅਤੇ ਉਨ੍ਹਾਂ ਦੇ ਘਰ ਇਕ ਬੇਟੀ ਵੀ ਹੈ। ਦੋਸ਼ੀ ਤੇ ਮ੍ਰਿਤਕ ਪਤਨੀ ਅੰਜੂ ਜਿਥੇ ਇਕ ਸੈਲੂਨ ਵਿਚ ਕੰਮ ਕਰਦੀ ਸੀ।

ਅੰਜੂ ਨੂੰ ਉਸ ਦੇ ਪਤੀ ਵੱਲੋਂ ਉਸ ਨੂੰ ਉਸ ਜਗ੍ਹਾ ਤੇ ਕੰਮ ਕਰਨ ਤੋਂ ਰੋਕਿਆ ਜਾਂਦਾ ਸੀ ਕਿਉਂਕਿ ਉਹ ਮੁੰਡਿਆ ਵਾਲਾ ਸੈਲੁਨ ਸੀ। ਪਤੀ ਵੱਲੋਂ ਰੋਕਣ ਤੇ ਦੋਹਾਂ ਵਿਚਕਾਰ ਝਗੜਾ ਸ਼ੁਰੂ ਹੋ ਜਾਂਦਾ ਸੀ ਪਰ ਪਤਨੀ ਜਿੱਦ ਕਰ ਰਹੀ ਸੀ ਕਿ ਉਹ ਉਸ ਜਗ੍ਹਾ ਤੇ ਕੰਮ ਕਰੇਗੀ। ਇਸ ਵਿਵਾਦ ਦੇ ਚਲਦੇ ਹੋਏ ਹੀ ਪਤੀ ਵੱਲੋਂ ਅੱਜ ਤੜਕਸਾਰ ਆਪਣੀ ਪਤਨੀ ਦਾ ਗਲਾ ਘੁੱਟ ਕੇ ਮਾਰ ਦਿੱਤਾ ਗਿਆ ਹੈ ਅਤੇ ਦੋਸ਼ੀ ਅਜੇ ਤੱਕ ਪੁਲਿਸ ਦੀ ਹਿਰਾਸਤ ਵਿੱਚ ਨਹੀਂ ਆਇਆ।

ਜਿੱਥੇ ਉਸ ਵੱਲੋਂ ਪੁਲਿਸ ਕੰਟਰੋਲ ਰੂਮ ਨੂੰ ਫੋਨ ਕਰ ਕੇ ਇਸ ਬਾਰੇ ਜਾਣਕਾਰੀ ਦੇ ਦਿੱਤੀ ਗਈ ਸੀ ਕਿ ਮੈਂ ਆਪਣੀ ਪਤਨੀ ਨੂੰ ਮਾਰ ਦਿੱਤਾ ਹੈ ਉਥੇ ਹੀ ਪੁਲੀਸ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕਾ ਦੇ ਸੱਸ ਸਹੁਰੇ ਵੱਲੋਂ ਆਖਿਆ ਗਿਆ ਹੈ ਕਿ ਇਨ੍ਹਾਂ ਵਿਚਕਾਰ ਆਪਸੀ ਵਿਵਾਦ ਰਹਿੰਦਾ ਸੀ ਅਤੇ ਉਹ ਪਰਵਾਰ ਤੋਂ ਵੱਖਰੇ ਸਨ।



error: Content is protected !!